- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਮੀ ਵੈਟਰਨ ਵੈੱਲਫੇਅਰ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਆਰਮੀ ਵੈਟਰਨ ਵੈਲਫੇਅਰ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਜਸਵਿੰਦਰ ਸਿੰਘ ਗੰਧੜ (ਰਿਟਾ.) ਦੀ ਪ੍ਰਧਾਨਗੀ ਹੇਠ ਭਾਈ ਮਹਾਂ ਸਿੰਘ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ। ਮੀਟਿੰਗ ’ਚ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ’ਚ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਯੂਨੀਅਨ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸਾਬਕਾ ਸੈਨਿਕਾਂ ਦੀਆਂ ਪ੍ਰਮੁੱਖ ਸਮੱਸਿਆਵਾਂ ਅਤੇ ਹੱਕਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਦੌਰਨ ਜ਼ਿਲ੍ਹਾ ਪ੍ਰਧਾਨ ਵੱਲੋਂ ਯੂਨੀਅਨ ’ਚ ਨਵੇਂ ਸ਼ਾਮਲ ਹੋਏ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦਾ ਨਵਾਂ ਦਫ਼ਤਰ ਤਿਆਰ ਹੋ ਚੁੱਕਾ ਹੈ ਅਤੇ 01 ਅਕਤੂਬਰ ਤੋਂ ਸ਼ੁਰੂਆਤ ਕੀਤੀ ਜਾਵੇਗੀ ਜਿੱਥੇ ਹੌਲਦਾਰ ਸ਼ਮਿੰਦਰ ਸਿੰਘ ਸਾਬਕਾਂ ਸੈਨਿਕਾਂ ਦੀ ਸੇਵਾ ਲਈ ਮੌਜੂਦ ਰਹਿਣਗੇ। ਉਨ੍ਹਾਂ ਸਾਬਕਾ ਸੈਨਿਕਾਂ ਨੂੰ ਕਿਹਾ ਕਿ ਉਹ ਲੋੜ ਪੈਣ ’ਤੇ ਇਲਾਜ ਲਈ ਈਸੀਐਚਐਸ (ECHS) ਹਸਪਤਾਲਾਂ ਜਾਂ ਆਰਮੀ ਹਸਪਤਾਲਾਂ ’ਚ ਜਾ ਸਕਦੇ ਹਨ ਅਤੇ ਆਪਣੇ ਕਾਰਡ ਕੋਲ ਰੱਖਣ। ਜ਼ਿਲ੍ਹਾ ਪ੍ਰਧਾਨ ਨੇ ਜਾਣਕਾਰੀ ਦਿੱਤੀ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਸੀਐਸਡੀ ਕੰਟੀਨ ਨੂੰ ਮੁੜ ਸ਼ੁਰੂ ਕਰਵਾਉਣ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਗਿਆ ਹੈ ਤੇ ਕੰਟੀਨ ਜਲਦੀ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਸੇਵਾ ਮੁਕਤ ਹੋਣ ਵਾਲੇ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣਾ ਸਰਕਾਰੀ ਨੌਕਰੀ ’ਚ ਬਣਦਾ ਕੋਟਾ ਜ਼ਰੂਰ ਲੈਣ ਅਤੇ ਆਪਣੇ ਬੱਚਿਆਂ ਨੂੰ ਵੀ ਕੋਟੇ ਦੀਆਂ ਸਹੂਲਤਾਂ ਦਿਵਾਉਣ। ਉਨ੍ਹਾਂ ਸਾਈਬਰ ਧੋਖਾਧੜੀ ਤੋਂ ਸੁਚੇਤ ਰਹਿਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਜਥੇਬੰਦੀ ਦੇ ਅਹੁਦੇਦਾਰਾਂ ਨੂੰ ਕਿਹਾ ਕਿ 85 ਸਾਲ ਦੇ ਸਾਬਕਾ ਸੈਨਿਕਾਂ ਨੂੰ ਘਰ ’ਚ ਮਿਲਿਆ ਜਾਵੇ ਅਤੇ ਜੇਕਰ ਕਿਸੇ ਨੂੰ ਕੋਈ ਮੁਸ਼ਕਲ ਹੈ ਤਾਂ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਇਆ ਜਾਵੇ। ਇਸ ਦੌਰਾਨ ਨਵੇਂ ਆਏ ਸਾਥੀਆਂ ਕੈਪਟਨ ਸੁਖਦੇਵ ਸਿੰਘ ਪਾਕਾਂ, ਹੌਲਦਾਰ ਰਮੇਸ਼ ਸਿੰਘ ਭੁੱਲਰ, ਸੂਬੇਦਾਰ ਰਜਿੰਦਰ ਸਿੰਘ ਫਤੂਹੀਖੇੜਾ, ਹੌਲਦਾਰ ਜਸਵੀਰ ਸਿੰਘ ਜਲਾਲਾਬਾਦ ਨੂੰ ਜੀ ਅਇਆਂ ਆਖਦਿਆਂ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਹੌਲਦਾਰ ਮੇਜਰ ਸਿੰਘ, ਜ਼ਿਲ੍ਹਾ ਵਾਈਸ ਖ਼ਜਾਨਚੀ ਹੌਲਦਾਰ ਹਰਬੰਸ ਲਾਲ, ਹੌਲਦਾਰ ਮੰਦਰ ਸਿੰਘ ਬਲਾਕ ਮਲੋਟ ਪ੍ਰਧਾਨ, ਮੁਕਤਸਰ ਬਲਾਕ ਪ੍ਰਧਾਨ ਹੌਲਦਾਰ ਬੋਹੜ ਸਿੰਘ, ਕੈਪਟਨ ਸਵਰਨ ਸਿੰਘ ਚੱਕ ਨਾਨੂ ਵਾਲਾ, ਹੌਲਦਾਰ ਬਲਵਿੰਦਰ ਸਿੰਘ ਖਾਰਾ, ਹੌਲਦਾਰ ਜਸਵੀਰ ਸਿੰਘ ਖਾਰਾ, ਹੌਲਦਾਰ ਨਛੱਤਰ ਸਿੰਘ, ਕੈਪਟਨ ਜੋਗਿੰਦਰ ਸਿੰਘ, ਕੈਪਟਨ ਮੁਖਤਿਆਰ ਸਿੰਘ, ਜਗਦੇਵ ਸ਼ੇਰੇਵਾਲਾ, ਸੂਬੇਦਾਰ ਕਾਰਜ ਸਿੰਘ ਪਾਕਾਂ, ਸ਼ਹਿਰੀ ਪ੍ਰਧਾਨ ਹੌਲਦਾਰ ਇਕਬਾਲ ਸਿੰਘ, ਥਾਣੇਦਾਰ ਬਲਕਾਰ ਸਿੰਘ ਡੱਬਵਾਲੀ, ਇਕਬਾਲ ਸਿੰਘ ਨੰਦਗੜ੍ਹ ਸਮੇਤ ਹੋਰ ਕਈ ਆਗੂ ਅਤੇ ਮੈਂਬਰ ਹਾਜ਼ਰ ਸਨ। ਮੀਟਿੰਗ ਦੇ ਅੰਤ ’ਚ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਜਸਵਿੰਦਰ ਸਿੰਘ ਗੰਧੜ ਨੇ ਦੁਹਰਾਇਆ ਕਿ ਯੂਨੀਅਨ ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਦੇ ਹੱਕਾਂ, ਸਨਮਾਨ ਅਤੇ ਸੁਵਿਧਾਵਾਂ ਲਈ ਹਰ ਦੁੱਖ-ਸੁੱਖ ਵਿੱਚ ਹਮੇਸ਼ਾਂ ਡਟ ਕੇ ਨਾਲ ਖੜ੍ਹੀ ਰਹੇਗੀ।