ਮੁਫ਼ਤ ਇਲਾਜ ਵਾਲੇ ਕਾਰਡਾਂ ਦੀ ਵੰਡ ਸਬੰਧੀ ਕੈਂਪ ਲਾਇਆ
ਮੁਫ਼ਤ ਇਲਾਜ ਵਾਲੇ ਕਾਰਡਾਂ ਦੀ ਵੰਡ ਸਬੰਧੀ ਕੈਂਪ ਲਾਇਆ
Publish Date: Thu, 24 Sep 2026 07:35 PM (IST)
Updated Date: Thu, 24 Sep 2026 07:36 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇ ਉਦੇਸ਼ ਨਾਲ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਣੇ 10 ਲੱਖ ਤੱਕ ਦੇ ਮੁਫਤ ਇਲਾਜ ਵਾਲੇ ਕਾਰਡਾਂ ਦੀ ਵੰਡ ਲਈ ਰਹੂੜਿਆਂ ਵਾਲੀ ਵਿਖੇ ਕੈਂਪ ਲਗਾਇਆ ਗਿਆ। ਇਸ ਵਿਚ ਮਾਰਕੀਟ ਕਮੇਟੀ ਚੇਅਰਮੈਨ ਸੁਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ 10 ਲੱਖ ਤੱਕ ਦਾ ਇਲਾਜ ਇਸ ਕਾਰਡ ਤੇ ਮੁਫਤ ਹੋਣ ਨਾਲ ਮਰੀਜ ਨੂੰ ਆਰਥਿਕ ਨੁਕਸਾਨ ਨਹੀਂ ਝੱਲਣਾ ਪਾਵੇਗਾ ਅਤੇ ਮਰੀਜ਼ ਆਪਣਾ ਇਲਾਜ ਬਿਨਾਂ ਕਿਸੇ ਆਰਥਿਕ ਬੋਝ ਦੇ ਕਰਵਾ ਸਕਣਗੇ, ਜਿਨ੍ਹਾਂ ਪਰਿਵਾਰਾਂ ਨੇ ਇਸ ਸਹੂਲਤ ਦਾ ਲਾਭ ਨਹੀਂ ਉਠਾਇਆ ਉਨਾਂ ਨੂੰ ਜ਼ਰੂਰ ਲਾਭ ਲੈਣਾ ਚਾਹੀਦਾ ਹੈ।ਸੀਨੀਅਰ ਮੈਡੀਕਲ ਅਫਸਰ ਡਾ. ਕੁਲਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਾਕ ਚੱਕ ਸ਼ੇਰੇਵਾਲਾ ਅਧੀਨ ਆਉਂਦੇ ਪਿੰਡਾਂ ਵਿਚ ਆਸ਼ਾ ਵਰਕਰਾਂ ਵੱਲੋਂ ਘਰ ਘਰ ਜਾ ਕੇ ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਲੋਕ ਸਿਹਤ ਸਕੀਮ ਦਾ ਲਾਭ ਲੈ ਸਕਣ। ਇਸ ਮੌਕੇ ਡਾ. ਪਿਊਸ਼ ਗਰੋਵਰ, ਮਜਵੰਤ ਕੌਰ ਬੀਈਈ, ਮੰਗਲਪ੍ਰੀਤ ਕੌਰ ਸੀਐਚਓ, ਬਲਜੀਤ ਕੌਰ ਏਐਨਐਮ,ਹਰਪਾਲ ਸਿੰਘ ਮ.ਪ.ਹ.ਵ. ਮੇਲ ਤੋਂ ਇਲਾਵਾ ਆਸ਼ਾ ਵਰਕਰ ਮੌਜੂਦ ਸਨ।