- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ

‘ਪੰਜਾਬ ਬਚਾਓ ਯਾਤਰਾ-ਮਾਵਾਂ ਧੀਆਂ ਨੂੰ ਇਨਸਾਫ਼ ਦਿਵਾਓ’ ਤਹਿਤ ਅਕਾਲੀ ਦਲ ਨੇ ਕੱਢੀ ਰੈਲੀ
ਪਵਨ ਗਰਗ, ਪੰਜਾਬੀ ਜਾਗਰਣ ਬਾਘਾਪੁਰਾਣਾ : ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਪੰਜਾਬ ਦੇ ਲੋਕਾਂ, ਖਾਸ ਕਰਕੇ ਮਾਵਾਂ ਅਤੇ ਧੀਆਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਸ਼ੁਰੂ ਕੀਤੀ ਗਈ ‘ਪੰਜਾਬ ਬਚਾਓ ਯਾਤਰਾ-ਮਾਵਾਂ ਧੀਆਂ ਨੂੰ ਇਨਸਾਫ਼ ਦਿਵਾਓ’ ਮੁਹਿੰਮ ਤਹਿਤ ਅੱਜ ਬਾਘਾ ਪੁਰਾਣਾ ਦੇ ਗੁਰੂ ਨਾਨਕ ਕਾਲਜ ਮੁੱਦਕੀ ਰੋਡ ਵਿਖੇ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਮਹਿਲਾਵਾਂ, ਅਕਾਲੀ ਆਗੂ, ਅਹੁਦੇਦਾਰ, ਵਰਕਰ ਅਤੇ ਸਮਰਥਕ ਹਾਜ਼ਰ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਵੱਡੀ ਚੁਣੌਤੀ ਹੈ ਅਤੇ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਬਹੁਤ ਸਾਰੇ ਪਰਿਵਾਰ ਪ੍ਰਭਾਵਿਤ ਹੋ ਰਹੇ ਹਨ ਅਤੇ ਮਾਵਾਂ ਨੂੰ ਆਪਣੇ ਪੁੱਤਰਾਂ ਦੀ ਚਿੰਤਾ ਸਤਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਿਰਫ਼ ਦਾਅਵੇ ਕਰਨ ਦੀ ਬਜਾਏ ਪ੍ਰਭਾਵਸ਼ਾਲੀ ਅਤੇ ਨਤੀਜਾ ਮੁਖੀ ਕਦਮ ਚੁੱਕਣ ਦੀ ਲੋੜ ਹੈ। ਨਸ਼ਿਆਂ ਦਾ ਮੁੱਦਾ ਕਿਸੇ ਇਕ ਪਾਰਟੀ ਜਾਂ ਸਰਕਾਰ ਦਾ ਨਹੀਂ, ਸਗੋਂ ਪੰਜਾਬ ਦੇ ਹਰ ਘਰ ਨਾਲ ਜੁੜਿਆ ਗੰਭੀਰ ਸਮਾਜਿਕ ਮਸਲਾ ਹੈ। ਉਨ੍ਹਾਂ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਤੇ ਨਸ਼ਿਆਂ ਦੀ ਲਪੇਟ ’ਚ ਆਏ ਨੌਜਵਾਨਾਂ ਦੇ ਇਲਾਜ ’ਤੇ ਮੁੜ ਵਸੇਬੇ ਲਈ ਢੁੱਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ। ਹਰਸਿਮਰਤ ਕੌਰ ਬਾਦਲ ਨੇ ਮਹਿਲਾਵਾਂ ਨਾਲ ਕੀਤੇ ਵਿੱਤੀ ਵਾਅਦੇ ਦਾ ਮੁੱਦਾ ਵੀ ਉਠਾਉਂਦਿਆਂ ਦੋਸ਼ ਲਾਇਆ ਕਿ ਮਹਿਲਾਵਾਂ ਨੂੰ ਵਾਅਦੇ ਅਨੁਸਾਰ ਰਕਮ ਨਹੀਂ ਮਿਲੀ। ਉਨ੍ਹਾਂ ਸਰਕਾਰ ਤੋਂ ਮਹਿਲਾਵਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੇ ਹੱਕਾਂ ਅਤੇ ਭਖਦੇ ਮਸਲਿਆਂ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ। ਇਸ ਮੌਕੇ ਸੀਨੀਅਰ ਆਗੂ ਕੰਚਨਪ੍ਰੀਤ ਕੌਰ ਨੇ ਵੀ ਆਪ ਸਰਕਾਰ ਖ਼ਿਲਾਫ਼ ਰੱਜ ਕੇ ਭੜਾਸ ਕੱਢੀ। ਜਥੇਦਾਰ ਮਾਹਲਾ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਸਰਕਾਰ ਖ਼ਿਲਾਫ਼ ਵੱਖ-ਵੱਖ ਮੰਗਾਂ ਸਬੰਧੀ ਕਾਰਜਕਾਰੀ ਮੈਜਿਸਟਰੇਟਾਂ ਰਾਹੀਂ ਰਾਜਪਾਲ ਪੰਜਾਬ ਦੇ ਨਾਂ ਮੰਗ ਪੱਤਰ ਵੀ ਦਿੱਤਾ ਗਿਆ। ਮੰਗ ਪੱਤਰ ਵਿਚ ਨਸ਼ਿਆਂ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਇਨਸਾਫ਼, ਨਸ਼ਿਆਂ ਦੇ ਕਾਰੋਬਾਰ ’ਤੇ ਪ੍ਰਭਾਵਸ਼ਾਲੀ ਰੋਕ ਅਤੇ ਪ੍ਰਭਾਵਿਤ ਲੋਕਾਂ ਦੇ ਇਲਾਜ ’ਤੇ ਮੁੜ ਵਸੇਬੇ ਲਈ ਢੁੱਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪਵਨ ਢੰਡ, ਸੁਖਜੀਤ ਸਿੰਘ ਮਾਹਲਾ, ਜਸਪ੍ਰੀਤ ਸਿੰਘ ਮਾਹਲਾ,ਕਰਮ ਸਿੰਘ ਬਰਾੜ ਮਾਹਲਾ, ਜਗਮੋਹਨ ਸਿੰਘ ਜੈ ਸਿੰਘ ਵਾਲਾ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਹਰਮੇਲ ਸਿੰਘ ਮੌੜ, ਵਿੱਕੀ ਫੂਲੇਵਾਲਾ, ਸੁਖਹਰਪੀਤ ਸਿੰਘ ਰੋਡੇ, ਸੁਖਚਰਨ ਸਿੰਘ ਛਿੰਦਾ, ਜਤਿੰਦਰ ਸਿੰਘ ਬਿੱਟੂ ਚਨੂੰਵਾਲਾ, ਹਰਜੋਤ ਸਿੰਘ ਡੇਮਰੂ, ਯੂਥ ਪ੍ਰਧਾਨ ਗੋਪੀ ਕੋਟਲਾ, ਇੰਦਰਜੀਤ ਸਿੰਘ ਲੰਡੇ, ਸਰਕਲ ਪ੍ਰਧਾਨ ਹਰਜੀਤ ਸਿੰਘ ਗਿੱਲ, ਬਲਾਕ ਸੰਮਤੀ ਮੈਂਬਰ ਪ੍ਰੀਤਮ ਸਿੰਘ ਗਿੱਲ, ਸਰਪੰਚ ਜਿੰਮੀ ਗੱਜਣਵਾਲਾ, ਸਰਪੰਚ ਬੂਟਾ ਦੱਲੂਵਾਲਾ, ਇਕੱਤਰ ਸਿੰਘ ਥਰਾਜ, ਗੋਪੀ ਹਰੀਏਵਾਲਾ, ਸੰਜੀਵ ਬਿੱਟੂ ਰੋਡੇ, ਹਰਜਿੰਦਰ ਸਿੰਘ ਰੋਡੇ, ਪ੍ਰਧਾਨ ਪਵਨ ਗੋਇਲ, ਰਣਜੀਤ ਸਿੰਘ ਝੀਤੇ,ਸੁਰਿੰਦਰ ਬਾਂਸਲ ਡੀ.ਐੱਮ. ਵਾਲੇ, ਰਣਜੀਤ ਸਿੰਘ ਝੀਤੇ, ਚਮਕੌਰ ਸਿੰਘ ਘੋਲੀਆ,ਪਵਨਦੀਪ ਸਿੰਘ ਚਨੂੰਵਾਲਾ, ਪ੍ਰਧਾਨ ਹਰਪ੍ਰੀਤ ਸਿੰਘ ਕਾਲੇਕੇ,ਭਾਈ ਕਰਮਜੀਤ ਸਿੰਘ, ਸ਼ਿਵਰਾਜ ਰਾਜੂ, ਪ੍ਰਧਾਨ ਸੁੱਖਾ ਬਰਾੜ, ਐਡਵੋਕੇਟ ਰਾਮ ਬਾਂਸਲ, ਤੀਰਥ ਬਾਂਸਲ, ਮਨੋਜ ਗੋਇਲ, ਬਲਵਿੰਦਰ ਸਿੰਘ ਜੈਲਦਾਰ, ਸਮੇਤ ਵੱਡੀ ਗਿਣਤੀ ’ਚ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਆਗੂ, ਅਹੁਦੇਦਾਰ, ਵਰਕਰ ਅਤੇ ਸਮਰਥਕ ਹਾਜ਼ਰ ਸਨ।