ਮਲੋਟ ਪੁਲਿਸ ਦੀ ਵੱਡੀ ਕਾਰਵਾਈ: ਘਰ ਦੇ ਰਸੋਈਏ ਨੇ ਹੀ ਚੋਰੀ ਕੀਤੇ ਸਨ ਲੱਖਾਂ ਦੇ ਸੋਨੇ ਦੇ ਬਿਸਕੁਟ, 5 ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ ਕਰੀਬ 60 ਗ੍ਰਾਮ ਸੋਨੇ ਦੇ ਗਹਿਣੇ ਅਤੇ 1,80,000 ਰੁਪਏ ਦੀ ਨਕਦੀ ਬਰਾਮਦ ਕਰ ਲਈ ਗਈ ਹੈ। ਬਾਕੀ ਰਹਿੰਦੇ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡੀਐਸਡੀ ਜਸਪਾਲ ਸਿੰਘ ਮਲੋਟ ਨੇ ਦੱਸਿਆ ਕਿ ਚੋਰੀ ਹੋਏ ਸੋਨੇ ਦੀ ਕੁੱਲ ਕੀਮਤ ਕਰੀਬ 60 ਤੋਂ 65 ਲੱਖ ਰੁਪਏ ਬਣਦੀ ਹੈ। ਫਿਲਹਾਲ ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਬਾਕੀ ਰਹਿੰਦੀ ਰਿਕਵਰੀ ਵੀ ਜਲਦ ਤੋਂ ਜਲਦ ਕੀਤੀ ਜਾ ਸਕੇ।
Publish Date: Fri, 05 Jun 2026 04:35 PM (IST)
Updated Date: Fri, 05 Jun 2026 04:49 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ, ਘਰ ਵਿੱਚੋਂ ਲੱਖਾਂ ਰੁਪਏ ਦੇ ਸੋਨੇ ਦੇ ਬਿਸਕੁਟ ਤੇ ਨਕਦੀ ਚੋਰੀ ਕਰਨ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ’ਚ ਪੁਲਿਸ ਨੇ ਕੁੱਲ 7 ਮੁਲਜ਼ਮਾਂ ਵਿੱਚੋਂ 5 ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ, ਸ਼ਿਕਾਇਤਕਰਤਾ ਬਲਦੇਵ ਕੁਮਾਰ ਦੇ ਘਰ ਖਾਣਾ ਬਣਾਉਣ ਵਾਲੀ ਔਰਤ ਰਾਣੀ ਸ਼ਰਮਾ ਨੇ ਹੀ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਚੋਰੀ ਕੀਤੇ ਸੋਨੇ ਨੂੰ ਅੱਗੇ ਵੇਚਣ ਅਤੇ ਖ਼ਪਾਉਣ ’ਚ ਕਈ ਹੋਰ ਲੋਕ ਵੀ ਸ਼ਾਮਲ ਸਨ। ਐਸਐਚਓ ਸਿਟੀ ਵਰੁਣ ਯਾਦਵ ਨੂੰ 17-18 ਮਈ ਨੂੰ ਇੱਕ ਸ਼ਿਕਾਇਤ ਮਿਲੀ ਸੀ। ਸ਼ਿਕਾਇਤ ਬਲਦੇਵ ਕੁਮਾਰ ਵੱਲੋਂ ਸੀ, ਜਿਸ ਨੇ ਦੱਸਿਆ ਕਿ ਉਸ ਦੇ ਘਰ ਖਾਣਾ ਬਣਾਉਣ ਵਾਲੀ ਰਾਣੀ ਸ਼ਰਮਾ ਨਾਂ ਦੀ ਲੇਡੀ ਨੇ ਘਰ ਦੀ ਅਲਮਾਰੀ ਵਿੱਚੋਂ 400 ਗ੍ਰਾਮ ਸੋਨੇ ਦਾ ਬਿਸਕੁਟ ਅਤੇ 50,000 ਰੁਪਏ ਚੋਰੀ ਕਰ ਲਏ ਹਨ। ਪੁਲਿਸ ਨੇ ਇਸ ਮਾਮਲੇ ਦੀ ਟੈਕਨੀਕਲ ਤਰੀਕੇ ਨਾਲ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਰਾਣੀ ਸ਼ਰਮਾ ਨੇ ਸੁਮਨ ਰਾਣੀ ਨੂੰ ਹਾਇਰ ਕੀਤਾ ਅਤੇ ਉਨ੍ਹਾਂ ਨੇ ਅੱਗੇ ਗੁਰਪ੍ਰੀਤ ਸਿੰਘ ਨੂੰ ਹਾਇਰ ਕੀਤਾ। ਗੁਰਪ੍ਰੀਤ ਸਿੰਘ, ਜੋ ਕਿ ਦੁਬਈ ਤੋਂ ਆਇਆ ਸੀ, ਨੇ ਇਹ ਸੋਨਾ ਮਾਡਰਨ ਜਿਊਲਰ ਦੇ ਮਾਲਕ ਸੁਖਵਿੰਦਰ ਸਿੰਘ ਉਰਫ਼ ਸੁੱਖੀ ਨੂੰ ਇਹ ਕਹਿ ਕੇ ਵੇਚ ਦਿੱਤਾ ਕਿ ਉਹ ਇਹ ਸੋਨਾ ਦੁਬਈ ਤੋਂ ਲੈ ਕੇ ਆਇਆ ਹੈ। ਇਸ ਮਾਮਲੇ ’ਚ ਕੁੱਲ 7 ਮੁਲਜ਼ਮ ਨਾਮਜ਼ਦ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 5 ਨੂੰ ਅਸੀਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਕਰੀਬ 60 ਗ੍ਰਾਮ ਸੋਨੇ ਦੇ ਗਹਿਣੇ ਅਤੇ 1,80,000 ਰੁਪਏ ਦੀ ਨਕਦੀ ਬਰਾਮਦ ਕਰ ਲਈ ਗਈ ਹੈ। ਬਾਕੀ ਰਹਿੰਦੇ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡੀਐਸਡੀ ਜਸਪਾਲ ਸਿੰਘ ਮਲੋਟ ਨੇ ਦੱਸਿਆ ਕਿ ਚੋਰੀ ਹੋਏ ਸੋਨੇ ਦੀ ਕੁੱਲ ਕੀਮਤ ਕਰੀਬ 60 ਤੋਂ 65 ਲੱਖ ਰੁਪਏ ਬਣਦੀ ਹੈ। ਫਿਲਹਾਲ ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਬਾਕੀ ਰਹਿੰਦੀ ਰਿਕਵਰੀ ਵੀ ਜਲਦ ਤੋਂ ਜਲਦ ਕੀਤੀ ਜਾ ਸਕੇ।