ਮੋਗਾ ਹੈੱਡ ਪੋਸਟ ਦਫ਼ਤਰ ’ਚ ਵਿਸ਼ਵ ਡਾਕ ਹਫ਼ਤਾ ਮਨਾਇਆ ਵੀਰਵਾਰ ਨੂੰ ਮੋਗਾ ਹੈੱਡ ਪੋਸਟ
Publish Date: Fri, 09 Oct 2026 03:41 PM (IST)
Updated Date: Fri, 09 Oct 2026 03:41 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਵੀਰਵਾਰ ਨੂੰ ਮੋਗਾ ਹੈੱਡ ਪੋਸਟ ਦਫ਼ਤਰ ਵਿਖੇ ਪੋਸਟ ਮਾਸਟਰ ਪੁਰਸ਼ੋਤਮ ਮਿੱਤਲ ਦੀ ਅਗਵਾਈ ਹੇਠ ਡਾਕ ਵਿਭਾਗ ਦੇ ਕਰਮਚਾਰੀਆਂ ਦੀ ਉਤਸ਼ਾਹਪੂਰਵਕ ਭਾਗੀਦਾਰੀ ਨਾਲ ਵਿਸ਼ਵ ਡਾਕ ਹਫ਼ਤਾ ਮਨਾਇਆ ਗਿਆ। ਇਸ ਮੌਕੇ ਕਰਮਚਾਰੀਆਂ ਵੱਲੋਂ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲਿਆ ਗਿਆ ਅਤੇ ਡਾਕ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਗਾਹਕਾਂ ਨੂੰ ਚੰਗੀਆਂ ਸੇਵਾਵਾਂ ਮੁਹੱਈਆ ਕਰਵਾਉਣ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਪੋਸਟ ਮਾਸਟਰ ਪੁਰਸ਼ੋਤਮ ਮਿੱਤਲ ਨੇ ਕਿਹਾ ਕਿ ਡਾਕ ਵਿਭਾਗ ਅੱਜ ਵੀ ਲੋਕਾਂ ਦੇ ਰੋਜ਼ਾਨਾ ਜੀਵਨ ਦਾ ਇਕ ਮਹੱਤਵਪੂਰਨ ਹਿੱਸਾ ਹੈ। ਚਿੱਠੀਆਂ ਅਤੇ ਪਾਰਸਲ ਪਹੁੰਚਾਉਣ ਤੋਂ ਲੈ ਕੇ ਬੈਂਕਿੰਗ, ਬੀਮਾ, ਆਧਾਰ ਅਤੇ ਹੋਰ ਜਨਤਕ ਸੇਵਾਵਾਂ ਮੁਹੱਈਆ ਕਰਵਾਉਣ ਤੱਕ ਇੰਡੀਆ ਪੋਸਟ ਲੋਕਾਂ ਨਾਲ ਨਜ਼ਦੀਕੀ ਤੌਰ ਤੇ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬਦਲਦੇ ਸਮੇਂ ਦੇ ਨਾਲ ਡਾਕ ਵਿਭਾਗ ਨੇ ਡਿਜੀਟਲ ਤਕਨਾਲੌਜੀ ਨੂੰ ਅਪਣਾਉਂਦਿਆਂ ਆਪਣੀਆਂ ਸੇਵਾਵਾਂ ਵਿਚ ਕਈ ਬਦਲਾਅ ਕੀਤੇ ਹਨ ਅਤੇ ਨਵੀਆਂ ਸੇਵਾਵਾਂ ਵੀ ਸ਼ੁਰੂ ਕੀਤੀਆਂ ਹਨ। ਸਮਾਗਮ ਦੌਰਾਨ ਕਰਮਚਾਰੀਆਂ ਨੇ ਲੋਕਾਂ ਪ੍ਰਤੀ ਨਿਮਰ, ਮਦਦਗਾਰ ਅਤੇ ਤੁਰੰਤ ਸੇਵਾ ਪ੍ਰਦਾਨ ਕਰਨ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ। ਵਿਸ਼ਵ ਡਾਕ ਹਫ਼ਤੇ ਦੇ ਮੌਕੇ ਕਰਮਚਾਰੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਸਾਰੇ ਕਰਮਚਾਰੀਆਂ ਨੇ ਲੋਕਾਂ ਨੂੰ ਹੋਰ ਬਿਹਤਰ ਡਾਕ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਵਿਭਾਗ ਪ੍ਰਤੀ ਲੋਕਾਂ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕਰਨ ਦਾ ਸੰਕਲਪ ਲਿਆ।