
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗੁੰਮ ਹੋਏ 110 ਮੋਬਾਇਲ ਟਰੇਸ ਕਰਕੇ ਮਾਲਕਾਂ ਨੂੰ ਸੌਂਪੇ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਸੀਈਆਈਆਰ ਪੋਰਟਲ ਦੀ ਮੱਦਦ ਨਾਲ ਗੁੰਮ ਹੋਏ ਕਰੀਬ 110 ਮੋਬਾਇਲ ਫੋਨ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪ ਦਿੱਤੇ ਹਨ। ਇਹ ਕਾਰਵਾਈ ਐਸਐਸਪੀ ਅਭਿਮੰਨਿਊ ਰਾਣਾ ਦੀ ਅਗਵਾਈ ਹੇਠ ਐਸਪੀ (ਡੀ) ਅਸ਼ੋਕ ਮੀਨਾ, ਐਸਪੀ (ਐਚ) ਗੁਰਿੰਦਰਜੀਤ ਸਿੰਘ ਅਤੇ ਟੈਕਨੀਕਲ ਟੀਮ ਵੱਲੋਂ ਕੀਤੀ ਗਈ। ਜਾਣਕਾਰੀ ਅਨੁਸਾਰ ਕੁੱਲ 110 ਮੋਬਾਇਲ ਫੋਨ ਟਰੇਸ ਕੀਤੇ ਗਏ। ਹੁਣ ਤੱਕ ਕਰੀਬ 1800 ਮੋਬਾਇਲ ਫੋਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪੇ ਜਾ ਚੁੱਕੇ ਹਨ ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 3 ਕਰੋੜ 11 ਲੱਖ ਰੁਪਏ ਹੈ। ਐਸਐਸਪੀ ਸ੍ਰੀ ਮੁਕਤਸਰ ਸਾਹਿਬ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਮੋਬਾਇਲ ਗੁੰਮ ਹੋਣ ’ਤੇ ਤੁਰੰਤ ਆਪਣੇ ਨੇੜਲੇ ਪੁਲਿਸ ਸਾਂਝ ਕੇਂਦਰ, ਥਾਣੇ ਜਾਂ ਟੈਕਨੀਕਲ ਦਫ਼ਤਰ ’ਚ ਫੋਨ ਦਾ ਮਾਰਕਾ, ਆਈਐਮਈਆਈ ਨੰਬਰ ਅਤੇ ਮੋਬਾਇਲ ਨੰਬਰ ਦੇ ਕੇ ਸ਼ਿਕਾਇਤ ਦਰਜ ਕਰਵਾਉਣ। ਇਸਤੋਂ ਇਲਾਵਾ, ਲੋਕ ਸੀਈਆਈਆਰ ਪੋਰਟਲ ’ਤੇ ਆਪਣੀ ਸ਼ਿਕਾਇਤ ਨੰਬਰ ਰਾਹੀਂ ਫੋਨ ਦਾ ਸਟੇਟਸ ਚੈੱਕ ਕਰ ਸਕਦੇ ਹਨ। ਪੁਲਿਸ ਨੇ ਇਹ ਵੀ ਹਦਾਇਤ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਲਾਵਾਰਿਸ ਮੋਬਾਇਲ ਮਿਲਦਾ ਹੈ ਤਾਂ ਉਸਨੂੰ ਵਰਤਣ ਦੀ ਬਜਾਏ ਨੇੜਲੇ ਪੁਲਿਸ ਸਟੇਸ਼ਨ