ਲਾਲਾ ਜਗਨਨਾਥ ਜੈਨ ਦੀ ਯਾਦ ’ਚ 35ਵਾਂ ਅੱਖਾਂ ਦਾ ਜਾਂਚ ਕੈਂਪ ਲਗਾਇਆ
ਲਾਲਾ ਜਗਨਨਾਥ ਜੈਨ ਦੀ ਯਾਦ ’ਚ 35ਵਾਂ ਅੱਖਾਂ ਦਾ ਵਿਸ਼ਾਲ ਮੁਫਤ ਕੈਂਪ ਲਗਾਇਆ
Publish Date: Sun, 29 Mar 2026 05:38 PM (IST)
Updated Date: Sun, 29 Mar 2026 05:39 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸਮਾਜ ਸੇਵੀ ਸੰਸਥਾ ਨਟਰਾਜ ਕਲਾ ਕੇਂਦਰ ਗਿੱਦੜਬਾਹਾ ਵੱਲੋਂ ਸੰਸਥਾਪਕ ਗੋਬਿੰਦ ਗੁਪਤਾ ਦੀ ਰਹਿਨੁਮਾਈ ਤੇ ਪ੍ਰਧਾਨ ਧਰਮਪਾਲ ਸਿੰਗਲਾ ਦੀ ਅਗਵਾਈ ਹੇਠ ਐੱਸਐੱਸਡੀ ਕਮਿਊਨਿਟੀ ਸੈਂਟਰ (ਮੰਡੀ ਵਾਲੀ ਧਰਮਸ਼ਾਲਾ) ਵਿਖੇ ਲਾਲਾ ਜਗਨਨਾਥ ਜੈਨ ਦੀ ਯਾਦ ’ਚ 35ਵਾਂ ਅੱਖਾਂ ਦਾ ਵਿਸ਼ਾਲ ਮੁਫਤ ਕੈਂਪ ਲਾਇਆ ਗਿਆ। ਕੈਂਪ ਦੌਰਾਨ ਜੈਨ ਪਰਿਵਾਰ ਦੇ ਰਾਜੇਸ਼ ਜੈਨ ਅਤੇ ਵਿਕਾਸ ਜੈਨ ਬਠਿੰਡਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਲਾਇਨਜ਼ ਹਸਪਤਾਲ ਜੈਤੋ ਦੇ ਚੇਅਰਮੈਨ ਨਰਸ਼ ਮਿੱਤਲ, ਅੱਖਾਂ ਦੇ ਮਾਹਿਰ ਡਾ. ਸੁਖਬੀਰ ਸਿੰਘ ਅਤੇ ਧਰਮਸ਼ਾਲਾ ਦੇ ਪ੍ਰਧਾਨ ਨਵੀਨ ਮਿੱਤਲ ਹਾਜਰ ਸਨ, ਜਿਨ੍ਹਾਂ ਨੇ ਲਾਲਾ ਜਗਨਨਾਥ ਜੈਨ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ। ਉਪਰੰਤ ਜੈਨ ਪਰਿਵਾਰ ਵੱਲੋਂ ਰਿਬਨ ਦੀ ਰਸਮ ਅਦਾ ਕਰ ਅੱਖਾਂ ਦੇ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮੰਚ ਸੰਚਾਲਕ ਕੇਵਲ ਕ੍ਰਿਸ਼ਨ ਅਤੇ ਜਗਦੀਸ਼ ਜੈਨ ਨੇ ਕਲੱਬ ਦੀਆਂ ਨੀਤੀਆਂ ਅਤੇ ਸਮਾਜ ਸੇਵਾ ਕਾਰਜਾਂ ਦੀਆਂ ਪ੍ਰਾਪਤੀ ਸੰਬੰਧੀ ਜਾਣਕਾਰੀ ਦਿੱਤੀ। ਚੇਅਰਮੈਨ ਹਸਪਤਾਲ ਨਰੇਸ਼ ਮਿੱਤਲ ਨੇ ਅੱਖਾਂ ਦੀਆਂ ਬਿਮਾਰੀਆਂ ਅਤੇ ਉਸਦੇ ਇਲਾਜ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ। ਸੰਸਥਾਪਕ ਗੋਬਿੰਦ ਗੁਪਤਾ ਅਤੇ ਪ੍ਰਧਾਨ ਧਰਮਪਾਲ ਸਿੰਗਲਾ ਨੇ ਦੱਸਿਆ ਕਿ ਕੈਂਪ ਦੌਰਾਨ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੇ ਮਾਹਿਰ ਡਾ. ਸੁਖਬੀਰ ਸਿੰਘ ਨੇ ਆਪਣੀ ਟੀਮ ਦੇ ਸਹਿਯੋਗ ਨਾਲ 946 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ, ਜਿਨ੍ਹਾਂ ਨੂੰ ਸੰਜੈ ਗਰਗ ਗੌਰੀ ਮੈਡੀਕੋਜ ਵੱਲੋਂ ਮੁਫਤ ਦਵਾਈਆਂ ਦਿੱਤੀਆਂ ਗਈਆਂ ਜਦੋਂਕਿ ਅੱਖਾਂ ਦੀ ਜਾਂਚ ਦੌਰਾਨ 78 ਮਰੀਜ ਓਪਰੇਸ਼ਨ ਯੋਗ ਪਾਏ ਗਏ, ਜਿਨ੍ਹਾਂ ਦੇ ਓਪਰੇਸ਼ਨ ਲਾਇਨਜ਼ ਹਸਪਤਾਲ ਜੈਤੋ ਵਿਖੇ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਮਰੀਜਾਂ ਦੇ ਜੈਤੋ ਆਉਣ-ਜਾਣ, ਖ਼ੁਰਾਕ, ਦਵਾਈਆਂ ਅਤੇ ਐਨਕਾਂ ਆਦਿ ਦਾ ਸੰਸਥਾ ਵੱਲੋਂ ਮੁਫਤ ਪ੍ਰਬੰਧ ਕੀਤਾ ਗਿਆ। ਅੰਤ ਵਿੱਚ ਸੰਸਥਾਪਕ ਗੋਬਿੰਦ ਗੁਪਤਾ ਨੇ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਸੰਸਥਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਇਸੇ ਤਰਾਂ ਸਹਿਯੋਗ ਦੀ ਉਮੀਦ ਜਤਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮੇਸ਼ ਗਰਗ, ਕੇਵਲ ਕ੍ਰਿਸ਼ਨ ਗੋਇਲ, ਬਲਦੇਵ ਗੋਇਲ, ਰਾਜ ਗਰਗ, ਹਰੀਸ਼ ਬਾਂਸਲ, ਜਗਦੀਸ਼ ਸੈਨ, ਮਹੇਸ਼ ਬਾਂਸਲ, ਰਮੇਸ਼ ਮੋਂਗਾ, ਤਰੁਣ ਸ਼ਰਮਾ, ਸੰਜੀਵ ਗੁਪਤਾ, ਰਮੇਸ਼ ਵਤਰਾਨਾ, ਅਸ਼ੋਕ ਬਾਂਸਲ, ਪ੍ਰਸ਼ੋਤਮ ਗਰਗ ਆਦਿ ਮੈਂਬਰਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਕੈਂਪ ਸਫਲਤਾ ਪੂਰਵਕ ਨੇਪਰੇ ਚੜ੍ਹਿਆ।