- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਹਾਇਕ ਡਾਇਰੈਕਟਰ ਯੁਵਕ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਜ਼ਿਲ੍ਹਾ ਮੋਗਾ ਦਵਿੰਦਰ ਸਿੰਘ ਲੋਟੇ ਅਤੇ ਤਰਨਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਰਾਸ਼ਟਰੀ ਸਵੈ ਇਛੁੱਕ ਖ਼ੂਨਦਾਨ ਦਿਵਸ ਉਤਸ਼ਾਹ ਪੂਰਬਕ ਮਨਾਇਆ ਗਿਆ। ਭਾਈ ਘਨ੍ਹੱਈਆ ਕੌਮੀ ਸੇਵਾ ਯੋਜਨਾ ਯੂਨਿਟ ਵੱਲੋਂ ਕਰਵਾਏ ਇਸ ਸਮਾਗਮ ਦਾ ਆਗਾਜ਼ ਕਰਦਿਆਂ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਦੱਸਿਆ ਕਿ ਹਰ ਵਰ੍ਹੇ ਪਹਿਲੀ ਅਕਤੂਬਰ ਨੂੰ ਇਹ ਦਿਨ ਮਨਾਉਣ ਦਾ ਉਦੇਸ਼ ਨੌਜਵਾਨਾਂ ਨੂੰ ਸਵੈ ਇਛੁੱਕ ਤੌਰ ’ਤੇ ਖ਼ੂਨਦਾਨ ਕਰਨ ਦੇ ਮਹੱਤਵ ਤੋਂ ਜਾਣੂੰ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਖ਼ੂਨ ਦਾ ਕੋਈ ਹੋਰ ਬਦਲ ਨਹੀਂ ਖੋਜਿਆ ਜਾ ਸਕਿਆ। ਇਸ ਕਰਕੇ ਕੀਮਤੀ ਮਨੁੱਖੀ ਜਾਨਾਂ ਬਚਾਉਣ ਲਈ ਦਾਨ ਕੀਤਾ ਖ਼ੂਨ ਹੀ ਸਹਾਈ ਹੁੰਦਾ ਹੈ। ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸੜਕ ਹਾਦਸੇ, ਐਮਰਜੈਂਸੀ, ਅਨੀਮੀਆਂ, ਜਣੇਪੇ ਅਤੇ ਕਿਸੇ ਭਿਆਨਕ ਬਿਮਾਰੀ ਸਮੇਂ ਮਰੀਜ਼ ਨੂੰ ਬਚਾਉਣ ਲਈ ਦਾਨ ਕੀਤਾ ਖ਼ੂਨ ਹੀ ਮਦਦਗਾਰ ਹੁੰਦਾ ਹੈ। ਇਸ ਲਈ ਹਰ ਤੰਦਰੁਸਤ ਇਨਸਾਨ ਨੂੰ ਖ਼ੂਨਦਾਨ ਕਰਦੇ ਰਹਿਣਾ ਚਾਹੀਦਾ ਹੈ। ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਆਪਣੇ ਪੈਗ਼ਾਮ ਵਿਚ ਖ਼ੂਨਦਾਨ ਨੂੰ ਮਹਾਂਦਾਨ ਦਸਦਿਆਂ ਸਵੈ ਇਛੁੱਕ ਖ਼ੂਨਦਾਨ ਕਰਨ ਨੂੰ ਹੋਰ ਉਤਸ਼ਾਹਿਤ ਕਰਨ ਦੀ ਲੋੜ ਜਤਾਈ। ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਖ਼ੂਨਦਾਨ ਨੂੰ ਲੋਕ ਲਹਿਰ ਬਣਾਉਣ ਦੀ ਅਪੀਲ ਕੀਤੀ ਤਾਂ ਕਿ ਖ਼ੂਨ ਦੀ ਘਾਟ ਕਾਰਨ ਕੋਈ ਕੀਮਤੀ ਜ਼ਿੰਦਗੀ ਅਣਆਈ ਮੌਤ ਨਾ ਮਰੇ। ਇਸ ਸਮੇਂ ਹੋਰਨਾਂ ਅਧਿਆਪਕਾਂ ਅਤੇ ਵਲੰਟੀਅਰਾਂ ਨੇ ਵੀ ਆਪਣੀ ਮਰਜੀ ਨਾਲ ਖ਼ੂਨਦਾਨ ਕਰਦੇ ਰਹਿਣ ਦੀ ਸਲਾਹ ਦਿੱਤੀ ਅਤੇ ਦਸਿਆ ਕਿ ਤੰਦਰੁਸਤ ਇਨਸਾਨ ਹਰ ਤਿੰਨ ਮਹੀਨੇ ਬਾਅਦ ਖ਼ੂਨਦਾਨ ਕਰ ਸਕਦਾ ਹੈ। ਬੁਲਾਰਿਆਂ ਨੇ ਖ਼ੂਨਦਾਨ ਬਾਰੇ ਪਾਏ ਜਾਂਦੇ ਭਰਮ ਭੁਲੇਖੇ ਵੀ ਦੂਰ ਕੀਤੇ।