- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੇਚਰ ਪਾਰਕ ਮੋਗਾ ਵਿਖੇ ਲਿਖਾਰੀ ਸਭਾ ਦੀ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਨੇਚਰ ਪਾਰਕ ਮੋਗਾ ਵਿਖੇ ਲਿਖਾਰੀ ਸਭਾ ਦੀ ਮੀਟਿੰਗ ਡਾ. ਬਲਦੇਵ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਕੇਦਰੀ ਲੇਖਕ ਸਭਾ ਦੀਆਂ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਇਕੱਤਰ ਸਾਹਿਤਕਾਰਾਂ ਨੇ ਸਾਹਿਤਕ ਸਰਗਰਮੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸਾਹਿਤਕਾਰਾਂ ਨੇ ਮਹਿਫ਼ਲ ਵਿਚ ਰਚਨਾਂਵਾ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ। ਪ੍ਰਧਾਨ ਡਾ. ਬਲਦੇਵ ਸਿੰਘ ਢਿੱਲੋਂ ਨੇ ਗੀਤ ਜੋੜਾ ਝਾਂਜਰਾਂ ਦਾ, ਮਾਸਟਰ ਪ੍ਰੇਮ ਕੁਮਾਰ ਨੇ ਗੀਤ ਇਨਕਲਾਬੀ ਮੋਰਚੇ, ਪਰਮਜੀਤ ਸਿੰਘ ਚੂਹੜਚੱਕ ਨੇ ਕਵਿਤਾ ਗੁੰਮ ਹੋਏ ਰਿਸ਼ਤੇ, ਪਿਆਰਾ ਸਿੰਘ ਚਾਹਲ ਨੇ ਗਜ਼ਲ ਜ਼ਿੰਦਗੀ ਦਾ ਪੰਧ੍ਹ, ਗੁਰਨਾਮ ਸਿੰਘ ਗਾਮਾ ਨੇ ਪੀਂਘ ਹੁਲਾਰੇ ਲੈਂਦੀ ਅਤੇ ਗਿੱਲ ਕੋਟਲੀ ਨੇ ਕਵਿਤਾ ਮਹੱਲ, ਜੰਗੀਰ ਸਿੰਘ ਖੋਖਰ ਨੇ ਕਵਿਤਾ ਘਰ, ਬਲਵੀਰ ਸਿੰਘ ਪ੍ਰਦੇਸੀ ਨੇ ਗਜ਼ਲ ਚੰਗਾ ਹੁੰਦਾ ਹੈ, ਜੋਧ ਸਿੰਘ ਨੇ ਕਵਿਤਾ ਪੰਜ ਪੱਤੀਆਂ ਤੇ ਕਾਗਜ ਦੇ ਫੁੱਲ, ਮੀਤ ਗੁਰਮੀਤ ਨੇ ਗਜ਼ਲ ਅੰਦਰ, ਵਿਜੇ ਵਿਵੇਕ ਨੇ ਕਵਿਤਾ, ਸੋਨੀ ਮੋਗਾ ਨੇ ਗੀਤ ਚੰਗੇ ਵੀ ਲੋਕ ਬਥੇਰੇ ਤੇ ਬਲਵਿੰਦਰ ਸਿੰਘ ਕੈਂਥ ਨੇ ਗੀਤ ਭਾਈਆਂ ਵਰਗਾ ਪਿਆਰ ਪੇਸ਼ ਕੀਤੇ। ਮੰਚ ਦਾ ਸੰਚਾਲਨ ਕਰ ਰਹੇ ਮੀਤ ਗੁਰਮੀਤ ਨੇ ਕੀਤਾ। ਮੀਟਿੰਗ ਵਿਚ ਪਿਛਲੇ ਦਿਨੀਂ ਵਿਛੋੜਾ ਦੇ ਗਏ ਸਾਹਿਤਕਾਰਾਂ ਧਰਮਪਾਲ ਉਪਾਸ਼ਕ, ਹਰਭਜਨ ਬਾਜਵਾ ਤੇ ਮਹਿੰਦਰ ਦੁਸਾਂਝ ਦੀ ਬੇਵਕਤ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਮੋਗੇ ਦਾ ਮਾਣ ਬਜ਼ੁਰਗ ਲੇਖਕ ਜੋਧ ਸਿੰਘ ਵੱਲੋਂ ਤਿਆਰ ਕੀਤੀ ਪੇਂਟਿੰਗ ਸਾਹਿਤਕਾਰਾਂ ਨੇ ਪਿਆਰਾ ਸਿੰਘ ਚਾਹਲ ਨੂੰ ਭੇਂਟ ਕੀਤੀ।