ਵਾਰਡ 31 ’ਚ ਮਹਿਲਾ ਵਿੰਗ ਨੇ ਕੀਤਾ ਵਿਚਾਰ ਵਟਾਂਦਰਾ
ਵਾਰਡ ਨੰਬਰ 31 ਵਿਚ ਮਹਿਲਾ
Publish Date: Fri, 16 Jan 2026 03:34 PM (IST)
Updated Date: Sat, 17 Jan 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ: ਮੋਗਾ ਦੇ ਵਾਰਡ ਨੰਬਰ 31 ਵਿਚ ਮਹਿਲਾ ਵਿੰਗ ਦੀ ਮੀਟਿੰਗ ਅੱਜ ਜ਼ਿਲ੍ਹਾ ਸਕੱਤਰ ਲਵਲੀ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਵਾਰਡ ਵਿਚ ਔਰਤਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਸਕੱਤਰ ਲਵਲੀ ਸਿੰਗਲਾ ਨੇ ਪੰਜਾਬ ਸਰਕਾਰ ਦੇ ਕੰਮਾਂ ਅਤੇ ਆਉਣ ਵਾਲੀਆਂ ਨਵੀਆਂ ਯੋਜਨਾਵਾਂ ਬਾਰੇ ਸਾਰਿਆਂ ਨੂੰ ਜਾਣਕਾਰੀ ਦਿੱਤੀ। ਨਵਨਿਯੁੱਕਤ ਅਹੁਦੇਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਮੀਟਿੰਗ ਵਿਚ ਜ਼ਿਲ੍ਹਾ ਸਕੱਤਰ ਲਵਲੀ ਸਿੰਗਲਾ, ਮਹਿਲਾ ਵਿੰਗ ਬਲਾਕ ਇੰਚਾਰਜ ਪੂਨਮ ਅਰੋੜਾ, ਬਲਾਕ ਇੰਚਾਰਜ ਰਾਜਦੀਪ ਕੌਰ, ਵਾਰਡ ਨੰਬਰ 31 ਇੰਚਾਰਜ ਸਤਵਿੰਦਰ ਕੌਰ, ਅਮਰਜੀਤ ਕੌਰ, ਚਰਨਜੀਤ ਕੌਰ, ਮਨਜੀਤ ਕੌਰ, ਵਾਰਡ ਨੰਬਰ 31 ਯੂਥ ਪ੍ਰਧਾਨ ਵਰਿੰਦਰ ਸਿੰਘ ਟੋਨੀ, ਸਤਨਾਮ ਸਿੰਘ, ਵਿਪਨ, ਰਿਤਿਕਾ ਅਰੋੜਾ ਅਤੇ ਵਾਰਡ ਦੇ ਮੈਂਬਰ ਮੌਜੂਦ ਸਨ। ਅੰਤ ਵਿਚ ਵਾਰਡ ਨੰਬਰ 31 ਇੰਚਾਰਜ ਸਤਵਿੰਦਰ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।