- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਮਜ਼ਦੂਰ ਮੋਰਚੇ ਦੇ

ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟ ਈਸੇ ਖਾਂ: ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀਕੇਯੂ ਬਹਿਰਾਮਕੇ, ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ, ਕੋਰ ਕਮੇਟੀ ਮੈਂਬਰ ਗੁਰਨਾਮ ਸਿੰਘ ਸਾਹਵਾਲਾ, ਤੋਤਾ ਸਿੰਘ ਬਹਿਰਾਮਕੇ, ਮੁਖਤਿਆਰ ਸਿੰਘ ਚੱਕ ਸਿੰਘ ਪੁਰਾ, ਰਣਜੀਤ ਸਿੰਘ ਭਿੰਡਰ ਕਲਾਂ, ਜਗੀਰ ਸਿੰਘ ਸਾਦੀਵਾਲਾ,ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਰੰਡਿਆਲਾ, ਦਿਲਬਾਗ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਜਸਵੰਤ ਸਿੰਘ ਖੋਸਾ ਕੈਸ਼ੀਅਰ ਰੰਡਿਆਲਾ, ਜਗਮੀਤ ਸਿੰਘ ਵਿਰਕ ਜ਼ਿਲ੍ਹਾ ਸਕੱਤਰ, ਬਲਾਕ ਪ੍ਰਧਾਨ ਸਵਰਨ ਸਿੰਘ, ਮਾਸਟਰ ਮੇਵਾ ਸਿੰਘ ਸ਼ਾਦੀਵਾਲਾ, ਇੰਨ੍ਹਾਂ ਆਗੂਆਂ ਦੀ ਅਗਵਾਈ ਹੇਠ ਗੁਰਦੁਆਰਾ ਅਕਾਲਗੜ੍ਹ ਸਾਹਿਬ ਨਿਹੰਗ ਸਿੰਘ ਛਾਉਣੀ ਕੋਟ ਈਸੇ ਖਾਂ ਵਿਖੇ ਮਹੀਨਾਵਾਰ ਮੀਟਿੰਗ ਕੀਤੀ ਗਈ ਜਿਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪਿਛਲੇ ਸਮੇਂ ਦੌਰਾਨ ਕੇ ਐੱਮਐੱਮ ਦੇ ਫ਼ੈਂਸਲੇ ਅਨੁਸਾਰ ਸਮਾਰਟ ਮੀਟਰ ਉਤਾਰੇ ਗਏ ਸਨ, ਹੁਣ ਬਿਜਲੀ ਬੋਰਡ ਵਲੋਂ ਉਨ੍ਹਾਂ ਖਪਤਕਾਰਾਂ ਨੂੰ ਵਾਧੂ ਤੇ ਫਾਲਤੂ ਪੈਸੇ ਪਾ ਕੇ ਵੱਡੀਆ ਵੱਡੀਆਂ ਕਰਮਾਂ ਦੇ ਬਿੱਲ ਭੇਜੇ ਰਹੇ ਹਨ ਅਸੀਂ ਬੀਕੇਯੂ ਬਹਿਰਾਮਕੇ ਵੱਲੋਂ ਫੈਂਸਲਾ ਕੀਤਾ ਗਿਆ ਕਿ ਇਹ ਜਿੰਨੇ ਵੀ ਵਾਧੂ ਬਿੱਲ ਪਾਏ ਹਨ, ਇਹ ਬਿੱਲ ਬਿਲਕੁਲ ਨਹੀਂ ਦਿੱਤੇ ਜਾਣਗੇ। ਬਹਿਰਾਮਕੇ ਨੇ ਕਿਹਾ ਕਿ ਝੋਨੇ ਦੀ ਫ਼ਸਲ ਪੱਕਣ ਵਾਲੀ ਹੈ ਦਾਣਾ ਮੰਡੀਆਂ ਵਿਚ ਠੋਸ ਪ੍ਰਬੰਧ ਕੀਤੇ ਜਾਣ ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਝੋਨੇ ਦੀ ਫ਼ਸਲ ਢੁਕਵੇਂ ਸਮੇਂ ’ਤੇ ਪੂਰੀ ਪੱਕਣ ’ਤੇ ਵਢਾਈ ਜਾਵੇ ਤਾਂ ਜੋ ਮੰਡੀ ਵਿਚ ਕੋਈ ਦਿੱਕਤ ਨਾਂ ਆਵੇ। ਝੋਨੇ ਦੀ ਨਮੀ ਵਿਚ ਵੀ ਵਾਧਾ ਕੀਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ ਜਿਸ ਤਰ੍ਹਾਂ ਲੋਹੇ ਦੇ ਕਵਾੜ ਦਾ ਭਾਅ ਨਹੀਂ ਵਧਿਆ ਪਰ ਦੂਜੇ ਪਾਸੇ ਸਰੀਏ ਦਾ ਭਾਅ ਵਧਣ ਨਾਲ ਲੋਕਾਂ ਵਿਚ ਵੱਡੀ ਨਿਰਾਸ਼ਾ ਪਾਈ ਗਈ। ਉਨ੍ਹਾਂ ਕਿਹਾ ਕਿ ਦੂਸਰੇ ਬੈਂਕਾਂ ਦੀ ਤਰਾਂ ਕੋਆਪਰੇਟਿਵ ਬੈਂਕ ਤੇ ਲੈਂਡ ਮਾਰਗਜ਼ ਬੈਂਕਾਂ ਵਿਚ ਵੀ ਵੰਨ ਟਾਇਮ ਸੇਟਲਮੇਂਟ ਲਾਗੂ ਕੀਤੀ ਜਾਵੇ ਤਾਂ ਜੋ ਲੰਮੇ ਸਮੇਂ ਤੋਂ ਡੀਫਾਲਟਰ ਕਿਸਾਨ ਅਸਾਨੀ ਨਾਲ ਆਪਣਾ ਕਰਜ ਉਤਾਰ ਸਕਣ। ਇਸ ਮੌਕੇ ਗੁਰਦੇਵ ਸਿੰਘ, ਨਿਸ਼ਾਨ ਸਿੰਘ ਲੌਂਗੀਵਿੰਡ, ਗੁਰਮੁਖ ਸਿੰਘ ਮੌਜੇਵਾਲਾ, ਲਖਵਿੰਦਰ ਸਿੰਘ ਜ਼ੋਨ ਪ੍ਰਧਾਨ, ਬਲਵੰਤ ਸਿੰਘ ਇੰਦਰਗੜ, ਚਮਕੋਰ ਸਿੰਘ, ਹਰਜਿੰਦਰ ਸਿੰਘ ਬੱਡੂਵਾਲ, ਚਮਕੋਰ ਸਿੰਘ ਦਾਤਾ, ਭੁਪਿੰਦਰ ਸਿੰਘ ਤੂਰ, ਸੁਖਵਿੰਦਰ ਸਿੰਘ ਭਿੰਡਰ ਕਲਾਂ, ਪਰਮਿੰਦਰ ਸਿੰਘ ਨਾਗਪਾਲ ਪ੍ਰਧਾਨ ਫਤਹਿਗੜ੍ਹ ਪੰਜ਼ਤੂਰ, ਗੁਰਪ੍ਰੀਤ ਸਿੰਘ ਪ੍ਰਧਾਨ ਬੋਘੇਵਾਲਾ, ਸਤਵੰਤ ਸਿੰਘ ਸਿੱਧੂ ਪ੍ਰਧਾਨ ਕਾਦਰਵਾਲਾ, ਬਲਵਿੰਦਰ ਸਿੰਘ ਮੁੱਠਿਆਂ ਵਾਲਾ, ਲਖਵਿੰਦਰ ਸਿੰਘ ਮੰਦਰ, ਜਸਵਿੰਦਰ ਸਿੰਘ ਭੁੱਲਰ ਮੰਦਰ, ਬਲਦੇਵ ਸਿੰਘ, ਕਸ਼ਮੀਰ ਸਿੰਘ, ਜਸਵੰਤ ਸਿੰਘ ਅਮੀਵਾਲਾ, ਸੁਖਚੇਣ ਸਿੰਘ ਭੋਡੀਵਾਲਾ, ਤਰਸੇਮ ਸਿੰਘ ਸੰਗਲਾ, ਰਾਜੂ ਕਲੇਰ, ਪ੍ਰਦੀਪ ਸਿੰਘ, ਜਸਵੰਤ ਸਿੰਘ ਭੁੱਲਰ, ਚੰਨ ਸਿੰਘ, ਬਲਜਿੰਦਰ ਸਿੰਘ ਕਾਲਾ, ਜਸਵੰਤ ਸਿੰਘ ਭਾਈਆ ਮਸੀਤਾਂ, ਜਗਰਾਜ ਸਿੰਘ ਰਾਜੂ ਲੋਹਾਰਾ, ਸਰਬਜੀਤ ਸਿੰਘ ਰੰਡਿਆਲਾ, ਬਲਵੀਰ ਸਿੰਘ ਨਿਹੰਗ ਸਿੰਘ, ਪਿਪਲ ਸਿੰਘ, ਸੇਵਾ ਸਿੰਘ ਦਲੀਏਕਾ, ਰਾਜਵਿੰਦਰ ਸਿੰਘ ਸਾਦੀਵਾਲਾ ਆਦਿ ਕਿਸਾਨ ਆਗੂ ਤੇ ਇਕਾਈਆਂ ਦੇ ਪ੍ਰਧਾਨ ਅਤੇ ਵਰਕਰ ਸਾਹਿਬਾਨ ਹਾਜ਼ਰ ਸਨ।