- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਈਐੱ ਸਐੱਫ ਕਾਲਜ ਆਫ਼

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ : ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਅਤੇ ਆਈਐੱਸਐੱਫਸੀਪੀਆਰ ਵਿਚ ਚੱਲ ਰਹੇ ਰਾਸ਼ਟਰੀ ਫਾਰਮੇਸੀ ਹਫ਼ਤਾ-2026 ਤਹਿਤ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਵਿਚ ਡਾ. ਸਿੰਡਈ ਦੀ ਅਗਵਾਈ ਹੇਠ ਫਾਰਮਾ ਕਵਿਜ਼ ਮੁਕਾਬਲਾ ਕਰਵਾਇਆ ਗਿਆ। ਇਸ ਵਿਚ ਪਹਿਲਾ ਸਥਾਨ ਮੁਹੰਮਦ ਤਹਰੂਦੀਨ ਖਾਨ, ਅਫਜ਼ਲ ਖਾਨ ਅਤੇ ਰਾਘਵ ਗੋਇਲ ਦੀ ਟੀਮ ਨੇ ਹਾਸਲ ਕੀਤਾ। ਦੂਜਾ ਸਥਾਨ ਗੌਤਮ ਭਾਰਦਵਾਜ, ਆਸ਼ੂਤੋਸ਼ ਕੁਮਾਰ ਅਤੇ ਕੇਸ਼ਵ ਕੁਮਾਰ ਗੌਤਮ ਨੇ ਜਦਕਿ ਤੀਜਾ ਸਥਾਨ ਪਰੀਕਸ਼ਿਤ ਖੱਤਰੀ, ਜੈਸਲੀਨ ਮੈਰੀ ਅਤੇ ਨੋਬਿਓ ਇਸਲਾਮ ਨੇ ਪ੍ਰਾਪਤ ਕੀਤਾ। ਸਮਾਜਿਕ ਜਾਗਰੂਕਤਾ ਲਈ ਪਿੰਡ ਘੱਲ ਕਲਾਂ ਵਿਚ ਡਾ. ਮੋਹਿਤ ਯਾਦਵ ਦੀ ਦੇਖ-ਰੇਖ ਹੇਠ ਨੁੱਕੜ ਨਾਟਕ ਕਰਵਾਇਆ ਗਿਆ। ਇਸ ਵਿਚ ਪਹਿਲਾ ਸਥਾਨ ਅਰਪਿਤਾ ਕੌਸ਼ਲ, ਅੰਕੁਸ਼ ਸਚਦੇਵਾ, ਵੰਸ਼ਿਕਾ ਸ਼ਰਮਾ, ਨਿਸ਼ਿਤਾ ਸ਼ਰਮਾ, ਦੀਪੇਂਦਰ ਕੌਰ, ਕਰਨਵੀਰ ਕੌਰ ਅਤੇ ਅਮਨਜੋਤ ਕੌਰ ਦੀ ਟੀਮ ਨੇ ਹਾਸਲ ਕੀਤਾ। ਦੂਜਾ ਸਥਾਨ ਆਯੁਸ਼ ਕੁਮਾਰ, ਆਲੋਕ ਕੁਮਾਰ, ਰੋਮਨਪ੍ਰੀਤ ਕੌਰ, ਅਵਲੀਨ ਕੌਰ, ਫੈਜ਼ਨ ਖਾਨ, ਪ੍ਰਿਆਂਸ਼ੂ ਸ਼ਰਮਾ, ਮਾਨਸੀ, ਪਲਕ ਨਾਇਰ, ਐਸ਼ਲੀਨ ਅਤੇ ਮੋਮੀਨ ਫਾਰੂਕ ਦੀ ਟੀਮ ਨੇ, ਜਦਕਿ ਤੀਜਾ ਸਥਾਨ ਵਿਵਸ਼, ਗੁਰਮਨਪ੍ਰੀਤ ਸਿੰਘ, ਰਾਘਵ ਗੋਇਲ, ਆਰਿਅਨ ਪੰਡਿਤ, ਸਤੀਸ਼, ਖਵਾਜਾ ਮੁਹੰਮਦ, ਆਰਾਧਕ ਲਾਲ, ਪਾਰੁਲ ਅਤੇ ਸ਼ਿਵਮ ਦੀ ਟੀਮ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਆਈਐੱਸਐੱਫਸੀਪੀਆਰ ਵਿਚ ਕੋਆਰਡੀਨੇਟਰ ਮੁਹੰਮਦ ਅਜ਼ਰੂਦੀਨ ਦੀ ਅਗਵਾਈ ਹੇਠ ਸਮਾਜ ਨੂੰ ਜਾਗਰੂਕਤਾ ਦਾ ਸੰਦੇਸ਼ ਦੇਣ ਲਈ ਨੁੱਕੜ ਨਾਟਕ ਕਰਵਾਏ ਗਏ। ਇਸ ਵਿਚ ਪਹਿਲਾ ਸਥਾਨ ਕਸ਼ਿਸ਼ ਰਾਵਤ, ਹੇਮੰਤ ਕੁਮਾਰ, ਅੰਮ੍ਰਿਤਪ੍ਰੀਤ ਕੌਰ, ਹਿਮਾਂਸ਼ੀ, ਰਿਦਮਪ੍ਰੀਤ ਕੌਰ, ਆਦਿਲ, ਖੁਸ਼ੀ, ਹਰਦੀਪ ਕੌਰ, ਕੀਰਤ ਅਤੇ ਜਸ਼ਨਦੀਪ ਕੌਰ ਦੀ ਟੀਮ ਨੇ ਹਾਸਲ ਕੀਤਾ। ਦੂਜਾ ਸਥਾਨ ਅਨੂਰੀਤ ਕੌਰ, ਜਗਦੇਵ ਸਿੰਘ, ਅਨੀਸ਼ ਵਰਮਾ, ਅੰਮ੍ਰਿਤਦੀਪ ਕੌਰ, ਇੰਦਰਜੀਤ ਕੌਰ, ਈਸ਼ਵਰਦੀਪ ਸਿੰਘ, ਆਜ਼ਾਦ ਹੁਸੈਨ, ਭਾਵਨਾ ਮਿੱਤਲ, ਭਰਮਪ੍ਰੀਤ ਕੌਰ ਅਤੇ ਈਸ਼ੋਰ ਰਹਿਮਾਨ ਨੇ, ਜਦਕਿ ਤੀਜਾ ਸਥਾਨ ਈਵਾ ਗੁਪਤਾ, ਜਤਿਨ, ਅਰਿਕਾ ਅਰੋੜਾ, ਆਗਿਆਮਾਨ ਸਿੰਘ, ਆਸਥਾ, ਮੋਹਿਤ ਕੁਮਾਰ, ਅਮਨਦੀਪ ਕੌਰ, ਇਸ਼ਮੀਤ ਸਿੰਘ, ਮਨਰੂਪ ਕੌਰ ਅਤੇ ਜਬਕਰਨ ਸਿੰਘ ਗਿੱਲ ਦੀ ਟੀਮ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸ਼ੰਕੁਸ਼ਦੀਪ ਸਿੰਘ ਵੱਲੋਂ ਫਾਰਮਾ ਕਵਿਜ਼ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਪਹਿਲਾ ਸਥਾਨ ਪਿਯੂਸ਼ ਟੱਕਰ, ਦੂਜਾ ਸਥਾਨ ਕਸ਼ਿਸ਼ ਅਤੇ ਤੀਜਾ ਸਥਾਨ ਕੰਚਨ ਨੇ ਹਾਸਲ ਕੀਤਾ। ਸਾਰੇ ਜੇਤੂਆਂ ਅਤੇ ਪ੍ਰਤੀਯੋਗੀਆਂ ਨੂੰ ਸੰਸਥਾ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਣ ਗਰਗ, ਸਕੱਤਰ ਇੰਜੀ. ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ ਅਤੇ ਆਈਐੱਸਐੱਫਸੀਪੀਆਰ ਦੇ ਪ੍ਰਿੰਸੀਪਲ ਡਾ. ਆਰਕੇ ਨਾਰੰਗ ਨੇ ਸਾਰੇ ਪ੍ਰਤੀਭਾਗੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।