ਦਿਵਯ ਜਯੋਤੀ ਸੰਸਥਾਨ ਨੇ ਸਤਿਸੰਗ ਕਰਵਾਇਆ
ਦਿਵਯ ਜਯੋਤੀ ਜਾਗਰਤੀ ਸੰਸਥਾਨ
Publish Date: Mon, 08 Jun 2026 03:45 PM (IST)
Updated Date: Tue, 09 Jun 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ ਵੱਲੋਂ ਮੋਗਾ ਆਸ਼ਰਮ ਦੇ ’ਚ ਸਪਤਾਹਿਕ ਸਤਸੰਗ ਕਰਵਾਇਆ ਗਿਆ। ਇਸ ਮੌਕੇ ਸਾਧਵੀ ਸ਼ਿਪਰਾ ਭਾਰਤੀ ਨੇ ਕਿਹਾ ਕਿ ਮਨੁੱਖ ਵਿਚ ਕੁਦਰਤੀ ਤੌਰ ’ਤੇ ਚਾਰ ਤਰ੍ਹਾਂ ਦੇ ਬਲ ਮੰਨੇ ਜਾਂਦੇ ਨੇ, ਸੰਵੇਦੀ ਸ਼ਕਤੀ, ਮਨੋਬਲ, ਬੌਧਿਕ , ਅਧਿਆਤਮ ਬਲ ਅਕਸਰ ਲੋਕ ਆਪਣੇ ਜੀਵਨ ਰੂਪੀ ਗੱਡੀ ਨੂੰ ਮਨੋਬਲ ਦੇ ਸ਼ਾਸਨ ਨਾਲ ਹੀ ਚਲਾਉਂਦੇ ਹਨ। ਪਰ ਜੀਵਨ ਦੀ ਦੌੜ ਵਿਚ ਅਜਿਹੇ ਪਲ ਵੀ ਆਉਂਦੇ ਨੇ ਜਦੋਂ ਇਹ ਬਲ ਖ਼ਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਹੀ ਮਨੋਬਲ ਕਮਜ਼ੋਰ ਹੁੰਦਾ ਹੈ ਤਾਂ ਵਿਅਕਤੀ ਸਵੈ ਨਿਰਾਸ਼ਾ ਦੀਆਂ ਡੂੰਘੀਆਂ ਖੱਡਾਂ ਵਿਚ ਖਿਸਕਣ ਲੱਗਦਾ ਹੈ। ਮਨ ਦੇ ਕਮਜ਼ੋਰ ਹੋਣ ਨਾਲ ਬੁੱਧੀ ਵੀ ਸਾਥ ਛੱਡ ਜਾਂਦੀ ਹੈ ਅਤੇ ਵਿਅਕਤੀ ਆਪਣੀਆ ਇੰਦਰੀਆਂ ਦੁਆਰਾ ਬੁਰੀ ਤਰ੍ਹਾਂ ਗੁਲਾਮ ਹੋ ਜਾਂਦਾ ਹੈ।ਸਾਧਵੀ ਨੇ ਕਿਹਾ ਇਸ ਡਿੱਗਦੇ ਮਨੋਬਲ ਨੂੰ ਵਧਾਉਣ ਲਈ ਇੱਕ ਸ਼ਕਤੀਸ਼ਾਲੀ ਮੰਤਰ, ਰਚਨਾਤਮਕ ਅਤੇ ਉਤਸਾਹੀ ਵਿਚਾਰਾਂ ਦੀ ਜ਼ਰੂਰਤ ਹੁੰਦੀ ਹੈ। ਜਿੰਨ੍ਹਾਂ ਲੋਕਾਂ ਦਾ ਮਨ ਦਾ ਬਲ ਡਿੱਗ ਗਿਆ ਹੈ, ਉਨ੍ਹਾਂ ਨੂੰ ਆਪਣੇ ਆਪ ਨੂੰ ਯਾਦ ਦਿਲਾਉਣਾ ਚਾਹੀਦਾ ਹੈ ਕਿ ਅੱਜ ਮਹਾਨ ਮੰਨੇ ਜਾਣ ਵਾਲੇ ਲੋਕ ਤਰੱਕੀ ਅਤੇ ਉੱਚਮਤਾ ਦੀਆਂ ਪੌੜੀਆਂ ’ਤੇ ਕਿਵੇਂ ਚੜ੍ਹੇ। ਇਸ ਦੁਨੀਆਂ ਵਿਚ ਕੋਈ ਵੀ ਵਿਅਕਤੀ ਪ੍ਰਤਿਭਾ ਤੋਂ ਸੱਖਣਾ ਨਹੀਂ ਹੋ ਸਕਦਾ, ਹਰੇਕ ਵਿਅਕਤੀ ਕੋਲ ਕੋਈ ਨਾ ਕੋਈ ਵਿਲੱਖਣ ਯੋਗਤਾ ਜਰੂਰ ਹੁੰਦੀ ਹੈ। ਜ਼ਰੂਰਤ ਤਾਂ ਸਿਰਫ਼ ਉਸ ਯੋਗਤਾ ਨੂੰ ਪਹਿਚਾਨਣ ਦੀ ਹੈ। ਉਦਾਹਰਣ ਵਜੋਂ ਮਾਤਾ ਸੀਤਾ ਨੂੰ ਲੱਭਣ ਲਈ ਬਾਨਰ ਸੈਨਾ ਦੁਆਰਾ ਕੀਤੀ ਗਈ ਖੋਜ ਨੂੰ ਹੀ ਲੈ ਲਓ। ਇਕ ਅਜਿਹਾ ਸਮਾਂ ਆਉਂਦਾ ਜਦੋਂ ਸਾਰੀ ਬਾਨਰ ਸੈਨਾ ਆਪਣਾ ਮਨੋਬਲ ਗਵਾ ਬੈਠਦੀ ਹੈ। ਪਰ ਉਸ ਸਮੇਂ ਜਾਮਵੰਤ ਜੋ ਸਮੁੰਦਰ ਦੇ ਕੰਢੇ ’ਤੇ ਨਿਰਾਸ਼ਾ ਹੋ ਕੇ ਬੈਠੇ ਹਨੂਮਾਨ ਜੀ ਨੂੰ ਆਪਣੇ ਅਸਲੀ ਸਵਰੂਪ ਦੀ ਯਾਦ ਕਰਾਉਂਦੇ ਨੇ, ਉਸ ਦੇ ਅੰਦਰ ਮੌਜੂਦ ਸ਼ਕਤੀਆਂ ਦੱਸਦੇ ਨੇ ਉਹ ਕੀ ਕਰ ਸਕਦੇ ਨੇ ਹਨੂੰਮਾਨ ਜੀ ਨੂੰ ਆਤਮ ਵਿਸ਼ਵਾਸ ਦਾ ਅਨੁਭਵ ਹੁੰਦਾ ਹੈ ਤਾਂ ਉਹ ਨਾ ਦਾ ਮਨੋਬਲ ਅਸਧਾਰਨ ਰੂਪ ਵਿਚ ਵਧ ਜਾਂਦਾ ਹੈ ਉਤਸ਼ਾਹ ਨੂੰ ਵੇਖਦੇ ਹੋਏ ਬਾਕੀ ਬਾਨਰਾਂ ਵਿਚ ਵੀ ਸ਼ਕਤੀਸ਼ਾਲੀ ਊਰਜਾ ਦਾ ਸੰਚਾਰ ਹੁੰਦਾ ਹੈ। ਸੰਖੇਪ ਵਿਚ ਮੂਲ ਸਿਧਾਂਤ ਉਹੀ ਰਹਿੰਦਾ ਹੈ, ਆਪਣੇ ਆਪ ਨੂੰ ਜਾਨਣਾ, ਆਤਮ ਸ਼ਕਤੀ ਨੂੰ ਪਹਿਚਾਨਣਾ ਜਿਸ ਦਾ ਸੰਚਾਰ ਵਿਅਕਤੀ ਦੇ ਅੰਦਰ ਕੇਵਲ ਮਾਤਰ ਇਕ ਬ੍ਰਹਮ ਰਿਸ਼ੀ ਗੁਰੂ ਹੀ ਕਰ ਸਕਦੇ ਹਨ।