- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਨ ਸਭਾ ਚੋਣ ਹਲਕਾ 073

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਵਿਧਾਨ ਸਭਾ ਚੋਣ ਹਲਕਾ 073 ਮੋਗਾ ਐੱਸਆਈਆਰ ਦੇ ਕੰਮ ਨੂੰ ਮੁੱਖ ਰੱਖਦੇ ਹੋਏ ਉੱਪ ਮੰਡਲ ਮੈਜਿਸਟ੍ਰੇਟ–ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 073 ਮੋਗਾ ਦੀ ਹਦਾਇਤਾਂ ਅਨੁਸਾਰ ਮਿਤੀ 15.06.2026 ਅਤੇ 16.06.2026 ਤੱਕ ਡੀਐੱਮ ਕਾਲਜ ਮੋਗਾ ਦੇ ਸੈਮੀਨਾਰ ਹਾਲ ਵਿਖੇ 213 ਬੀਐੱਲ਼ਓਜ਼ ਨੂੰ ਐੱਸਆਈਆਰ ਦੇ ਸਬੰਧ ਵਿਚ ਟ੍ਰੇਨਿੰਗ ਦਿੱਤੀ ਗਈ ਅਤੇ ਉੱਪ ਮੰਡਲ ਮੈਜਿਸਟ੍ਰੇਟ–ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 073-ਮੋਗਾ ਸਤਿੰਦਰਪਾਲ ਸਿੰਘ ਰਾਣੀਕੇ ਪੀਸੀਐੱਸ ਵੱਲੋਂ ਦੱਸਿਆ ਗਿਆ ਕੇ ਮਿਤੀ 25.06.2026 ਤੋਂ 24.07.2026 ਤੱਕ ਸਮੂਹ ਬੀਐੱਲਓਜ਼ ਨਿੱਜੀ ਤੌਰ ’ਤੇ ਘਰ-ਘਰ ਜਾ ਕੇ ਈਐੱਫ਼ ਫਾਰਮ ਵੰਡਣ ਗਏ ਅਤੇ ਪ੍ਰਾਪਤ ਕਰਨਗੇ। ਕੋਈ ਵੀ ਬੀਐੱਲਓਜ਼/ਸੁਪਰਵਾਈਜ਼ਰ ਬੰਡਲ ਦੇ ਰੂਪ ਵਿਚ ਫ਼ਾਰਮ ਨਹੀਂ ਦੇਵੇਗਾ। ਜੇਕਰ ਪਰਿਵਾਰ ਦਾ ਮੁੱਖੀ ਘਰ ’ਚ ਨਹੀਂ ਮਿਲਦਾ ਤਾਂ ਇਹ ਫ਼ਾਰਮ ਪਰਿਵਾਰ ਦੇ ਕਿਸੇ ਵੀ ਬਾਲਗ ਮੈਂਬਰ ਨੂੰ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਨੁਕਤਿਆਂ ਤੋਂ ਜਾਣੂੰ ਕਰਵਾਇਆ ਗਿਆ ਜਿਵੇਂ ਕਿ ਸਮੂਹ ਬੀਐੱਲਓਜ਼ (ਈਐੱਫ਼) ਫ਼ਾਰਮ ਵੰਡਣ ਤੋਂ ਪਹਿਲਾਂ ਆਪਣੇ ਆਪਣੇ ਏਰੀਆ ਦੇ ਮੰਦਰਾਂ ਅਤੇ ਗੁਰਦੁਆਰਿਆਂ ’ਚ ਐੱਸਆਈਆਰ ਦੇ ਕੰਮ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਨਾਊਂਸਮੈਂਟ ਕਰਵਾਉਣਗੇ ਤਾਂ ਜੋ ਵੱਧ ਤੋਂ ਵੱਧ ਲੋਕ ਜਾਗਰੂਕ ਹੋ ਸਕਣ, ਕੋਈ ਵੀ ਬੀਐੱਲਓਜ਼ ਈਐੱਫ਼ ਫਾਰਮ ਕਿਸੇ ਹੋਰ ਵੋਟਰ, ਦੁਕਾਨਾਦਾਰ ਜਾਂ ਆਂਢੀ-ਗੁਆਢੀ ਨੂੰ ਨਹੀਂ ਦੇਵੇਗਾ, ਸਮੂਹ ਬੀਐੱਲਓਜ਼ ਨੂੰ (ਈਐੱਫ਼) ਫਾਰਮ ਭਰਨ ਬਾਰੇ ਦੱਸਿਆ ਗਿਆ ਕਿ ਫਾਰਮ ਦੇ ਖੱਬੇ ਪਾਸੇ ਜਿਨ੍ਹਾਂ ਦੀ ਵੋਟ 2003 ਦੀ ਵੋਟਰ ਸੂਚੀ ਵਿਚ ਦਰਜ ਹੈ, ਉਨ੍ਹਾਂ ਦਾ ਵੇਰਵਾ ਭਰਿਆ ਜਾਣਾ ਹੈ ਅਤੇ ਫ਼ਾਰਮ ਦੇ ਸੱਜੇ ਹਿੱਸੇ ਵਾਲੀ ਸਾਈਡ ’ਚ ਜਿੰਨ੍ਹਾਂ ਦੀ ਵੋਟ 2003 ਦੀ ਵੋਟਰ ਸੂਚੀ ਦਰਜ ਨਹੀਂ ਸੀ, ਉਨ੍ਹਾਂ ਦੀ ਡਿਟੇਲ ਭਰੀ ਜਾਣੀ ਹੈ। ਆਮ ਜਨਤਾ ਅਤੇ ਬੀਐੱਲਓਜ਼ ਦੀ ਸਹਾਇਤਾ ਲਈ ਹੈਲਪ ਡਿਸਕ ਅਤੇ ਸਹਾਇਤਾ ਕੇਂਦਰ ਈਆਰਓ ਪੱਧਰ ’ਤੇ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਦੱਸਿਆ ਗਿਆ ਕਿ 85 ਪਲਸ ਵੋਟਰ ਦੀ ਰੀ-ਵੈਰੀਫਿਕੇਸ਼ਨ ਕੀਤੀ ਜਾਵੇ, ਜਿੰਨ੍ਹਾਂ ਵੋਟਰਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦਾ ਮੌਤ ਦਾ ਸਰਟੀਫ਼ਿਕੇਟ ਲੈਣਾ ਅਤੀ ਜ਼ਰੂਰੀ ਹੈ, ਜਿਹੜੇ ਫ਼ਾਰਮ ਪ੍ਰਾਪਤ ਨਹੀਂ ਹੋਣਗੇ, ਉਨ੍ਹਾਂ ਦੀਆਂ ਕਿਸਮਾਂ ਬਾਰੇ ਦੱਸਿਆ ਗਿਆ ਜਿਵੇਂ ਕਿ ਗੈਰ-ਹਾਜ਼ਰ ਵੋਟਰ, ਬਦਲ ਚੱਕੇ ਜਾਂ ਵਿਆਹ ਹੋ ਗਿਆ, ਜਿੰਨ੍ਹਾਂ ਵੋਟਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਡੁਪਲੀਕੇਟ ਵੋਟਰਾਂ ਨੂੰ ਬੀਐੱਲਓਜ਼ ਦੀ ਐਪ ’ਚ ਦਰਜ਼ ਕੀਤਾ ਜਾਣਾ ਹੈ। ਇਸ ਸਬੰਧੀ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਵੱਲੋਂ ਨਿਯੁਕਤ ਕੀਤੇ ਗਏ ਬੀਐੱਲਏ 2 ਨਾਲ ਮੀਟਿੰਗ ਕਰਕੇ ਇੰਨ੍ਹਾਂ ਲਿਸਟਾਂ ਦੇ ਹਸਤਾਖ਼ਰ ਕਰਵਾ ਕੇ ਬੀਐੱਲਓਜ਼ ਐਪ ਵਿਚ ਅਪਡੇਟ ਕੀਤੇ ਜਾਣੇ ਹਨ।