ਚੌਥਾ ਆਲ ਇੰਡੀਆ ਓਪਨ ਬਾਸਕਿਟਬਾਲ ਟੂਰਨਾਮੈਂਟ ਕਰਵਾਇਆ ਚੌਥਾ ਆਲ ਇੰਡੀਆ ਓਪਨ ਬਾਸਕਿਟਬਾਲ ਟੂਰਨਾਮੈਂਟ
Publish Date: Mon, 28 Sep 2026 04:12 PM (IST)
Updated Date: Mon, 28 Sep 2026 04:15 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਬਾਬਾ ਗੰਗਾ ਰਾਮ ਬਾਸਕਿਟਬਾਲ ਸਟੇਡੀਅਮ ਗਿੱਦੜਬਾਹਾ ਵਿਖੇ ਚਾਰ ਰੋਜ਼ਾ ਚੌਥਾ ਆਲ ਇੰਡੀਆ ਓਪਨ ਬਾਸਕਿਟਬਾਲ ਟੂਰਨਾਮੈਂਟ (ਲੜਕੇ ਅਤੇ ਲੜਕੀਆਂ) ਦੇ ਦੂਜੇ ਦਿਨ ਵੀ ਸਖਤ ਮੁਕਾਬਲੇ ਦੇਖਣ ਨੂੰ ਮਿਲੇ। ਦੂਜੇ ਦਿਨ ਜ਼ਿਲ੍ਹਾ ਬਾਸਕਿਟਬਾਲ ਐਸੋਸੀਏਸ਼ਨ ਦੇ ਸਰਪ੍ਰਸਤ ਅਭੈ ਸਿੰਘ ਢਿੱਲੋਂ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਪ੍ਰਧਾਨ ਲਗਨਪ੍ਰੀਤ ਸਿੰਘ ਲਾਲੀ ਮਾਨ, ਮੀਤ ਪ੍ਰਧਾਨ ਕਿਰਨਪਾਲ ਸਿੰਘ ਮਾਨ ਦੌਲਾ ਅਤੇ ਬਾਸਕਟਬਾਲ ਕੋਚ ਜਗਸੀਰ ਪੁਰੀ ਵੀ ਮੌਜੂਦ ਸਨ। ਟੂਰਨਾਮੈਂਟ ਦੇ ਦੂਜੇ ਦਿਨ ਦੇ ਨਤੀਜਿਆਂ ਸੰਬੰਧੀ ਕੋਚ ਜਗਸੀਰ ਪੁਰੀ ਨੇ ਦੱਸਿਆ ਕਿ ਦੂਜੇ ਦਿਨ ਦਾ ਪਹਿਲਾ ਮੁਕਾਬਲਾ ਸੀਆਈਐੱਸਐਫ ਅਤੇ ਐੱਮਆਰਐੱਸ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜਿਸ ਵਿਚ ਸੀਆਈਐੱਸਐਫ ਟੀਮ 12 ਅੰਕਾਂ ਦੇ ਫਰਕ ਨਾਲ ਜੇਤੂ ਰਹੀ ਜਦੋਂਕਿ ਦੂਜੇ ਮੈਚ ’ਚ ਵੈਸਟਰਨ ਰੇਲਵੇ ਨੇ ਯੂਪੀ ਪੁਲਿਸ ਦੀ ਟੀਮ ਨੂੰ 22 ਅੰਕਾਂ ਦੇ ਫਰਕ ਨਾਲ ਹਰਾਇਆ। ਲੜਕਿਆਂ ਦੇ ਵਰਗ ’ਚ ਯੂਪੀ ਪੁਲਿਸ ਨੇ ਇੰਡੀਆਨ ਆਰਮੀ ਦੀ ਟੀਮ ਨੂੰ 3 ਅੰਕਾਂ ਦੇ ਫਰਕ ਨਾਲ, ਜਲੰਧਰ ਨੇ ਸੈਂਟਰਲ ਸੈਕਟੀਏਟ ਦੀ ਟੀਮ ਨੂੰ 6 ਅੰਕਾਂ ਨਾਲ ਅਤੇ ਲੁਧਿਆਣਾ ਅਕੈਡਮੀ ਦੀ ਟੀਮ ਨੇ ਆਈਟੀਐੱਮ ਦੀ ਟੀਮ ਨੂੰ 15 ਅੰਕਾਂ ਨਾਲ ਹਰਾਇਆ। ਇਸੇ ਤਰ੍ਹਾਂ ਲੜਕੀਆਂ ਦੇ ਵਰਗ ’ਚ ਨਾਰਥਨ ਰੇਲਵੇ ਦੀ ਟੀਮ ਨੇ ਸੀਆਈਐੱਸਐਫ ਨੂੰ 6 ਅੰਕਾਂ ਨਾਲ, ਵੈਸਟਰਨ ਰੇਲਵੇ ਦੀ ਟੀਮ ਨੇ ਨਾਰਥ ਈਸਟ ਰੇਲਵੇ ਦੀ ਟੀਮ ਨੂੰ 10 ਅੰਕਾਂ ਨਾਲ ਅਤੇ ਐੱਸਈਸੀਆਰ ਬਿਲਾਸਪੁਰ ਦੀ ਟੀਮ ਨੇ ਐੱਸਐਸਬੀ ਦੀ ਟੀਮ ਨੂੰ 34 ਅੰਕਾਂ ਦੇ ਵੱਡੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਸਟੇਜ ਦਾ ਸੰਚਾਲਨ ਤਰਸੇਮ ਸਿੰਘ ਡੀਪੀਈ ਵੱਲੋਂ ਬਖੂਬੀ ਕੀਤਾ ਗਿਆ। ਇਸ ਮੌਕੇ ਆਪ ਆਗੂ ਅਸ਼ੋਕ ਬੁੱਟਰ, ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਸ਼ੰਮੀ ਬੁੱਟਰ, ਸਾਬਕਾ ਕੌਂਸਲਰ ਰਾਜੀਵ ਮਿੱਤਲ, ਮੀਤ ਪ੍ਰਧਾਨ ਮਯੰਕ ਬਾਂਸਲ, ਮਿੰਟੂ ਵਾਲੀਆ, ਹਰਵਿੰਦਰ ਸਿੰਘ ਕਾਕਾ, ਰਾਜਵਿੰਦਰ ਸਿੰਘ, ਪਰਮਿੰਦਰਜੀਤ ਸਿੰਘ ਸੁਖਨਾ ਅਬਲੂ, ਉਦਮ ਸਿੰਘ ਦੌਲਾ, ਸਰਪੰਚ ਅੰਗਰੇਜ ਸਿੰਘ ਪਿਓਰੀ, ਯੋਗ ਗੁਰੂ ਮਧੂ ਪੁਰੀ, ਲਖਵੀਰ ਸਿੰਘ ਲੱਖਾ, ਧਰਮਿੰਦਰ ਸਿੰਘ ਗੁਰੂਸਰ, ਕੁਲਭੂਸ਼ਨ ਸ਼ਰਮਾਂ, ਵਿੱਕੀ ਸ਼ਰਮਾਂ ਅਤੇ ਸ਼ਸ਼ੀ ਕੁਮਾਰ ਆਦਿ ਵੀ ਮੌਜੂਦ ਸਨ।