ਆਈਐੱਸਐੱਫ਼ ਐਜੂਕੇਸ਼ਨਲ ਸੁਸਾਇਟੀ ਦੀ ਸਾਬਕਾ ਵਿੱਤ ਸਕੱਤਰ ਦੀ ਪੰਜਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ
ਇਸ ਮੌਕੇ ਡਾਇਰੈਕਟਰ ਡਾ. ਜੀਡੀ ਗੁਪਤਾ ਨੇ ਸਵ. ਮੰਜੂ ਗਰਗ ਦੇ ਜੀਵਨ ਅਤੇ ਸੰਸਥਾ ਲਈ ਉਨ੍ਹਾਂ ਦੇ ਯੋਗਦਾਨ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਵ. ਮੰਜੂ ਗਰਗ ਨੇ ਸਕੱਤਰ ਅਤੇ ਵਿੱਤ ਸਕੱਤਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਬਹੁਤ ਹੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਈਆਂ
Publish Date: Wed, 01 Jul 2026 03:42 PM (IST)
Updated Date: Wed, 01 Jul 2026 05:10 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਪੰਜਾਬ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈਐੱਸਐੱਫ਼ ਐਜੂਕੇਸ਼ਨਲ ਸੁਸਾਇਟੀ ਅਧੀਨ ਚੱਲ ਰਹੇ ਆਈਐੱਸਐੱਫ ਕਾਲਜ ਆਫ਼ ਫਾਰਮੇਸੀ, ਆਈਐੱਸਐੱਫ. ਕਾਲਜ ਆਫ ਫਾਰਮੇਸੀ ਐਂਡ ਰਿਸਰਚ ਅਤੇ ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ਟੀਐੱਲਐੱਫ਼ ਦੀ ਸਾਬਕਾ ਵਿੱਤ ਸਕੱਤਰ ਸਵ. ਮੰਜੂ ਗਰਗ ਦੀ ਪੰਜਵੀਂ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਡਿਤ ਰਾਮ ਚੰਦਰ ਕੌਸ਼ਿਕ ਵੱਲੋਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਸ਼ਾਂਤੀ ਪਾਠ ਕੀਤਾ ਗਿਆ। ਉਪਰੰਤ ਸੰਸਥਾ ਦੇ ਸਕੱਤਰ ਇੰਜੀ. ਜਨੇਸ਼ ਗਰਗ ਨੇ ਫੁੱਲ ਮਾਲਾ ਅਰਪਿਤ ਕਰਕੇ ਸਵ. ਮੰਜੂ ਗਰਗ ਨੂੰ ਸ਼ਰਧਾਂਜਲੀ ਭੇਟ ਕੀਤੀ।
ਸਮਾਗਮ ਵਿਚ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਪ੍ਰਵੀਣ ਗਰਗ, ਆਈਐੱਸਐੱਫ਼ ਦੀ ਡਾਇਰੈਕਟਰ ਡਾ. ਮੁਸਕਾਨ ਗਰਗ, ਪੋਤਰੇ ਮਾਧਵ ਗਰਗ, ਪੋਤਰੀ ਹਰਸ਼ੀਨ, ਡਾ. ਇਸ਼ਿਤਾ ਗਰਗ, ਸ਼ਵੇਤਾ ਗਰਗ, ਸਮਾਜ ਸੇਵੀ ਯੋਗੇਸ਼ ਗਰਗ, ਐਡਵੋਕੇਟ ਸੁਨੀਲ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਆਈਐੱਸਐੱਫ਼ਸੀਪੀਆਰ ਦੇ ਪ੍ਰਿੰਸੀਪਲ ਡਾ. ਆਰਕੇ ਨਾਰੰਗ, ਵਾਈਸ ਪ੍ਰਿੰਸੀਪਲ ਡਾ. ਸ਼ੰਮੀ ਜਿੰਦਲ, ਟੀਐੱਲਐੱਫ਼ ਸਕੂਲ ਦੀ ਪ੍ਰਿੰਸੀਪਲ ਨੀਤੂ ਡਾਂਡੀ, ਡੀਨ ਰਵਿੰਦਰ ਕੌਰ, ਕਾਲਜ ਦੇ ਡੀਨ ਇੰਜੀ. ਜਸਪ੍ਰੀਤ ਇੰਦਰ ਸਿੰਘ, ਡੀਨ ਸਟੂਡੈਂਟ ਵੈੱਲਫੇਅਰ ਡਾ. ਜੀਐੱਸ ਸ਼ਰਮਾ, ਡੀਨ ਅਤੇ ਵਿਭਾਗ ਮੁਖੀ ਡਾ. ਸ਼ਮਸ਼ੇਰ ਸਿੰਘ, ਡਾ. ਸੌਰਭ ਕੋਸੇ, ਡਾ. ਸਿਧਾਰਥ ਮਹਿਨ, ਡਾ. ਵੇਦਪਾਲ, ਰਮਨ ਕੁਮਾਰ, ਵਿਸ਼ਾਲ ਕੁਮਾਰ, ਨਰੀਤੀ ਠਾਕੁਰ, ਰਾਮ ਜਤਨ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਸਵ. ਮੰਜੂ ਗਰਗ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਡਾਇਰੈਕਟਰ ਡਾ. ਜੀਡੀ ਗੁਪਤਾ ਨੇ ਸਵ. ਮੰਜੂ ਗਰਗ ਦੇ ਜੀਵਨ ਅਤੇ ਸੰਸਥਾ ਲਈ ਉਨ੍ਹਾਂ ਦੇ ਯੋਗਦਾਨ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਵ. ਮੰਜੂ ਗਰਗ ਨੇ ਸਕੱਤਰ ਅਤੇ ਵਿੱਤ ਸਕੱਤਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਬਹੁਤ ਹੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਈਆਂ। ਸੰਸਥਾ ਦੇ ਵਿਕਾਸ ਵਿਚ ਉਨ੍ਹਾਂ ਦਾ ਅਹਿਮ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੀ ਕਰਮਨਿਸ਼ਠਾ ਅਤੇ ਸੇਵਾਵਾਂ ਨੂੰ ਨਮਨ ਕਰਦਿਆਂ ਤਿੰਨਾਂ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ਗਈ। ਸਮਾਗਮ ਦੇ ਅੰਤ ਵਿਚ ਸੰਗਤ ਲਈ ਕੁਲਚੇ-ਛੋਲੇ ਦੇ ਲੰਗਰ ਦਾ ਅਤੁੱਟ ਪ੍ਰਸਾਦ ਵੀ ਵਰਤਾਇਆ ਗਿਆ।