- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈਐੱਸਐੱਫ਼ ਕਾਲਜ ਆਫ਼ ਫਾਰਮੇਸੀ ਅਤੇ ਆਈਐੱਸਐੱਫ਼ਸੀਪੀਆਰ ਵਿਖੇ ਪਿਛਲੇ ਇਕ ਹਫ਼ਤੇ ਤੋਂ ਚੱਲ ਰਹੇ ਰਾਸ਼ਟਰੀ ਫਾਰਮੇਸੀ ਹਫ਼ਤਾ-2026 ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ। ਇਹ ਸਮਾਗਮ ਸਿਹਤਮੰਦ ਭਾਰਤ ਅਤੇ ਐਂਟੀਮਾਈਕ੍ਰੋਬੀਅਲ ਰਜਿਸਟੈਂਸ ਏਐੱਮਆਰ ਸਬੰਧੀ ਫਾਰਮੇਸੀ ਕੌਂਸਲ ਆਫ਼ ਇੰਡੀਆ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਯੋਜਿਤ ਕੀਤਾ ਗਿਆ। ਫਾਰਮੇਸੀ ਹਫ਼ਤੇ ਦੌਰਾਨ ਸਾਈਟੇਸ਼ਨ ਮੁਕਾਬਲਾ, ਪੋਸਟਰ ਪ੍ਰਜ਼ੈਂਟੇਸ਼ਨ, ਲੀਫ਼ਲੈਟ ਤਿਆਰ ਕਰਨ, ਰੀਲ ਮੇਕਿੰਗ, ਕੁਇਜ਼ ਮੁਕਾਬਲਾ, ਨੁੱਕੜ ਨਾਟਕ, ਪੈਨਲ ਡਿਸਕਸ਼ਨ ਅਤੇ ਫਾਰਮਾ ਰੈਲੀ ਸਮੇਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਪ੍ਰਿੰਸੀਪਲ ਡਾ. ਆਰਕੇ ਨਾਰੰਗ ਨੇ ਦੱਸਿਆ ਕਿ ਇਸ ਦੌਰਾਨ ਕਰਵਾਏ ਗਏ ਪੈਨਲ ਡਿਸਕਸ਼ਨ ਵਿਚ ਡਾ. ਜੀ.ਡੀ. ਗੁਪਤਾ, ਡਾ. ਸ਼ਮਸ਼ੇਰ ਸਿੰਘ, ਡਾ. ਬਾਲਕ ਦਾਸ ਕੁੜਮੀ, ਡਾ. ਸਿੱਧਾਰਥ ਮਹਿਨ, ਡਾ. ਭੀਮਾਕਿਰਣ, ਡਾ. ਸੌਰਭ ਕੋਸੇ, ਡਾ. ਸੰਤ ਕੁਮਾਰ ਵਰਮਾ, ਡਾ. ਅਮਨਦੀਪ ਸਿੰਘ, ਡਾ. ਨਿਧੀ ਗੁਪਤਾ ਅਤੇ ਅਰੁਣ ਕੁਮਾਰ ਸਮੇਤ ਹੋਰ ਮਾਹਿਰਾਂ ਨੇ ਭਾਗ ਲਿਆ। ਇਸ ਦੌਰਾਨ ਬੈਕਟੀਰੀਆ ਵਿੱਚ ਵਧ ਰਹੀ ਰਜ਼ਿਸਟੈਂਸ ਅਤੇ ਸਮਾਜ ਵਿਚ ਸਿਹਤ ਖੇਤਰ ਨਾਲ ਜੁੜੇ ਪੇਸ਼ੇਵਰਾਂ ਵੱਲੋਂ ਐਂਟੀਬਾਇਓਟਿਕ ਦਵਾਈਆਂ ਦੀ ਵੱਧ ਰਹੀ ਵਰਤੋਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸਮਾਗਮ ਦੌਰਾਨ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਜੀਡੀ ਗੁਪਤਾ ਨੇ ਸਾਰੇ ਵਿਦਿਆਰਥੀਆਂ ਨੂੰ ਫਾਰਮਾਸਿਸਟ ਦੀ ਸਹੁੰ ਚੁਕਾਈ। ਉਨ੍ਹਾਂ ਨੇ ਹਰ ਫਾਰਮਾਸਿਸਟ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਅਤੇ ਪੇਸ਼ੇਵਰ ਨੈਤਿਕਤਾ ਐਥਿਕਸ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ। ਸਮਾਗਮ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਫਾਰਮੇਸੀ ਹਫ਼ਤੇ ਦੇ ਸਫਲ ਆਯੋਜਨ ਲਈ ਡਾ. ਸੌਰਭ ਕੋਸੇ, ਨੋਡਲ ਕੋਆਰਡੀਨੇਟਰ, ਆਈਐੱਸਐੱਫਸੀਪੀ ਅਤੇ ਸਾਨੀਆ ਗਰੋਵਰ, ਨੋਡਲ ਕੋਆਰਡੀਨੇਟਰ, ਆਈਐੱਸਐੱਫ਼ਸੀਪੀਆਰ. ਨੂੰ ਸੰਸਥਾ ਦੇ ਚੇਅਰਮੈਨ ਪ੍ਰਵੀਣ ਗਰਗ, ਸਕੱਤਰ ਇੰਜੀ. ਜਨੇਸ਼ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ ਅਤੇ ਆਈਐੱਸਐੱਫ਼.ਸੀਪੀਆਰ ਦੇ ਪ੍ਰਿੰਸੀਪਲ ਡਾ. ਆਰਕੇ ਨਾਰੰਗ ਨੇ ਸ਼ੁਭਕਾਮਨਾਵਾਂ ਦਿੱਤੀਆਂ।