
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਾਣ ਯੋਗ ਸੀਨੀ ਅਰ ਕਪਤਾਨ

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਮਾਣਯੋਗ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਡੀਐੱਸਪੀ ਟਰੈਫਿਕ ਮੋਗਾ ਮਨਮੋਹਨ ਸਰਨਾ ਦੀ ਰਹਿਨੁਮਾਈ ਹੇਠ ਦਾਦਾ ਮੋਟਰ ਬੁੱਘੀਪੁਰਾ ਚੌਂਕ ਮੋਗਾ ਦੇ ਕਰਮਚਾਰੀਆਂ ਨੂੰ ਟਰੈਫਿਕ ਚਿੰਨਾਂ ਸਬੰਧੀ, ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ, 112 ਹੈਲਪ ਲਾਈਨ ਨੰਬਰ ਸਬੰਧੀ, ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਅਤੇ ਸਾਈਬਰ ਕ੍ਰਾਈਮ ਰਾਹੀ ਹੋ ਰਹੀਆਂ ਠੱਗੀਆਂ ਤੋਂ ਬਚਣ ਸਬੰਧੀ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ। ਇਸ ਮੌਕੇ ਏਐੱਸਆਈ ਰਾਜਵਰਿੰਦਰ ਸਿੰਘ ਟਰੈਫਿਕ ਸਟਾਫ਼ ਮੋਗਾ ਅਤੇ ਹੈੱਡਕਾਂਸਟੇਬਲ ਸੁਖਜਿੰਦਰ ਸਿੰਘ ਟਰੈਫਿਕ ਸਟਾਫ਼ ਮੋਗਾ ਨੇ ਸੰਬੋਧਨ ਕੀਤਾ। ਏਐੱਸਆਈ ਰਾਜਵਰਿੰਦਰ ਸਿੰਘ ਟਰੈਫਿਕ ਸਟਾਫ਼ ਮੋਗਾ ਨੇ ਸਾਰਿਆਂ ਨੂੰ ਟਰੈਫਿਕ ਚਿੰਨਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਸਾਰਿਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਡਰਾਈਵਿੰਗ ਲਾਈਸੈਂਸ ਬਣਵਾਉਣ, ਓਵਰ ਸਪੀਡ ਵਹੀਕਲ ਨਾ ਚਲਾਉਣ ,ਦੋ ਪਈਆ ਵਾਹਣ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਕਰਨ, ਨਸ਼ਾ ਕਰਕੇ ਵਹੀਕਲ ਨਾ ਚਲਾਉਣ, ਵਹੀਕਲਾਂ ਦੇ ਡਾਕੂਮੈਂਟਸ ਪੂਰੇ ਰੱਖਣ ਸਬੰਧੀ, 112 ਹੈਲਪ ਲਾਈਨ ਨੰਬਰ ਸਬੰਧੀ ਵੀ ਵਿਸਥਾਰਪੂਰਵਕ ਜਾਗਰੂਕ ਕੀਤਾ । ਹੈਡਕਾਂਸਟੇਬਲ ਸੁਖਜਿੰਦਰ ਸਿੰਘ ਟਰੈਫਿਕ ਸਟਾਫ ਮੋਗਾ ਨੇ ਸਾਰਿਆ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਨਸ਼ੇ ਦੇ ਮਾੜੇ ਪ੍ਰਭਾਵਾਂ ਸਬੰਧੀ ਅਤੇ ਨਸ਼ਾ ਤਸਕਰਾਂ ਦੀ ਜਾਣਕਾਰੀ ਹੈਲਪ ਲਾਈਨ ਨੰਬਰ ’ਤੇ ਦੇਣ ਦੀ ਅਪੀਲ ਕੀਤੀ। ਸਾਈਬਰ ਕ੍ਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਸਬੰਧੀ ਅਤੇ ਸਾਈਬਰ ਸੈੱਲ ਹੈਲਪ ਲਾਈਨ ਨੰਬਰ 1930 ਸਬੰਧੀ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਨਵਨੀਤ ਸਿੰਘ ਸੀਏ, ਮਨੋਜ ਕੁਮਾਰ ਵਰਕਸ਼ਾਪ ਮੈਨੇਜਰ, ਅਰਜਨ ਅਗਰਵਾਲ ਸੇਲਜ ਮੈਨੇਜਰ, ਰਮੇਸ਼ ਕੁਮਾਰ ਟੀਐੱਲ, ਕਮਲਪ੍ਰੀਤ ਸਿੰਘ ਟੀਮ ਲੀਡਰ ਆਦਿ ਹਾਜ਼ਰ ਸਨ ।