ਗੁਰੂ ਪਰਿਵਾਰ ਸ੍ਰੀ ਬਾਬਾ ਬੰਸੀ ਵਾਲਾ ਨੇ ਲਗਾਇਆ ਜਲੇਬੀਆਂ ਦਾ ਭੰਡਾਰਾ ਗੁਰੂ ਪਰਿਵਾਰ ਸ੍ਰੀ ਬਾਬਾ ਬੰਸੀ ਵਾਲਾ ਵੱਲੋਂ ਲਗਾਇਆ ਜਲੇਬੀਆਂ ਦਾ ਭੰਡਾਰਾ
Publish Date: Sun, 29 Nov 2026 03:34 PM (IST)
Updated Date: Sun, 29 Nov 2026 03:35 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਗੁਰੂ ਪਰਿਵਾਰ ਸ੍ਰੀ ਬਾਬਾ ਬੰਸੀ ਵਾਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਦੇ ਅਖੀਰ ’ਚ ਵੀ ਗੋਨਿਆਣਾ ਰੋਡ ਸਥਿਤ ਨੱਥਾ ਸਿੰਘ ਦੇ ਨੌਹਰੇ ਵਿਖੇ ਜਲੇਬੀਆਂ ਦਾ ਵਿਸ਼ਾਲ ਭੰਡਾਰਾ ਲਗਾਇਆ ਗਿਆ। ਇਸ ਦੌਰਾਨ ਸਮੂਹ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਅਤੇ ਸੇਵਾ-ਭਾਵ ਨਾਲ ਰਾਹਗੀਰਾਂ ਅਤੇ ਆਉਣ-ਜਾਣ ਵਾਲੀ ਸੰਗਤ ਨੂੰ ਗਰਮਾ-ਗਰਮ ਜਲੇਬੀਆਂ ਦਾ ਪ੍ਰਸ਼ਾਦ ਵਰਤਾਇਆ ਗਿਆ। ਇਸ ਮੌਕੇ ਨੰਬਰਦਾਰ ਐਸੋਸੀਏਸ਼ਨ ਦੇ ਪ੍ਰਧਾਨ ਹਰਿੰਦਰ ਢੋਸੀਵਾਲ ਨੇ ਦੱਸਿਆ ਕਿ ਗੁਰੂ ਪਰਿਵਾਰ ਵੱਲੋਂ ਸਰਬੱਤ ਦੇ ਭਲੇ ਅਤੇ ਸੰਗਤ ਦੀ ਸੇਵਾ ਹਿੱਤ ਹਰ ਮਹੀਨੇ ਦੇ ਅਖੀਰ ’ਚ ਇਹ ਉਪਰਾਲਾ ਕੀਤਾ ਜਾਂਦਾ ਹੈ। ਭੰਡਾਰੇ ਦੀ ਸੇਵਾ ਨਿਭਾਉਣ ਵਾਲਿਆਂ ਵਿੱਚ ਹਰਿੰਦਰ ਢੋਸੀਵਾਲ ਨੰਬਰਦਾਰ ਪ੍ਰਧਾਨ ‘ਨੰਬਰਦਾਰ ਐਸੋਸੀਏਸ਼ਨ’, ਗੁਣਵਾਨ ਸਿੰਘ ਢੋਸੀਵਾਲ, ਰਜਿੰਦਰ ਬੱਬੂ ਬਾਂਸਲ, ਗੋਰਾ ਬਾਂਸਲ, ਜਸਵਿੰਦਰ ਸਿੰਘ ਸੂਰੇਵਾਲਾ, ਸੁਸ਼ਾਂਤ ਚਗਤੀ, ਫੌਜੀ ਰਾਮ ਭਗਵਾਨ, ਗੁਰਮਿਲਾਪ ਸਿੰਘ ਪਟਵਾਰੀ, ਅਭੈ ਜੱਗਾ, ਮਾਨਵ ਬਾਂਸਲ, ਮਨਦੀਪ ਸੈਦੋਕੇ, ਤਰਸੇਮ ਸਿੰਘ ਸੈਦੋਕੇ, ਗੁਰਪ੍ਰੀਤ ਮੱਲਣ, ਦਰਸ਼ਨ ਬਰਾੜ, ਨਰੇਸ਼ ਗਿਰਧਰ ਪੇੜਾ, ਸੰਦੀਪ ਗੁੰਬਰ, ਰਾਜੂ ਪਰੂਥੀ, ਕਸਤੂਰੀ ਲਾਲ ਬਰੀਵਾਲਾ, ਹਰਦੀਪ ਖੂਨਣ ਕਲਾਂ, ਬਲਦੇਵ ਗੋਇਲ ਅਤੇ ਕਾਲਾ ਸਿੰਘ ਸਮੇਤ ਹੋਰ ਵੀ ਕਈ ਸ਼ਰਧਾਲੂ ਹਾਜ਼ਰ ਸਨ, ਜਿਨ੍ਹਾਂ ਨੇ ਤਨ-ਮਨ ਨਾਲ ਸੇਵਾ ’ਚ ਯੋਗਦਾਨ ਪਾਇਆ।