ਐਡਵੋਕੇਟ ਮਨਜਿੰਦਰ ਸਿੰਘ ਚਹਿਲ ਬਣੇ ਸ੍ਰੀ ਮੁਕਤਸਰ ਸਾਹਿਬ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਮਨਜਿੰਦਰ ਸਿੰਘ ਚਹਿਲ ਬਣੇ ਸ੍ਰੀ ਮੁਕਤਸਰ ਸਾਹਿਬ ਬਾਰ ਐਸੋਸੀਏਸ਼ਨ ਦੇ ਪ੍ਰਧਾਨ
Publish Date: Fri, 11 Sep 2026 06:43 PM (IST)
Updated Date: Fri, 11 Sep 2026 06:43 PM (IST)
ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਬਾਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀਆਂ ਚੋਣਾਂ ’ਚ ਐਡਵੋਕੇਟ ਮਨਜਿੰਦਰ ਸਿੰਘ ਚਹਿਲ 95 ਵੋਟਾਂ ਨਾਲ ਜੇਤੂ ਰਹਿ ਕੇ ਸ੍ਰੀ ਮੁਕਤਸਰ ਸਾਹਿਬ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ। ਰਿਟਰਨਿੰਗ ਅਫਸਰ ਤਨਵੀਰ ਜੋਸ਼ੀ ਨੇ ਦੱਸਿਆ ਕਿ ਵੋਟਿੰਗ ਸੂਚੀ ’ਚ 684 ਮੈਂਬਰ ਰਜਿਸਟਰਡ ਹਨ। ਕੁੱਲ 600 ਵੋਟਾਂ ਪੋਲ ਹੋਈਆਂ, ਜਦਕਿ 5 ਵੋਟਾਂ ਰੱਦ ਹੋਈਆਂ ਹਨ। ਵੋਟਾਂ ਦੇ ਭੁਗਤਾਣ ਵਾਸਤੇ ਦੋ ਬੂਥ ਬਣਾਏ ਗਏ ਸਨ। ਉਨ੍ਹਾਂ ਦੱਸਿਆ ਕਿ ਵੋਟਾਂ ਸਿਰਫ ਪ੍ਰਧਾਨਗੀ ਵਾਸਤੇ ਹੀ ਪਈਆਂ ਹਨ। ਪ੍ਰਧਾਨਗੀ ਵਾਸਤੇ ਐਡਵੋਕੇਟ ਗੌਤਮ ਅਰੋੜਾ ਅਤੇ ਐਡਵੋਕੇਟ ਮਨਜਿੰਦਰ ਸਿੰਘ ਚਾਹਲ ਚੋਣ ਮੈਦਾਨ ’ਚ ਸਨ। ਇਸ ਮੁਕਾਬਲੇ ’ਚ ਐਡਵੋਕੇਟ ਮਨਜਿੰਦਰ ਸਿੰਘ ਚਹਿਲ 95 ਵੋਟਾਂ ਨਾਲ ਜੇਤੂ ਰਹੇ। ਮਨਜਿੰਦਰ ਸਿੰਘ ਚਾਹਲ ਨੂੰ ਕੁੱਲ 350 ਵੋਟਾਂ ਪਈਆਂ ਜਦਕਿ ਗੌਤਮ ਅਰੋੜਾਂ ਨੂੰ 245 ਵੋਟਾਂ ਪਈਆਂ। ਸੁਪਰ ਸੀਨੀਅਰ ਵਕੀਲ ਐਡਵੋਕੇਟ ਸਿਵੀਆ ਨੇ ਵੋਟ ਪਾਈ 1961 ’ਚ ਵਕੀਲ ਬਣਕੇ ਬਾਰ ਐਸੋਸੀਏਸ਼ਨ ਮੁਕਤਸਰ ਦੇ ਮੈਂਬਰ ਬਣੇ ਐਡਵੋਕੇਟ ਬਲਦੇਵ ਸਿੰਘ ਸਿਵੀਆ ਇਸ ਵੇਲੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਭ ਤੋਂ ਸੀਨੀਅਰ ਵਕੀਲ ਤੇ ਵੋਟਰ ਹਨ। ਉਨ੍ਹਾਂ ਵੋਟ ਪੋਲ ਕਰਨ ਤੋਂ ਬਾਅਦ ਦੱਸਿਆ ਕਿ 1961 ’ਚ ਇਥੇ ਵਕੀਲਾਂ ਦੀ ਗਿਣਤੀ 30 ਕੁ ਕੇ ਕਰੀਬ ਸੀ। ਬਿਨ੍ਹਾਂ ਮੁਕਾਬਲਾ ਵਕੀਲ ਚੁਣੇ ਜਾਂਦੇ ਸਨ। ਉਸ ਵੇਲੇ ਨਰਾਤਾ ਰਾਮ, ਬਾਵਾ ਆਤਮਾ ਸਿੰਘ ਅਤੇ ਜਗਜੀਤ ਸਿੰਘ ਸ਼ੇਰੇਵਾਲਾ ਸਣੇ ਹੋਰ ਪ੍ਰਧਾਨ ਬਿਨ੍ਹਾਂ ਮੁਕਾਬਲਾ ਹੀ ਬਣਦੇ ਰਹੇ। ਜੇਤੂ ਪ੍ਰਧਾਨ ਜਲੇਬੀਆਂ ਦਾ ਲੰਗਰ ਲਾ ਦਿੰਦਾ ਸੀ। ਹੁਣ ਵਾਲੀ ਗਹਿਮਾ ਗਹਿਮੀ ਤੇ ਵੱਡੇ ਖਰਚੇ ਨਹੀਂ ਸੀ ਹੁੰਦੇ। ਇਸ ਦੌਰਾਨ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।