- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵ ਪੰਜਾਬੀ ਸਾਹਿਤ ਸਭਾ ਦੀ ਮਾਸਿਕ

ਗੁਰਦੇਵ ਮਨੇਸ, ਪੰਜਾਬੀ ਜਾਗਰਣ ਕੋਟ ਈਸੇ ਖਾਂ : ਨਵ ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਜੀਵਨ ਸਿੰਘ ਹਾਣੀ ਦੀ ਪ੍ਰਧਾਨਗੀ ਹੇਠ ਸਰਕਾਰੀ ਹਾਈ ਸਕੂਲ (ਲੜਕੇ) ਜ਼ੀਰਾ ਰੋਡ ਵਿਖੇ ਹੋਈ ਅਤੇ ਉਨ੍ਹਾਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਜਿਸ ਵਿਚ ਸਮੂਹ ਮੈਂਬਰਾਂ ਅਤੇ ਹੋਰ ਨੇੜੇ ਦੀਆਂ ਸਾਹਿਤਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਇਸ ਸੰਬਧੀ ਜਰਨਲ ਸਕੱਤਰ ਵਿਵੇਕ ਕੋਟ ਈਸੇ ਖਾਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੱਤੀ ਕਿ ਸਭਾ ਵੱਲੋਂ ਪੰਜਾਬੀ ਸਾਹਿਤ ਦੇ ਪ੍ਰਚਾਰ ਪ੍ਰਸਾਰ ਲਈ ਹੋਰ ਯਤਨ ਤੇਜ਼ ਅਤੇ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਦੇ ਉਪਰਾਲੇ ਕਰਨ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਤੋਂ ਬਾਅਦ ਹੋਏ ਕਵੀ ਦਰਬਾਰ ਵਿਚ ਦੀਪ ਜੀਰਵੀ, ਸੁੱਖ ਜ਼ੀਰਾ, ਪਰਮਜੀਤ ਕੜਿਆਲ, ਗੁਰਬਖਸ਼ ਕੋਟੀਆਂ, ਸੁਖਬੀਰ ਮੁੱਹਬਤ, ਜਸਵਿੰਦਰ ਸਿੰਘ ਸੰਧੂ, ਰਾਜਾ ਮਨੇਸ, ਜਸਵੰਤ ਕੜਿਆਲ,ਗੁਰਦੀਪ ਸਿੰਘ ਖਿੰਡਾ, ਜੀਵਨ ਸਿੰਘ ਹਾਣੀ, ਬਲਵਿੰਦਰ ਬਿੱਲਾ, ਰਾਮਪਾਲ ਗਿੱਲ, ਪਵਨ ਕੁਮਾਰ, ਸੂਬਾ ਸਿੰਘ, ਗੁਰਮੀਤ ਰੱਖਰਾ ਕੜਿਆਲ, ਵਿਵੇਕ ਆਦਿ ਨੇ ਕਾਵਿ ਰਚਨਾਵਾਂ ਪੇਸ਼ ਕਰ ਸਾਹਿਤਕ ਮਾਹੌਲ ਦੀ ਸਿਰਜਣਾ ਕੀਤੀ ਜਿੰਨਾਂ ਉੱਪਰ ਉਸਾਰੂ ਬਹਿਸ ਹੋਈ ਅਤੇ ਸਾਰਥਕ ਸੁਝਾਅ ਪੇਸ਼ ਕੀਤੇ ਗਏ। ਦੂਜਾ ਮਤਾ ਪਾਸ ਕਰਦੇ ਹੋਏ ਸੀਨੀਅਰ ਮੈਂਬਰ ਗੁਰਦੀਪ ਖਿੰਡਾ ਨੇ ਸਮੂਹ ਸਭਾ ਵੱਲੋਂ ਸੱਕਤਰ ਵਿਵੇਕ ਦੀ ਮਿੰਨੀ ਕਹਾਣੀ ਭੀੜ ਨੂੰ ਮਿੰਨੀ ਕਹਾਣੀ ਲੇਖਕ ਮੰਚ ਅਮ੍ਰਿੰਤਸਰ ਵੱਲੋਂ ਕਰਵਾਏ ਗਏ 36ਵੇਂ ਮਿੰਨੀ ਕਹਾਣੀ ਮੁਕਾਬਲੇ ਵਿਚ ਵਿਸ਼ੇਸ਼ ਇਨਾਮ ਹਾਸਲ ਕਰਨ ’ਤੇ ਵਧਾਈ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੱਸਿਆ ਕਿ ਇਹ ਨਵ ਪੰਜਾਬੀ ਸਾਹਿਤ ਸਭਾ ਕੋਟ ਈਸੇ ਖਾਂ ਲਈ ਬਹੁਤ ਹੀ ਸਨਮਾਨ ਵਾਲੀ ਗੱਲ ਹੈ। ਇਸ ਨਾਲ ਨਵੇਂ ਲੇਖਕਾਂ ਨੂੰ ਮਿਆਰੀ ਲਿਖ਼ਤਾਂ ਲਿਖਣ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਸਾਰਥਕ ਸਾਹਿਤਕ ਮੁਕਾਬਲੇ ਲਗਾਤਾਰ ਕਰਵਾਉਣ ਲਈ ਮੰਚ ਦਾ ਵੀ ਧੰਨਵਾਦ ਕੀਤਾ। ਅੰਤ ਵਿਚ ਪ੍ਰਧਾਨਗੀ ਮੰਡਲ ਵੱਲੋਂ ਸਾਰੇ ਆਏ ਲੇਖਕਾਂ ਮੈਂਬਰਾਂ ਅਤੇ ਪੰਜਾਬੀ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਸਮੁੱਚੀ ਇਕੱਤਰਤਾ ਦੀ ਦੇਖ ਰੇਖ ਪਵਨ ਕੁਮਾਰ ਵੱਲੋਂ ਕੀਤੀ ਗਈ। ਅਗਲੇ ਮਹੀਨੇ ਫਿਰ ਮਿਲਣ ਦੇ ਇਕਰਾਰ ਨਾਲ ਦੋਸਤਾਨਾ ਮਾਹੌਲ ਵਿਚ ਮੀਟਿੰਗ ਸਮਾਪਤ ਹੋਈ।