- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਦੀ ਪ੍ਰਮੁੱਖ ਸਿੱਖਿਆ ਸੰਸਥਾ ਦ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸ਼ਹਿਰ ਦੀ ਪ੍ਰਮੁੱਖ ਸਿੱਖਿਆ ਸੰਸਥਾ ਦ ਲਰਨਿੰਗ ਫੀਲਡ–ਏ ਗਲੋਬਲ ਸਕੂਲ ਟੀਐੱਲਐੱਫ਼ ਮੋਗਾ ਦੀ ਰੋਬੋਟਿਕਸ ਲੈਬ ਵਿਚ ਵਿਦਿਆਰਥੀਆਂ ਲਈ ਉੱਨਤ ਪ੍ਰਯੋਗਾਤਮਕ ਗਤੀਵਿਧੀ ਕਰਵਾਈ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਲਾਈਨ ਡਿਟੈਕਸ਼ਨ ਅਤੇ ਰੀਅਲ-ਟਾਈਮ ਆਬਜੈਕਟ ਡਿਟੈਕਸ਼ਨ ’ਤੇ ਆਧਾਰਿਤ ਆਟੋਨੋਮਸ ਰੋਬੋਟਿਕ ਮਾਡਲ ਤਿਆਰ ਕਰਕੇ ਆਪਣੀ ਤਕਨੀਕੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਲੈਬ ਮੈਂਟਰਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਟੀਮਵਰਕ ਨਾਲ ਰੋਬੋਟਿਕ ਰੋਵਰ ਨੂੰ ਡਿਜ਼ਾਈਨ ਕਰਨ, ਅਸੈਂਬਲ ਕਰਨ, ਵਾਇਰਿੰਗ ਕਰਨ ਅਤੇ ਪ੍ਰੋਗਰਾਮਿੰਗ ਕਰਨ ਦਾ ਕੰਮ ਕੀਤਾ। ਤਿਆਰ ਕੀਤੇ ਗਏ ਆਟੋਨੋਮਸ ਰੋਵਰ ਨਿਰਧਾਰਤ ਰਸਤੇ ’ਤੇ ਚੱਲਣ, ਵਸਤੂਆਂ ਦੀ ਪਛਾਣ ਕਰਨ ਅਤੇ ਆਲੇ-ਦੁਆਲੇ ਦੀਆਂ ਸਥਿਤੀਆਂ ਅਨੁਸਾਰ ਪ੍ਰਤੀਕਿਰਿਆ ਦੇਣ ਦੇ ਸਮਰੱਥ ਰਹੇ। ਇਸ ਗਤੀਵਿਧੀ ਰਾਹੀਂ ਵਿਦਿਆਰਥੀਆਂ ਨੂੰ ਰੋਬੋਟਿਕਸ, ਸੈਂਸਰ, ਪ੍ਰੋਗਰਾਮਿੰਗ, ਆਟੋਮੇਸ਼ਨ, ਸਮੱਸਿਆ ਹੱਲ ਕਰਨ ਅਤੇ ਇੰਜੀਨੀਅਰਿੰਗ ਡਿਜ਼ਾਈਨ ਦਾ ਵਿਹਾਰਕ ਤਜਰਬਾ ਮਿਲਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਵਿਚ ਰਚਨਾਤਮਕਤਾ, ਤਰਕਸ਼ੀਲ ਸੋਚ, ਟੀਮ ਭਾਵਨਾ ਅਤੇ ਨਵੀਨਤਾ ਦੀ ਭਾਵਨਾ ਨੂੰ ਵੀ ਉਤਸ਼ਾਹ ਮਿਲਿਆ। ਇਸ ਮੌਕੇ ’ਤੇ ਸਕੂਲ ਦੇ ਚੇਅਰਮੈਨ ਇੰਜੀ. ਜਨੇਸ਼ ਗਰਗ ਨੇ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਵਿਚ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਿਤ ਰੱਖਣ ਦੀ ਬਜਾਏ ਉਨ੍ਹਾਂ ਨੂੰ ਤਕਨਾਲੋਜੀ ਦਾ ਵਿਹਾਰਕ ਤਜਰਬਾ ਦੇਣਾ ਬੇਹੱਦ ਜ਼ਰੂਰੀ ਹੈ। ਸਕੂਲ ਦਾ ਯਤਨ ਹੈ ਕਿ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀਆਂ ਨਾਲ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਨੂੰ ਪ੍ਰਯੋਗ ਕਰਨ, ਗਲਤੀਆਂ ਤੋਂ ਸਿੱਖਣ ਅਤੇ ਨਵੇਂ ਹੱਲ ਵਿਕਸਿਤ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾਣ। ਡਾਇਰੈਕਟਰ ਅਕਾਦਮਿਕਸ ਗਗਨਦੀਪ ਸਿੰਘ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਤਕਨਾਲੋਜੀ ਦੇ ਸਿਧਾਂਤਾਂ ਨੂੰ ਅਸਲ ਸਥਿਤੀਆਂ ਵਿੱਚ ਲਾਗੂ ਕਰਨ ਦਾ ਮੌਕਾ ਮਿਲਦਾ ਹੈ। ਰੋਬੋਟਿਕਸ ਵਿਦਿਆਰਥੀਆਂ ਵਿੱਚ ਤਰਕਸ਼ੀਲ ਅਤੇ ਵਿਸ਼ਲੇਸ਼ਣਾਤਮਕ ਸੋਚ ਵਿਕਸਿਤ ਕਰਨ ਦੇ ਨਾਲ ਉਨ੍ਹਾਂ ਨੂੰ ਟੀਮਵਰਕ ਅਤੇ ਸਮੱਸਿਆ ਹੱਲ ਕਰਨ ਲਈ ਵੀ ਪ੍ਰੇਰਿਤ ਕਰਦੀ ਹੈ। ਸਕੂਲ ਦੀ ਪ੍ਰਿੰਸੀਪਲ ਨੀਤੂ ਡਾਂਡੀ ਨੇ ਕਿਹਾ ਕਿ ਵਿਦਿਆਰਥੀਆਂ ਦਾ ਉਤਸ਼ਾਹ ਅਤੇ ਤਕਨੀਕੀ ਜਿਗਿਆਸਾ ਸ਼ਲਾਘਾਯੋਗ ਹੈ। ਸਕੂਲ ਵਿਚ ਅਨੁਭਵਾਤਮਕ ਸਿੱਖਿਆ ਨੂੰ ਤਰਜੀਹ ਦਿੱਤੀ ਜਾਂਦੀ ਹੈ ਤਾਂ ਜੋ ਵਿਦਿਆਰਥੀ ਸਿਰਫ਼ ਵਿਸ਼ਿਆਂ ਨੂੰ ਪੜ੍ਹਨ ਹੀ ਨਹੀਂ, ਸਗੋਂ ਉਨ੍ਹਾਂ ਨੂੰ ਪ੍ਰਯੋਗ ਰਾਹੀਂ ਸਮਝਣ ਅਤੇ ਆਪਣੀ ਕਲਪਨਾਸ਼ੀਲਤਾ ਨੂੰ ਨਵੇਂ ਵਿਚਾਰਾਂ ਵਿੱਚ ਤਬਦੀਲ ਕਰਨ ਦੇ ਯੋਗ ਬਣ ਸਕਣ। ਚੇਅਰਮੈਨ ਇੰਜੀ. ਜਨੇਸ਼ ਗਰਗ ਨੇ ਵਿਦਿਆਰਥੀਆਂ ਅਤੇ ਲੈਬ ਮੈਂਟਰਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਆਧੁਨਿਕ ਤਕਨਾਲੌਜੀਆਂ ਨੂੰ ਸਮਝਣ ਅਤੇ ਆਤਮਵਿਸ਼ਵਾਸ ਨਾਲ ਨਵੀਨਤਾ ਦੀ ਦਿਸ਼ਾ ਵਿਚ ਅੱਗੇ ਵਧਣ ਲਈ ਤਿਆਰ ਕਰਦੀਆਂ ਹਨ।