- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖਿਆ ਖ਼ੇਤਰ ਦੀ ਨਾਮਵਰ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਸਿੱਖਿਆ ਖ਼ੇਤਰ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਵਿਸ਼ਵ ਪੰਜਾਬੀ ਦਿਵਸ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਪੰਜਾਬੀਅਤ ਦੇ ਰੰਗ ’ਚ ਰੰਗੇ ਇਸ ਬੇਹੱਦ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਕਾਨਿਆਂ ਦੀਆਂ ਕਲਮਾਂ ਘੜ੍ਹ ਕੇ ਰਿਵਾਇਤੀ ਢੰਗ ਨਾਲ ਫੱਟੀਆਂ ਲਿਖਣ ਦੇ ਮੁਕਾਬਲੇ ਕਰਵਾਏ। ਇਸ ਮੁਕਾਬਲੇ ’ਚ ਅਜੈਵੀਰ ਸਿੰਘ, ਗੁਰਨੂਰ ਕੌਰ, ਹਰਨੂਰ ਕੌਰ, ਗੁਰਪ੍ਰੀਤ ਸਿੰਘ, ਮਨਗੁਰਲੀਨ ਕੌਰ, ਜਾਨਵੀ ਮਾਥੁਰ, ਬਲਰਾਜ ਸਿੰਘ, ਵਰਿੰਦਰ ਸਿੰਘ ਅਤੇ ਸੋਨਮਪ੍ਰੀਤ ਕੌਰ ਨੇ ਬਹੁਤ ਹੀ ਸੁੰਦਰ ਲਿਖਾਈ ਵਿਚ ਫੱਟੀਆਂ ਲਿਖ ਕੇ ਖ਼ੂਬ ਵਾਹ ਵਾਹ ਖੱਟੀ। ਵਰਿੰਦਰ ਸਿੰਘ, ਖੁਸ਼ਪ੍ਰੀਤ ਕੌਰ, ਮਨਿੰਦਰਜੀਤ ਕੌਰ, ਤਨਵੀਰ ਕੌਰ, ਮੁਸਕਾਨ ਕੌਰ, ਗੁਰਨੂਰ ਕੌਰ, ਜਾਨਵੀ ਮਾਥੁਰ, ਆਮੀਨ ਅਲੀ, ਏਕਨੂਰ ਕੌਰ, ਰਵਿੰਦਰਪਾਲ ਕੌਰ, ਪ੍ਰਭਜੋਤ ਕੌਰ, ਜਸਪਿੰਦਰ ਸਿੰਘ, ਦਿਲਜੋਤ ਸਿੰਘ, ਅਜੈਵੀਰ ਸਿੰਘ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ ਨੇ ਆਪਣੀਆਂ ਕਵਿਤਾਵਾਂ, ਗੀਤਾਂ, ਲੋਕ ਗੀਤਾਂ ਤੇ ਪੁਰਾਤਨ ਬੋਲੀਆਂ ਰਾਹੀਂ ਅਤੇ ਮੈਡਮ ਵੀਰਪਾਲ ਬੌਡੇ ਨੇ ਆਪਣੇ ਗੀਤ ਰਾਹੀਂ ਪੰਜਾਬੀ ਮਾਂ ਬੋਲੀ ਦੀ ਗੌਰਵਮਈ ਵਿਰਾਸਤ, ਮਾਣਮੱਤੇ ਸਭਿਆਚਾਰ ਤੇ ਮਹੱਤਵ ਬਾਰੇ ਭਾਵਪੂਰਤ ਰੌਸ਼ਨੀ ਪਾਈ। ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬੀ ਇਸ ਖਿੱਤੇ ਦੀ ਪੁਰਾਣੀ ਬੋਲੀ ਹੈ ਜਿਸ ਨੂੰ ਮਹਾਨ ਸੂਫੀ ਸੰਤ ਸੇਖ ਫ਼ਰੀਦ ਜੀ ਨੇ ਨਵੀਂ ਦਿੱਖ ਦਿੱਤੀ। ਗੁਰੂ ਸਾਹਿਬਾਨ ਨੇ ਪੰਜਾਬੀ ਦੀ ਗੁਰਮੁਖੀ ਲਿਪੀ ਨੂੰ ਹੋਰ ਸਜਾਇਆ ਸੰਵਾਰਿਆ। ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਅਤੇ ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਆਪਣੇ ਸੰਦੇਸ਼ ਵਿੱਚ ਦੱਸਿਆ ਕਿ ਇਹ ਸਮਾਗਮ ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫ਼ੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ ਐਂਡ ਐਸੋਸੀਏਸ਼ਨਜ ਪੰਜਾਬ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ