ਕੇਵਲ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ
ਸਥਾਨਕ ਕਸਬੇ ਤੋਂਸ਼ਰਧਾਂਜਲੀ ਸਮਾਗਮ ਦੌਰਾਨ ਹਾਜ਼ਰ ਸੰਗਤਾਂ।
Publish Date: Sun, 25 Jan 2026 05:11 PM (IST)
Updated Date: Mon, 26 Jan 2026 04:07 AM (IST)

ਗੁਰਦੇਵ ਮਨੇਸ ਪੰਜਾਬੀ ਜਾਗਰਣ, ਕੋਟ ਈਸੇ ਖਾਂ: ਸਥਾਨਕ ਕਸਬੇ ਤੋਂ ਥੋੜੀ ਦੂਰ ਪਿੰਡ ਤਲਵੰਡੀ ਨੌ ਬਹਾਰ ਦੇ ਹੈੱਡ ਗ੍ਰੰਥੀ ਅਤੇ ਪ੍ਰਸਿੱਧ ਕਵੀਸ਼ਰ ਬਾਬਾ ਬਿੱਕਰ ਸਿੰਘ ਦੇ ਭਰਾਤਾ ਕੇਵਲ ਸਿੰਘ ਜੋ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ ਸਨ, ਦੀ ਯਾਦ ਵਿਚ ਆਖੰਡ ਜਾਪ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਸ਼ਰਧਾਂਜ਼ਲੀ ਸਮਾਗਮ ਅਤੇ ਅੰਤਿਮ ਅਰਦਾਸ ਦਾ ਆਯੋਜਨ ਕੀਤਾ ਗਿਆ।ਇਸ ਅੰਤਮ ਅਰਦਾਸ ਮੌਕੇ ਇਲਾਕੇ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਸਮੇਤ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ ਅਤੇ ਸੰਗਤਾਂ ਨੇ ਹਾਜ਼ਰੀ ਭਰਕੇ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪ੍ਰਭੂ ਅੱਗੇ ਵਿੱਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। ਸਮਾਗਮ ਦੌਰਾਨ ਰਾਗੀ ਜਥਿਆਂ ਵੱਲੋਂ ਸ਼ਾਂਤਮਈ ਅਤੇ ਸ਼ਬਦ ਕੀਰਤਨ ਰਾਹੀਂ ਮਨੁੱਖੀ ਜੀਵਨ ਦੀ ਅਸਥਿਰਤਾ ਅਤੇ ਸੇਵਾਸਿਮਰਨ ਅਤੇ ਨੇਕੀ ਦੇ ਮਾਰਗ ਤੇ ਤੁਰਨ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਬਾਬਾ ਰਘਬੀਰ ਸਿੰਘ ਕਮਾਸ ਵੱਲੋਂ ਕੇਵਲ ਸਿੰਘ ਦੀ ਜੀਵਨੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਕੇਵਲ ਸਿੰਘ ਇਕ ਸਾਦਾ, ਨਿਮਰ ਅਤੇ ਸੇਵਾਭਾਵੀ ਵਿਅਕਤੀ ਸਨ, ਜੋ ਹਮੇਸ਼ਾ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿੱਚ ਅਗਵਾਈ ਕਰਦੇ ਰਹੇ। ਉਨ੍ਹਾਂ ਦੀ ਸੋਚ ਅਤੇ ਕਰਮ ਸਦਾ ਹੀ ਹੋਰਾਂ ਲਈ ਪ੍ਰੇਰਣਾਸਰੂਪ ਰਹੇ ਹਨ।ਇਸ ਮੌਕੇ ਨੰਬਰਦਾਰ ਬਚਿੱਤਰ ਸਿੰਘ, ਗੁਰਮਿਹਰ ਸਿੰਘ ਸੰਧੂ, ਰਘਬੀਰ ਸਿੰਘ ਪੱਪੂ ਖਾਰਾ, ਜੱਸ ਆਸਲ, ਜਗੀਰ ਸਿੰਘ ਕਮਾਸ, ਮੇਜਰ ਸਿੰਘ ਸਿੱਧੂ, ਕਾਰਜ ਸਿੰਘ ਸਦਰ ਕੋਟ, ਰਿੱਕੂ ਸ਼ਰਮਾਂ, ਜਸਵੰਤ ਸਿੰਘ ਆਸਲ, ਗੁਰਸਾਬ ਸਿੰਘ, ਅਮੀਰ ਗਲੋਟੀ, ਸੁਰਿੰਦਰ ਸਿੰਘ, ਨਿੰਮਾ, ਸੂਬੇਦਾਰ ਸੋਹਣ ਸਿੰਘ, ਸੁਰਿੰਦਰ ਸਿੰਘ, ਸੁੱਖ ਸੰਧੂ, ਮਹਿਤਾਬ ਸਿੰਘ, ਹੀਰਾ ਸਿੰਘ, ਭਾਉ ਨਿਸ਼ਾਨ ਸਿੰਘ, ਬਾਬਾ ਪਾਲਾ ਸਿੰਘ, ਝਿਰਮਿਲ ਅਤੇ ਹਰਪਾਲ ਭਾਲਾ ਆਦਿ ਹਾਜ਼ਰ ਸਨ।