- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰਕਾਰ ਸਰਬਜੀਤ ਸਿੰਘ ਰੌਲੀ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਪੱਤਰਕਾਰ ਸਰਬਜੀਤ ਸਿੰਘ ਰੌਲੀ ਦੇ ਪਿਤਾ 83 ਸਾਲਾ ਮਲਕੀਤ ਸਿੰਘ ਫੌਜੀ ਸੰਖੇਪ ਬਿਮਾਰੀ ਉਪਰੰਤ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਰੌਲੀ ਵਿਖੇ ਸਰਕਾਰੀ ਸਨਮਾਨ ਨਾਲ ਕੀਤਾ ਗਿਆ। ਇਸ ਮੌਕੇ ਫੌਜ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਰੀਥ ਭੇਂਟ ਕਰਕੇ ਅੰਤਿਮ ਸ਼ਰਧਾਂਜਲੀ ਦਿੱਤੀ ਗਈ। ਸ. ਮਲਕੀਤ ਸਿੰਘ ਫੌਜੀ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਪੱਤਰਕਾਰ ਸਰਬਜੀਤ ਸਿੰਘ ਰੌਲੀ, ਗੁਰਮੀਤ ਸਿੰਘ ਅਤੇ ਸੁਖਵਿੰਦਰ ਸਿੰਘ ਵੱਲੋਂ ਦਿੱਤੀ ਗਈ। ਇਸ ਦੁੱਖ ਦੀ ਘੜੀ ਵਿਚ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ ਵਾਲੇ, ਬਾਬਾ ਹਰਵਿੰਦਰ ਸਿੰਘ ਜੀ ਖ਼ਾਲਸਾ ਰੌਲੀ ਵਾਲੇ, ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ, ਜਥੇਦਾਰ ਤੀਰਥ ਸਿੰਘ ਮਾਹਲਾ ਹਲਕਾ ਇੰਚਾਰਜ ਬਾਘਾਪੁਰਾਣਾ, ਮਾਲਵਿਕਾ ਸੂਦ ਸੱਚਰ ਹਲਕਾ ਇੰਚਾਰਜ ਮੋਗਾ ਕਾਂਗਰਸ ਪਾਰਟੀ, ਸਾਬਕਾ ਪੰਜਾਬ ਰਾਜ ਸੂਚਨਾ ਕਮਿਸ਼ਨਰ ਤੇ ਸੀਨੀਅਰ ਭਾਜਪਾ ਆਗੂ ਨਿੱਧੜਕ ਸਿੰਘ ਬਰਾੜ, ਸ਼੍ਰੋਮਣੀ ਅਕਾਲੀ ਦਲ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ, ਕਾਂਗਰਸ ਹਲਕਾ ਮੋਗਾ ਦੀ ਇੰਚਾਰਜ ਮਾਲਵਿਕਾ ਸੂਦ, ਸਰਪੰਚ ਅਜੀਤ ਪਾਲ ਰਣੀਆ, ਸਰਪੰਚ ਜਗਰਾਜ ਸਿੰਘ ਰਾਜਾ ਰੌਲੀ, ਸਰਪੰਚ ਜੋਗਿੰਦਰ ਸਿੰਘ ਗਿੱਲ ਰੌਲੀ, ਬਲਕਰਨ ਸਿੰਘ ਨੈਸ਼ਨਲ ਲੈਬ ਮੋਗਾ, ਲਖਬੀਰ ਸਿੰਘ ਲੱਖਾ ਕੰਗ ਰੌਲੀ, ਦਰਸ਼ਨ ਸਿੰਘ ਘੋਲੀਆ, ਕੌਂਸਲਰ ਮਨਜੀਤ ਧੰਮੂ, ਸੁਖਰਾਜ ਸਿੰਘ, ਡਾ ਬਰਜਿੰਦਰ ਸਿੰਘ, ਡਾ ਖੁਸ਼ਦੀਪ ਸਿੰਘ, ਡਾ ਗੁਰਲਵਨੀਨ ਸਿੰਘ, ਅੰਗਰੇਜ਼ ਸਿੰਘ ਸੰਘਾ, ਜਗਰਾਜ ਸਿੰਘ ਜੱਗਾ ਸਾਬਕਾ ਮੈਂਬਰ ਪੰਚਾਇਤ, ਬਿੰਦਰ ਮਨੀਲਾ ਪ੍ਰਧਾਨ ਟਰੱਕ ਯੂਨੀਅਨ ਜਗਰਾਉਂ, ਕੁਲਵੰਤ ਸਿੰਘ ਸਾਬਕਾ ਸੁਸਾਇਟੀ ਪ੍ਰਧਾਨ ਰੌਲੀ ਹਰਜੀਤ ਸਿੰਘ ਸੁਸਾਇਟੀ ਪ੍ਰਧਾਨ, ਰਜਿੰਦਰ ਸਿੰਘ ਕਪੂਰੇ, ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਡਾਲਾ, ਜੱਗਾ ਪੰਡਤ, ਇੰਦਰਜੀਤ ਸਿੰਘ ਬੁੱਧ ਸਿੰਘ ਵਾਲਾ, ਜਗਦੀਪ ਸਿੰਘ ਬਰਾੜ, ਅੰਗਰੇਜ਼ ਸੰਘਾ, ਰਾਜਵੀਰ ਸਿੰਘ ਮੰਤਰੀ, ਲਕਸ਼ਿਤ ਐਰਨ, ਪੱਤਰਕਾਰ ਸੁਰਿੰਦਰਪਾਲ ਸਿੰਘ, ਪੱਤਰਕਾਰ ਨਵਦੀਪ ਮਹੇਸਰੀ, ਪੱਤਰਕਾਰ ਜਸਪਾਲ ਸਿੰਘ ਬੱਬੀ, ਪੱਤਰਕਾਰ ਵਿਪਨ ਉਕਾੜਾ, ਪੱਤਰਕਾਰ ਦੀਪਕ ਸਿੰਗਲਾ, ਪੱਤਰਕਾਰ ਲਛ਼ਮਣਜੀਤ ਸਿੰਘ ਪੁਰਬਾ, ਪੱਤਰਕਾਰ ਗੁਰਦੇਵ ਸਿੰਘ ਭੰਮ, ਨਵਦੀਪ ਸਿੰਗਲਾ, ਪੱਤਰਕਾਰ ਸੰਜੀਵ ਅਰੋੜਾ, ਹਰਪਾਲ ਸਿੰਘ ਸਹਾਰਨ, ਵਿਪਨ ਓਕਾੜਾ, ਡਾ.ਸੰਦੀਪ ਕੁਮਾਰ, ਤਨਮੇ ਮਹੰਤਾ, ਰਾਜੂ ਪਾਸੀ, ਨਿਸਾਰ ਸੇਠੀ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪੰਚ ਸਰਪੰਚ ਅਤੇ ਵੱਡੀ ਗਿਣਤੀ ਵਿਚ ਪਿੰਡ ਦੇ ਪਤਵੰਤੇ ਹਾਜ਼ਰ ਸਨ।