ਅਚਾਰਿਆ ਤੇ ਸਾਬਕਾ ਫੌਜੀਆਂ ਨੂੰ ਕੀਤਾ ਸਨਮਾਨਿਤ
ਏਕਲ ਅਭਿਆਨ ਦੀ ਮੀਟਿੰਗ ਦੌਰਾਨ ਅਚਾਰਿਆ ਤੇ ਸਾਬਕਾ ਫੌਜੀਆਂ ਨੂੰ ਕੀਤਾ ਸਨਮਾਨਿਤ
Publish Date: Sun, 25 Jan 2026 03:51 PM (IST)
Updated Date: Sun, 25 Jan 2026 03:55 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਅਚਾਰਿਆ ਸਨਮਾਨ ਸਮਾਰੋਹ ਤੇ ਸੈਨਿਕ ਸਨਮਾਨ ਸਮਾਰੋਹ ਪ੍ਰੋਗਰਾਮ ਬਾਬਾ ਸੋਨੀ ਸੇਵਾ ਆਸ਼ਰਮ ਸ੍ਰੀ ਮੁਕਤਸਰ ਸਾਹਿਬ ਨੇੜੇ ਸਿਵਲ ਹਸਪਤਾਲ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿਚ ਏਕਲ ਅਭਿਆਨ ਦੇ 9 ਸੰਚਾਂ ਦੇ ਅਚਾਰਿਆ ਲਗਭਗ 225 ਦੇ ਕਰੀਬ ਹਾਜ਼ਰ ਰਹੇ, ਜਿਨਾਂ ਨੂੰ ਏਕਲ ਅਭਿਆਨ ਤਹਿਤ ਉਪਹਾਰ ਦੇ ਤੌਰ ’ਤੇ ਕੰਬਲ ਦਿੱਤੇ ਗਏ। ਸਾਬਕਾ ਸੈਨਿਕਾਂ ਜਿਨ੍ਹਾਂ ਨੇ ਭਾਰਤ ਦੇਸ਼ ਦੀ ਪ੍ਰਭੱਤਾ ਅਤੇ ਅਖੰਡਤਾ ਨੂੰ ਜੀਅ ਜਾਨ ਨਾਲ ਨਿਭਾਇਆ ਹੈ ਨੂੰ ਏਕਲ ਅਭਿਆਨ ਤਹਿਤ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ’ਚ ਅੰਚਲ ਅਭਿਆਨ ਸਮਿਤੀ ਦੇ ਕਰੀਬ ਸਾਰੇ ਹੀ ਪ੍ਰਮੁੱਖ ਹਾਜ਼ਰ ਸਨ। ਅੰਚਲ ਅਭਿਆਨ ਸਮਿਤੀ ’ਚ ਅੰਚਲ ਪ੍ਰਧਾਨ ਚਰਨਜੀਤ ਜੋਸ਼ੀ, ਅੰਚਲ ਉਪ ਪ੍ਰਧਾਨ ਮਾਨ ਰਾਜੇਸ਼ ਕੁਮਾਰ, ਅੰਚਲ ਸਕੱਤਰ ਗੁਰਪ੍ਰੀਤ ਸਿੰਘ ਸੋਨੀ, ਜਸਵੀਰ ਸ਼ਰਮਾ ਦੱਦਾਹੂਰ ਅੰਚਲ ਜਾਗਰਣ ਸ਼ਿਕਸ਼ਾ ਸਮਿਤੀ ਤੇ ਸੰਭਾਗ ਅਭਿਆਨ ਪ੍ਰਮੁੱਖ ਕੁਲਦੀਪ ਸਿੰਘ, ਯੁਧਵੀਰ ਸਿੰਘ ਸੰਭਾਗ ਗਤਿਵਿਧੀ ਪ੍ਰਮੁੱਖ, ਚਰਨਜੀਤ ਸਿੰਘ ਸੰਭਾਗ ਪ੍ਰਮੁੱਖ, ਬਲਕਾਰ ਸਿੰਘ ਭਾਗ ਗਤਿਵਿਧੀ ਪ੍ਰਮੁੱਖ, ਦੀਦੀ ਕੁਲਵਿੰਦਰ ਕੌਰ ਭਾਗ ਪ੍ਰਾਥਮਿਕ ਪਰਸਿਕਸ਼ਨ ਪ੍ਰਮੁੱਖ, ਅੰਚਲ ਅਭਿਆਨ ਪ੍ਰਮੁੱਖ ਸੰਦੀਪ ਸਿੰਘ, ਦੀਦੀ ਸਰਬਜੀਤ ਕੌਰ ਅੰਚਲ ਪ੍ਰਾਥਮਿਕ ਪ੍ਰਸ਼ਿਕਸ਼ਨ ਪ੍ਰਮੁੱਖ, ਬਲਵਿੰਦਰ ਸਿੰਘ ਤੇ ਸਾਬਕਾ ਸੈਨਿਕ ਹਾਜ਼ਰ ਰਹੇ। ਇਸ ਪ੍ਰੋਗਰਾਮ ਦੀ ਮੁੱਖ ਜਿੰਮੇਵਾਰੀ ਪੂਰੀ ਅੰਚਲ ਅਭਿਆਨ ਸਮਿਤੀ ਦੁਆਰਾ ਨਿਭਾਈ ਗਈ। ਇਸ ’ਚ ਸੰਭਾਗ, ਭਾਗ, ਅੰਚਲ ਤੇ ਸੰਚ ਦੇ ਸਾਰੇ ਮੈਂਬਰਾਂ ਨੂੰ ਅੰਚਲ ਅਭਿਆਨ ਸਮਿਤੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ’ਚ ਅੰਚਲ ਅਭਿਆਨ ਸਮਿਤੀ ਵੱਲੋਂ ਆਏ ਹੋਏ ਅਚਾਰਿਆ ਨੂੰ ਵਿਦਿਆਲੇ ਸਬੰਧੀ ਤੇ ਏਕਲ ਬਿਆਨ ਦੇ ਬਾਕੀ ਕੰਮਾਂ ਸਬੰਧੀ ਪੂਰੀ ਨਿਸ਼ਠਾ ਨਾਲ ਜਾਣਕਾਰੀ ਦਿੱਤੀ ਗਈ ਅਤੇ ਕੰਮ ਨੂੰ ਸੁਚੱਜਾ ਬਣਾਉਣ ਲਈ ਪ੍ਰੇਰਨਾ ਦਿੱਤੀ ਗਈ। ਇਹ ਜਾਣਕਾਰੀ ਸਟੇਟ ਐਵਾਰਡੀ ਅਤੇ ਵਿਰਸੇ ਦੇ ਲੇਖਕ ਤੇ ਇਸ ਸੰਸਥਾ ਦੇ ਪ੍ਰੈਸ ਸਕੱਤਰ ਜਸਵੀਰ ਸ਼ਰਮਾ ਦੱਦਾਹੂਰ ਨੇ ਸਾਂਝੀ ਕੀਤੀ।