ਸਾਲਾਸਰ ਧਾਮ ਲਈ 27ਵੀਂ ਡਾਕ ਧਵਜਾ ਯਾਤਰਾ ਰਵਾਨਾ
ਸਾਲਾਸਰ ਧਾਮ ਲਈ 27ਵੀਂ ਡਾਕ ਧਵਜਾ ਯਾਤਰਾ ਰਵਾਨਾ
Publish Date: Fri, 27 Mar 2026 04:27 PM (IST)
Updated Date: Fri, 27 Mar 2026 04:29 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸ੍ਰੀ ਬਾਲਾ ਜੀ ਪੈਦਲ ਯਾਤਰਾ ਸੰਘ ਗਿੱਦੜਬਾਹਾ ਵੱਲੋਂ ਸੰਘ ਦੇ ਪ੍ਰਧਾਨ ਨਰਿੰਦਰ ਅਰੋੜਾ ਅਤੇ ਪੁਨੀਤ ਕਟਾਰੀਆ ਪੁਨੂੰ ਦੀ ਅਗਵਾਈ ਹੇਠ 27ਵੀਂ ਡਾਕ ਧਵਜਾ ਯਾਤਰਾ ਦੀ ਰਵਾਨਗੀ ਮੌਕੇ ਸ਼ਹਿਰ ’ਚ ਸ਼ੋਭਾ ਧਾਤਰਾ ਦਾ ਆਯੋਜਨ ਕੀਤਾ ਗਿਆ। ਪ੍ਰਧਾਨ ਨਰਿੰਦਰ ਅਰੋੜਾ ਅਤੇ ਪੁਨੀਤ ਕਟਾਰੀਆ ਨੇ ਦੱਸਿਆ ਕਿ ਅੱਜ 27ਵੀਂ ਡਾਕ ਧਵਜਾ ਯਾਤਰਾ ਨੂੰ ਰਵਾਨਾ ਕਰਨ ਤੋਂ ਪਹਿਲਾਂ ਸਥਾਨਕ ਪ੍ਰਾਚੀਨ ਸ਼੍ਰੀ ਗਊਸ਼ਾਲਾ ਮੰਦਿਰ ਵਿਖੇ ਵਿਧੀ ਵਿਧਾਨ ਅਨੁਸਾਰ ਪੂਜਾ ਅਰਚਨਾ ਕੀਤੀ ਗਈ ਅਤੇ ਉਪਰੰਤ ਸ਼ਹਿਰ ਵਿਚ ਸ਼ੋਭਾ ਯਾਤਰਾ ਕੱਢੀ ਗਈ ਹੈ। ਉਨਾਂ ਕਿਹਾ ਕਿ ਸੰਸਥਾ ਵੱਲੋਂ ਹਰ 6 ਮਹੀਨੇ ਬਾਅਦ ਪੈਦਲ ਡਾਕ ਧਵਜਾ ਯਾਤਰਾ ਨੂੰ ਸਾਲਾਸਰ ਧਾਮ ਵਿਖੇ ਰਵਾਨਾ ਕੀਤਾ ਜਾਂਦਾ ਹੈ, ਜਿਸ ਲੜੀ ਤਹਿਤ ਅੱਜ ਕਰੀਬ 30 ਸ਼ਰਧਾਲੂਆਂ ਦੇ ਜੱਥੇ ਨੂੰ ਰਵਾਨਾ ਕੀਤਾ ਗਿਆ ਹੈ। ਇਹ ਜੱਥਾ 29 ਮਾਰਚ ਦਿਨ ਐਤਵਾਰ ਨੂੰ ਦੇਰ ਸ਼ਾਮ ਤੱਕ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼੍ਰੀ ਸਾਲਾਸਰ ਧਾਮ ਵਿਖੇ ਪੁੱਜੇਗਾ, ਜਿਥੇ ਸੰਘ ਦੇ ਮੈਂਬਰਾਂ ਵੱਲੋਂ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਮੁੰਜਾਲ ਬਿੰਟਾ ਅਰੋੜਾ, ਕੌਂਸਲਰ ਦੀਪਕ ਗਰਗ, ਕੁੰਜ ਬਿਹਾਰੀ ਬਾਂਸਲ, ਸ਼ੰਮੀ ਬੁੱਟਰ, ਡਾ. ਅਨਿਲ ਗਰਗ, ਸੁਮਨ ਸਿੰਗਲਾ, ਵਨੀਤ ਜਿੰਦਲ ਮੋਂਟੀ, ਨੀਸ਼ੂ ਗੋਇਲ, ਸੰਜੂ ਸ਼ਰਮਾਂ, ਮੋਹਿਤ ਗਿਲਹੋਤਰਾ, ਵਨੀਤ ਬਾਂਸਲ, ਰਾਕੇਸ਼ ਰਾਮਪੁਰਾ, ਸੰਦੀਪ ਗਰਗ ਸੀਪਾ, ਪ੍ਰਵੀਨ ਪੋਨੀ, ਪ੍ਰੇਮ ਗਰਗ, ਦਿਨੇਸ਼ ਬਾਂਸਲ, ਮੁਕੇਸ਼ ਗੋਇਲ, ਗੁਰਮੀਤ ਵਿਰਕ, ਲਾਭ ਸਿੰਘ, ਰੂਪਮ ਜੈਨ, ਪੁਨੀਤ ਗਰਗ, ਤਿ੍ਰਲੋਕ ਸਿੰਗਲਾ, ਆਸ਼ੂ ਗੋਇਲ, ਲਵਿਸ਼ ਜਿੰਦਲ, ਅਜੇ ਗਰਗ, ਰੌਕੀ ਸਿੰਗਲਾ, ਗਗਨ ਅਰੋੜਾ, ਪ੍ਰਦੀਪ ਗੋਇਲ, ਹਰੀਸ਼ ਆਹੂਜਾ ਹੈਪੀ ਅਤੇ ਜਤਿਨ ਗਰਗ ਆਦਿ ਹਾਜਰ ਸਨ।