ਬਲਦੇਵ ਕ੍ਰਿਸ਼ਨ ਗਰਗ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਸੂਬੇ ਦੀਆਂ ਪ੍ਰਮੁੱਖ ਵਿੱਦਿਅਕ ਸੰਸਥਾਵਾਂ
Publish Date: Mon, 20 Jul 2026 04:39 PM (IST)
Updated Date: Tue, 21 Jul 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਸੂਬੇ ਦੀਆਂ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਆਈਐੱਸਐੱਫ਼ ਕਾਲਜ ਆਫ ਫਾਰਮੇਸੀ, ਦ ਲਰਨਿੰਗ ਫੀਲਡ ਏ ਗਲੋਬਲ ਸਕੂਲ, ਡਾ. ਸੈਫੁੱਦੀਨ ਕਿਚਲੂ ਪਬਲਿਕ ਸਕੂਲ, ਆਈਐੱਸਐੱਫ਼ ਕਾਲਜ ਆਫ ਫਾਰਮੇਸੀ ਐਂਡ ਰਿਸਰਚ ਅਤੇ ਆਈਐੱਸਐੱਫ਼ ਕਾਲਜ ਆਫ ਨਰਸਿੰਗ ਵੱਲੋਂ ਸੰਸਥਾ ਦੇ ਸੰਸਥਾਪਕ ਸਵ. ਬਲਦੇਵ ਕ੍ਰਿਸ਼ਨ ਗਰਗ ਦੀ 25ਵੀਂ ਬਰਸੀ ਮੌਕੇ ਬਲਦੇਵ ਕ੍ਰਿਸ਼ਨ ਗਰਗ ਆਡੀਟੋਰੀਅਮ ਹਾਲ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪੰਡਤ ਰਾਮ ਚੰਦਰ ਸ਼ਰਮਾ, ਪਾਵਨ ਧਾਮ ਹਰਿਦੁਆਰ ਅਤੇ ਗੀਤਾ ਭਵਨ ਦੇ ਸਵਾਮੀ ਵੇਦਾਂਤ ਪ੍ਰਕਾਸ਼ ਦੀ ਅਗਵਾਈ ਹੇਠ ਸਵ. ਬਲਦੇਵ ਕ੍ਰਿਸ਼ਨ ਗਰਗ ਦੀ ਤਸਵੀਰ ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਕੀਤੀ ਗਈ। ਇਸ ਮੌਕੇ ਆਈਐੱਸਐੱਫ਼ ਕਾਲਜ ਆਫ ਫਾਰਮੇਸੀ ਦੇ ਚੇਅਰਮੈਨ ਪ੍ਰਵੀਣ ਗਰਗ, ਕਿਚਲੂ ਪਬਲਿਕ ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ, ਕੇਪੀਐੱਸ ਸਕੂਲ ਦੀ ਡਾਇਰੈਕਟਰ ਸੁਨੀਤਾ ਗਰਗ, ਸਮਾਜ ਸੇਵੀ ਯੋਗੇਸ਼ ਗਰਗ, ਭਾਜਪਾ ਆਗੂ ਰਾਹੁਲ ਗਰਗ, ਆਈਐੱਸਐੱਫ਼ ਕਾਲਜ ਦੇ ਸਕੱਤਰ ਅਤੇ ਟੀਐੱਲਐੱਫ਼ ਸਕੂਲ ਦੇ ਚੇਅਰਮੈਨ ਇੰਜੀ. ਜਨੇਸ਼ ਗਰਗ, ਟੀਐੱਲਐੱਫ਼ ਦੀ ਡਾਇਰੈਕਟਰ ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਪ੍ਰਿੰਸੀਪਲ ਡਾ. ਆਰਕੇ ਨਾਰੰਗ, ਸਾਬਕਾ ਸਟੇਟ ਕਮਿਸ਼ਨਰ ਨਿਧੜਕ ਸਿੰਘ ਬਰਾੜ, ਡੀਨ ਇਗਜ਼ਾਮੀਨੇਸ਼ਨ ਇੰਜੀ. ਜਸਪ੍ਰੀਤ ਇੰਦਰ ਸਿੰਘ, ਡੀਨ ਸਟੂਡੈਂਟ ਵੈੱਲਫੇਅਰ ਡਾ. ਜੀਐੱਸ ਸ਼ਰਮਾ, ਡੀਨ ਡਾ. ਸਿੱਧਾਰਥ ਮਹਿਨ, ਡੀਨ ਡਾ. ਸ਼ਮਸ਼ੇਰ ਸਿੰਘ, ਪ੍ਰਿੰਸੀਪਲ ਨੀਤੂ ਡਾਂਡੀ, ਡੀਨ ਅਕਾਦਮਿਕ ਰਵਿੰਦਰ ਕੌਰ, ਡਾਇਰੈਕਟਰ ਗਗਨਦੀਪ ਸਿੰਘ, ਕਿਚਲੂ ਪਬਲਿਕ ਸਕੂਲ ਦੇ ਡੀਨ ਮਲਕੀਤ ਸਿੰਘ, ਪ੍ਰਿੰਸੀਪਲ ਹੇਮਪ੍ਰਭਾ ਸੂਦ ਸਮੇਤ ਵੱਖ-ਵੱਖ ਸੰਸਥਾਵਾਂ ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਸ਼ਰਧਾਂਜਲੀ ਅਰਪਿਤ ਕੀਤੀ। ਐਡਵੋਕੇਟ ਸੁਨੀਲ ਗਰਗ ਨੇ ਸਵ. ਬਲਦੇਵ ਕ੍ਰਿਸ਼ਨ ਗਰਗ ਦੇ ਜੀਵਨ, ਸੰਘਰਸ਼ ਅਤੇ ਸਮਾਜ ਸੇਵਾ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਚੇਅਰਮੈਨ ਪ੍ਰਵੀਣ ਗਰਗ ਨੇ ਕਿਹਾ ਕਿ 1984 ਵਿਚ ਸਵ. ਬਲਦੇਵ ਕ੍ਰਿਸ਼ਨ ਗਰਗ ਵੱਲੋਂ ਲਗਾਇਆ ਗਿਆ ਆਈਐੱਸਐੱਫ ਸੰਸਥਾ ਦਾ ਬੂਟਾ ਅੱਜ ਇੱਕ ਵਿਸ਼ਾਲ ਬਗਦ ਦਾ ਰੂਪ ਧਾਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ 1989 ਵਿਚ ਸਥਾਪਿਤ ਡਾ. ਸੈਫੁੱਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਜ ਸੂਬੇ ਦੇ ਨਾਮਵਰ ਸਕੂਲਾਂ ਵਿੱਚ ਸ਼ੁਮਾਰ ਹੈ ਅਤੇ ਇਹ ਸਭ ਉਨ੍ਹਾਂ ਦੀ ਦੂਰਦਰਸ਼ੀ ਸੋਚ ਦਾ ਨਤੀਜਾ ਹੈ। ਡਾਇਰੈਕਟਰ ਡਾ. ਜੀਡੀ. ਗੁਪਤਾ ਨੇ ਕਿਹਾ ਕਿ ਆਈਐੱਸਐੱਫ਼ ਕਾਲਜ ਵਿਚ ਪੜ੍ਹੇ ਵਿਦਿਆਰਥੀ ਦੇਸ਼ ਅਤੇ ਵਿਦੇਸ਼ ਵਿਚ ਉੱਚ ਅਹੁਦਿਆਂ ਤੇ ਸੇਵਾਵਾਂ ਨਿਭਾ ਰਹੇ ਹਨ। ਇਸੇ ਤਰ੍ਹਾਂ ਟੀਐੱਲਐੱਫ਼ ਅਤੇ ਆਈਐੱਸਐੱਫ਼ ਕਾਲਜ ਆਫ ਫਾਰਮੇਸੀ ਐਂਡ ਰਿਸਰਚ ਵੀ ਦੇਸ਼-ਵਿਦੇਸ਼ ਵਿਚ ਸੰਸਥਾ ਦਾ ਨਾਮ ਰੌਸ਼ਨ ਕਰ ਰਹੇ ਹਨ। ਪ੍ਰਿੰਸੀਪਲ ਡਾ. ਆਰਕੇ ਨਾਰੰਗ ਨੇ ਸਾਰਿਆਂ ਨੂੰ ਸਵ. ਬਲਦੇਵ ਕ੍ਰਿਸ਼ਨ ਗਰਗ ਵੱਲੋਂ ਦਿੱਤੇ ਸਿਧਾਂਤਾਂ ਤੇ ਚੱਲਣ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਸਾਲ ਉਨ੍ਹਾਂ ਦੀ ਯਾਦ ਵਿਚ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਰਾਹੀਂ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੇ ਆਦਰਸ਼ਾਂ ਤੋਂ ਪ੍ਰੇਰਿਤ ਕੀਤਾ ਜਾਂਦਾ ਹੈ। ਚੇਅਰਮੈਨ ਇੰਜੀ. ਜਨੇਸ਼ ਗਰਗ ਨੇ ਕਿਹਾ ਕਿ ਸਵ. ਬਲਦੇਵ ਕ੍ਰਿਸ਼ਨ ਗਰਗ ਨੇ ਸਿੱਖਿਆ, ਸਿਹਤ ਸੇਵਾ ਅਤੇ ਸਮਾਜ ਸੇਵਾ ਦੇ ਖ਼ੇਤਰ ਵਿਚ ਅਮਿੱਟ ਛਾਪ ਛੱਡੀ ਹੈ। ਡਾ. ਮੁਸਕਾਨ ਗਰਗ ਨੇ ਸਾਰਿਆਂ ਨੂੰ ਸਮਾਜ ਦੀ ਸੇਵਾ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਕਰਨ ਦਾ ਸੰਦੇਸ਼ ਦਿੱਤਾ। ਡਾਇਰੈਕਟਰ ਗਗਨਦੀਪ ਸਿੰਘ ਨੇ ਕਿਹਾ ਕਿ ਸਵ. ਬਲਦੇਵ ਕ੍ਰਿਸ਼ਨ ਗਰਗ ਦੀ ਵਿਰਾਸਤ ਅੱਜ ਵੀ ਦ ਲਰਨਿੰਗ ਫੀਲਡ ਪਰਿਵਾਰ ਦੇ ਹਰ ਮੈਂਬਰ ਲਈ ਪ੍ਰੇਰਣਾ ਸਰੋਤ ਹੈ। ਕਿਚਲੂ ਪਬਲਿਕ ਸਕੂਲ ਦੇ ਡੀਨ ਮਲਕੀਤ ਸਿੰਘ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਦੇ ਅੰਤ ਵਿਚ ਸਮੂਹਿਕ ਅਰਦਾਸ ਅਤੇ ਪ੍ਰਾਰਥਨਾ ਉਪਰੰਤ ਲੰਗਰ ਪ੍ਰਸਾਦ ਵਰਤਾਇਆ ਗਿਆ। ਇਸ ਮੌਕੇ ਭਜਨ ਸੰਧਿਆ ਵੀ ਕਰਵਾਈ ਗਈ, ਜਿਸ ਵਿਚ ਭਜਨ ਗਾਇਕ ਧਰਮੇਂਦਰ ਸ਼ਰਮਾ ਨੇ ਭਜਨਾਂ ਰਾਹੀਂ ਹਾਜ਼ਰੀਨ ਨੂੰ ਭਾਵੁਕ ਕਰ ਦਿੱਤਾ।