- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਡੀਕਲ ਪ੍ਰੈਕ ਟੀਸ਼ਨਰਜ਼ ਐਸੋਸੀਏਸ਼ਨ

ਐਸੋਸੀਏਸ਼ਨ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗੀ : ਗੁਰਮੇਲ ਮਾਛੀਕੇ
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ, ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਸਹਿਗਲ, ਚੇਅਰਮੈਨ ਬਲਦੇਵ ਸਿੰਘ ਧੂੜਕੋਟ, ਜ਼ਿਲ੍ਹਾ ਜਨਰਲ ਸਕੱਤਰ ਰਾਜਿੰਦਰ ਸਿੰਘ ਲੋਪੋਂ, ਸੂਬਾ ਕਮੇਟੀ ਮੈਂਬਰ ਡਾ. ਸੁਖਪਾਲ ਸਿੰਘ ਢਿੱਲਵਾਂ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਪਿੰਡ ਸਿੰਘਾਂਵਾਲਾ ਵਿਚ ਸਿਹਤ ਵਿਭਾਗ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰਜਿਸਟ੍ਰੇਸ਼ਨ ਦੀ ਆੜ ਹੇਠ ਕੀਤੀ ਛਾਪੇਮਾਰੀ ਖ਼ਿਲਾਫ਼ ਵੱਖ ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸਨ ਅਹਿਮ ਰੋਲ ਅਦਾ ਕਰਨ ਦੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਸੂਬਾ ਕਮੇਟੀ ਵੱਲੋ ਪ੍ਰਸ਼ੰਸਾ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਦਰ ਸਰਕਾਰ ਵੱਲੋਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰਕੇ ਦੇਸ਼ ਦੇ ਪਬਲਿਕ ਅਦਾਰਿਆਂ ਜਲ ਜ਼ਮੀਨ ਜੰਗਲ ਕੁਦਰਤੀ ਖਜ਼ਾਨਿਆਂ ਦਾ ਨਿਜੀਕਰਣ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਿਆ ਜਾ ਰਿਹਾ ਹੈ, ਇਨ੍ਹਾਂ ਨੂੰ ਬਚਾਉਣ ਲੲਈ ਸਾਂਝੇ ਸੰਘਰਸ਼ ਦੀ ਅਹਿਮ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਪਿਛਲੇ ਸਮੇਂ ਵਿਚ ਵੱਖ ਵੱਖ ਬਲਾਕਾਂ ਵਿਚ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਬੇਵਜ੍ਹਾ ਰਜਿਸਟ੍ਰੇਸ਼ਨ ਦੀ ਆੜ ਹੇਠ ਸਿਹਤ ਵਿਭਾਗ ਅਤੇ ਕਈ ਥਾਂਵਾਂ ’ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਹੈ, ਜਿਸ ਜਥੇਬੰਦੀ ਵੱਲੋਂ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਆਉਣ ਵਾਲੇ ਸਮੇਂ ਵਿਚ ਜਥੇਬੰਦੀ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਜਿਥੇ ਪਿਛਲੇ ਤੀਹ ਸਾਲਾਂ ਤੋਂ ਵੱਖ ਵੱਖ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਵਿਰੁੱਧ ਆਪਣੀ ਕਾਨੂੰਨੀ ਮਾਨਤਾ ਦੀ ਮੰਗ ਨੂੰ ਲੈਕੇ ਸੰਘਰਸ਼ ਮੈਦਾਨ ਵਿਚ ਲੜਾਈ ਲੜ ਰਹੀ ਹੈ, ਉੱਥੇ ਸਮਾਜਿਕ ਅਲਾਮਤਾ ਭਰੂਣ ਹੱਤਿਆਂ ਦਾਜ ਦਹੇਜ ਅਤੇ ਨਸ਼ਿਆਂ ਦੇ ਲਗਾਤਾਰ ਲੋਕਾਂ ਨੂੰ ਚੇਤੰਨ ਕਰਨ ਦੇ ਸੈਮੀਨਾਰ ਅਤੇ ਚੇਤਨਾ ਮਾਰਚਾ ਰਾਹੀਂ ਯਤਨਸ਼ੀਲ ਹੈ। ਆਗੂਆਂ ਨੇ ਦੱਸਿਆ ਕਿ ਸਰਕਾਰ ਦੇ ਨੈਸ਼ਨਲ ਪ੍ਰੋਗਰਾਮਾਂ ਪੋਲੀਓ ਬੂੰਦਾਂ ਟੀਵੀ ਡਾਟਾ ਪ੍ਰੋਗਰਾਮਾਂ ਵਰਗੇ ਵੈਕਸੀਨੇਸਨ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਯਤਨਾ ਸਦਕਾ ਮੌਜੂਦਾ ਸਰਕਾਰ ਦੇ ਪੰਜ ਹਲਕਾ ਵਿਧਾਇਕਾ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਕਾਨੂੰਨੀ ਮਾਨਤਾ ਦੀ ਮੰਗ ਵੱਖ ਵੱਖ ਸ਼ੈਸ਼ਨਾਂ ਦੌਰਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿਚ ਲਿਆਂਦੀ ਜਾ ਚੁੱਕੀ ਹੈ। ਇਸ ਸਮੇਂ ਡਾ. ਅਵਤਾਰ ਸਿੰਘ ਕੋਕਰੀ ਕਲਾਂ, ਸਵਰਨ ਸਿੰਘ ਮੋਗਾ, ਪਰਮਜੀਤ ਸਿੰਘ ਵੱਡਾ ਘਰ, ਜਗਸੀਰ ਸਿੰਘ ਡਾਲਾ ਅਤੇ ਡਾ. ਅਵਤਾਰ ਸਿੰਘ ਗੁਲਸ਼ਨ ਆਦਿ ਹਾਜ਼ਰ ਸਨ।