- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਪੰਚ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ

ਕਾਕਾ ਰਾਮੂੰਵਾਲਾ, ਪੰਜਾਬੀ ਜਾਗਰਣ ਚੜਿੱਕ: ਸਰਪੰਚ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਰਾਮੂੰਵਾਲਾ ਨਵਾਂ ਦੀ ਗ੍ਰਾਮ ਪੰਚਾਇਤ ਵਲੋਂ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਥਾਪੜੇ ਸਦਕਾ ਖਸਤਾ ਹਾਲਤ ਗਲੀਆਂ ਨੂੰ ਇੰਟਰਲਾਕ ਟਾਇਲ ਲਗਾ ਕੇ ਨਵੀਆਂ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ । ਅੱਜ ਬਾਬੂ ਸਿੰਘ ਪੁੱਤਰ ਮੱਘਰ ਸਿੰਘ ਦੇ ਘਰ ਤੋਂ ਜਰਨੈਲ ਸਿੰਘ ਦੇ ਘਰ ਤੱਕ ਗਲੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਗਲੀ ਦੀ ਹਾਲਤ ਕਾਫੀ ਖਸਤਾ ਸੀ। ਇਸ ਲਈ ਗਲੀ ਨੂੰ ਨਵੀਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਇਕ ਪਾਸੇ ਖੇਤ ਹੋਣ ਕਰਕੇ ਸਪੋਰਟ ਲਈ ਕੰਧ ਕੱਢੀ ਜਾ ਰਹੀ ਹੈ। ਉਪਰੰਤ ਭਰਤ ਪਾ ਕੇ ਉੱਚੀ ਕਰਨ ਉਪਰੰਤ ਇੰਟਰਲਾਕ ਟਾਇਲ ਚਿਣੀ ਜਾਵੇਗੀ । ਸਰਪੰਚ ਗੁਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਗਲੀ ਦਾ ਕੰਮ ਮੁਕੰਮਲ ਹੋਣ ’ਤੇ ਹੋਰ ਗਲੀਆਂ ਨੂੰ ਇੰਟਰਲਾਕ ਟਾਇਲ ਲਗਾ ਕੇ ਬਣਾਉਣ ਦਾ ਕੰਮ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ, ਗੁਰਮੀਤ ਸਿੰਘ ਕਾਕਾ ਨੰਬਰਦਾਰ, ਹਰਜਿੰਦਰ ਸਿੰਘ ਬਾਰਵਾਲਾ ਮੈਂਬਰ ਪੰਚਾਇਤ, ਜਗਸੀਰ ਸਿੰਘ ਸਾਬਕਾ ਪੰਚ, ਬਿੱਕਰ ਸਿੰਘ ਠੇਕੇਦਾਰ, ਬਾਬੂ ਸਿੰਘ, ਕੁਲਵੰਤ ਸਿੰਘ, ਜਸਵੰਤ ਸਿੰਘ ਪੇਂਟਰ, ਜੋਤਾ ਮਿਸਤਰੀ ਆਦਿ ਹਾਜ਼ਰ ਸਨ।