ਵਿਸ਼ਵ ਪੰਜਾਬੀ ਸਭਾ ਕੈਨੇਡਾ ਨੇ ਨੱਥੂਵਾਲਾ ’ਚ ਸਾਹਿਤਕ ਸਮਾਗਮ ਕਰਵਾਇਆ ਦੁਨੀਆਂ ਭਰ ਵਿਚ ਪੰਜਾਬੀ ਮਾਂ ਬੋਲੀ ਦੇ
Publish Date: Mon, 16 Nov 2026 04:15 PM (IST)
Updated Date: Mon, 16 Nov 2026 04:15 PM (IST)
ਸਮਾਗਮ ਦੌਰਾਨ ਵੱਖ-ਵੱਖ ਲੇਖਕਾਂ ਦੀਆਂ ਕਿਤਾਬਾਂ ਲੋਕ ਅਰਪਣ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਬਾਘਾਪੁਰਾਣਾ: ਦੁਨੀਆਂ ਭਰ ਵਿਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਕੰਮ ਕਰ ਰਹੀ ਨਾਮੀ ਸੰਸਥਾ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ: ਦਲਬੀਰ ਸਿੰਘ ਕਥੂਰੀਆ ਦੇ ਅਸ਼ੀਰਵਾਦ ਨਾਲ, ਭਾਰਤ ਦੇ ਪ੍ਰਧਾਨ ਉੱਘੇ ਸਮਾਜ ਸੇਵੀ, ਸਾਹਿਤਕਾਰ, ਨਾਮੀ ਉਦਯੋਗਪਤੀ ਸਤਬੀਰ ਸਿੰਘ ਦੇ ਸਹਿਯੋਗ ਨਾਲ, ਭਾਰਤ ਦੇ ਸੀਨੀਅਰ ਮੀਤ ਪ੍ਰਧਾਨ ਸੋਹਣ ਸਿੰਘ ਗੈਦੂ ਅਤੇ ਪੰਜਾਬ ਦੇ ਪ੍ਰਧਾਨ ਦਲਬੀਰ ਸਿੰਘ ਰਿਆੜ ਦੀ ਸਲਾਹ ਨਾਲ ਇਕਾਈ ਮਾਲਵਾ ਜੋਨ ਪੰਜਾਬ ਦੇ ਪ੍ਰਧਾਨ ਸਮਾਜ ਸੇਵੀ ਅਤੇ ਸੀਨੀਅਰ ਪੱਤਰਕਾਰ ਰਾਜਵੀਰ ਸਿੰਘ ਭਲੂਰੀਏ ਦੀ ਅਗਵਾਈ ਵਿਚ ਵਿਸ਼ਵ ਪੰਜਾਬੀ ਸਭਾ ਕੈਨੇਡਾ ਮਾਲਵਾ ਜੋਨ ਵੱਲੋਂ ਦੂਜਾ ਸਲਾਨਾ ਸਾਹਿਤਕ, ਇਨਾਮ ਵੰਡ ਅਤੇ ਕਿਤਾਬਾਂ ਰਿਲੀਜ਼ ਦਾ ਕਰਵਾਇਆ ਗਿਆ ਸ਼ਾਨਦਾਰ ਸਮਾਗਮ ਯਾਦਗਾਰੀ ਹੋ ਨਿਬੜਿਆ। ਵੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਵਖ ਵੱਖ ਲੇਖਕਾਂ ਜਿੰਨ੍ਹਾਂ ਵਿਚ ਪ੍ਰਵਾਸੀ ਲੇਖਕ ਕਰਤਾਰ ਸਿੰਘ ਔਲਖ ਦੀਆਂ ਪੰਜ ਪੁਸਤਕਾਂ, ਕੀ ਮੈਂ ਅਕ੍ਰਿਤਘਣ ਹਾਂ, ‘ਸੱਚੀ ਪ੍ਰੀਤ’, ‘ਰਾਈ ਦੇ ਪਹਾੜ ਦਾ ਸੱਚ ਭਾਗ ਪਹਿਲਾ’, ਦੂਜਾ ਅਤੇ ਤੀਸਰਾ ਲੋਕ ਅਰਪਣ ਕੀਤੀਆਂ ਗਈਆਂ। ਇਸੇ ਤਰ੍ਹਾਂ ਗੁਰਭਜਨ ਸਿੰਘ ਗਿੱਲ ਦੀ ਪੁਸਤਕ ਸੰਧੂਰਦਾਨੀ, ਭੈਣ ਅਮਰ ਕੌਰ ਬੇਦੀ ਦੀਆਂ ਚਾਰ ਪੁਸਤਕਾਂ ‘ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਤਲਖ ਹਕੀਕਤਾਂ, ‘ਜੋਦੜੀ’ ਅਤੇ ‘ਗੁਰਮਤਿ ਦੀ ਨਿਰੋਗ ਜੀਵਨਧਾਰਾ’ ਆਦਿ ਤੋਂ ਇਲਾਵਾ ਬਲਜਿੰਦਰ ਸੰਘਾ ਕੈਲਗਰੀ ਦੀ ਪੁਸਤਕ ‘ਪਿੱਤਰ ਸੱਤਾ ਅਤੇ ਪ੍ਰਵਾਸ’, ਨਾਮੀ ਲੇਖਕ ਜਸਵੀਰ ਭਲੂਰੀਏ ਦੀ ਪੁਸਤਕ ‘ਜਸਵੀਰ ਦੇ ਵਿਅੰਗਮਈ ਤੀਰ’ ਨੂੰ ਲੋਕ ਅਰਪਣ ਕੀਤਾ ਗਿਆ।ਇਸ ਮੌਕੇ ‘ਤੇ ਮਾਲਵਾ ਜੋਨ ਦੇ ਸਰਪ੍ਰਸਤ ਡਾ: ਸੁਰਜੀਤ ਸਿੰਘ ਦੌਧਰ ਨੇ ਸਮੂਹ ਲੇਖਕਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਵਿਿਦਆਰਥੀਆਂ ਵੱਲੋਂ ਪ੍ਰੋਗਰਾਮ ਗਿੱਧਾ, ਭੰਗੜਾ, ਸੋਲੋ ਡਾਂਸ, ਗਰੁੱਪ ਡਾਂਸ, ਸਕਿੱਟਾਂ, ਵੱਖ ਵੱਖ ਵਿਿਸ਼ਆਂ ‘ਤੇ ਭਾਸ਼ਨ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਬਾਲ ਲੇਖਕ ਡਾ ਸਾਧੂ ਰਾਮ ਲੰਗੇਆਣਾ ਵੱਲੋਂ ਬਾਲ ਰਚਨਾਵਾਂ ਪੇਸ਼ ਕਰਕੇ ਬੱਚਿਆਂ ਦਾ ਮਨੋਰੰਜਨ ਕੀਤਾ ਗਿਆ। ਮਾਲਵਾ ਜੋਨ ਦੇ ਪ੍ਰਧਾਨ ਰਾਜਵੀਰ ਸਿੰਘ ਨੇ ਪਿਛਲੇ ਸਾਲ ਦੇ ਕੀਤੇ ਗਏ ਕੰਮਾਂ ਦੇ ਅਧਾਰਤ ਰਿਪੋਰਟ ਪੇਸ਼ ਕੀਤੀ।ਇਸ ਸਮੇ ਖੇਡਾਂ ਅਤੇ ਪੜਾਈ ਵਿੱਚ ਜੇਤੂ ਬੱਚਿਆਂ ਨੂੰ ਸਨਮਾਨ ਪੱਤਰ, ਮੈਡਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ ਨੇ ਸਭਾ ਵੱਲੋਂ ਪੰਜਾਬੀ ਮਾਂ ਬੋਲੀ ਵਾਸਤੇ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾ ਕੀਤੀ। ਸਕੂਲ ਦੇ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ ਅਤੇ ਪ੍ਰਿੰਸੀਪਲ ਤੇਜਿੰਦਰ ਕੌਰ ਗਿੱਲ ਨੇ ਭਵਿੱਖ ਵਿਚ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਸਟੇਜ ਦੀ ਜ਼ਿੰਮੇਵਾਰੀ ਮਾਲਵਾ ਜੋਨ ਦੇ ਸਕੱਤਰ ਡਾ. ਸਾਧੂ ਰਾਮ ਲੰਗੇਆਣਾ ਨੇ ਬਾਖੂਬੀ ਨਿਭਾਈ।ਇਸ ਮੌਕੇ ਤੇ ਜਿੱਥੇ ਬੱਚਿਆਂ ਦੇ ਮਾਪੇ, ਸਕੂਲ ਦਾ ਸਟਾਫ਼ ਹਾਜਰ ਸੀ, ਉੱਥੇ ਹੀ ਇਲਾਕੇ ਦੇ ਪਤਵੰਤੇ ਵੀ ਵੱਡੀ ਗਿਣਤੀ ਵਿੱਚ ਹਾਜਰ ਸਨ।