ਮਜ਼ਦੂਰਾਂ-ਮੁਲਾਜ਼ਮਾਂ ਨੂੰ ਟਰੇਡ ਯੁਨੀਅਨ ਦੇ ਆਸਰੇ ਹੀ ਮਿਲ ਸਕਦੇ ਹੱਕ : ਵਿਜੇ ਧੀਰ ਟਰੇਡ ਯੂਨੀਅਨ ਨਾਲ ਸੰਬੰਧਤ
Publish Date: Tue, 29 Sep 2026 03:49 PM (IST)
Updated Date: Wed, 30 Sep 2026 04:01 AM (IST)
ਪ੍ਰਾਈਵੇਟ ਸਕੂਲ ਤੋਂ ਨੋਕਰੀ ਛੱਡ ਕੇ ਗਏ ਅਧਿਆਪਕਾਂ ਨੂੰ ਦਿਵਾਈ ਗਰੈਚੁਟੀ ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਟਰੇਡ ਯੂਨੀਅਨ ਨਾਲ ਸੰਬੰਧਤ ਪ੍ਰਵੀਨ ਕੁਮਾਰ ਸ਼ਰਮਾ ਬੀਤੇ ਕਰੀਬ 10 ਸਾਲਾਂ ਤੋਂ ਪ੍ਰਾਈਵੇਟ ਸਕੂਲਾਂ ਤੇ ਕਾਲਜਾਂ ਦੇ ਹਰ ਕੈਟੀਗਰੀ ਦੇ ਮੁਲਾਜ਼ਮਾਂ ਦੇ ਹੱਕਾਂ ਦੀ ਰੱਖਿਆ ਕਰਨ ਦੇ ਆਪਣੇ ਮਕਸਦ ਵਿਚ ਦਿਨ ਪ੍ਰਤੀ ਦਿਨ ਕਾਮਯਾਬ ਹੁੰਦੇ ਦਿਖਾਈ ਦੇ ਰਹੇ ਹਨ। ਇਸ ਮੌਕੇ ਪ੍ਰਵੀਨ ਕੁਮਾਰ ਸ਼ਰਮਾ ਨੇ ਕਿਹਾ ਕਿ ਚਾਹੇ ਪ੍ਰਾਈਵੇਟ ਸਕੂਲਾਂ, ਕਾਲਜਾਂ ਅਤੇ ਹਰ ਤਰ੍ਹਾਂ ਦੇ ਪ੍ਰਾਈਵੇਟ ਅਦਾਰਿਆਂ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਬਹੁਤ ਸਾਰੇ ਅਧਿਕਾਰ ਪ੍ਰਾਪਤ ਹਨ ਪਰੰਤੂ ਨੌਕਰੀ ਜਾਣ ਦੇ ਡਰ ਤੋਂ ਇੰਨ੍ਹਾਂ ਪ੍ਰਾਈਵੇਟ ਅਦਾਰਿਆਂ ਵਿਚ ਕੰਮ ਕਰਨ ਵਾਲੇ ਮੁਲਾਜ਼ਮ ਦਿਲੋਂ ਚਾਹੁੰਦੇ ਹੋਏ ਵੀ ਆਪਣੇ ਹੱਕਾਂ ਪ੍ਰਤੀ ਆਵਾਜ਼ ਨਹੀਂ ਚੁੱਕ ਰਹੇ। ਨੌਕਰੀ ਤੋਂ ਰਿਟਾਇਰ ਹੋਏ, ਨੌਕਰੀ ਤੋਂ ਹਟਾਏ ਗਏ ਜਾਂ ਖੁਦ ਨੌਕਰੀ ਛੱਡ ਗਏ ਹੋਏ ਮੁਲਾਜ਼ਮ ਗਰੈਚੁਟੀ ਦਾ ਅਧਿਕਾਰ ਪ੍ਰਾਪਤ ਕਰਨ ਲਈ ਉਨ੍ਹਾਂ ਕੋਲ ਪਹੁੰਚ ਕਰ ਰਹੇ ਹਨ। ਇਸ ਮੌਕੇ ਪ੍ਰਵੀਨ ਕੁਮਾਰ ਸ਼ਰਮਾ ਨੇ ਕਿਹਾ ਕਿ ਪ੍ਰਾਈਵੇਟ ਡੀਐੱਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚੋਂ ਅਧਿਆਪਕ ਦੀ ਨੌਕਰੀ ਤੋਂ ਰਿਟਾਇਰ/ ਨੌਕਰੀ ਛੱਡ ਕੇ ਗਏ ਹੋਏ ਅਧਿਆਪਕਾਂ ਨੂੰ ਸਕੂਲ ਪਾਸੋਂ ਕਿਰਤ ਵਿਭਾਗ ਦੇ ਹੁਕਮਾਂ ਨਾਲ ਕਿਰਤ ਵਿਭਾਗ ਦੇ ਦਫ਼ਤਰ ਵਿਚ ਨੀਰਜਾ ਅਗਰਵਾਲ, ਸਰੋਜ ਮਿਤੱਲ, ਰੇਨੂਕਾ, ਨੀਲਮ ਬਾਲੀ, ਸਰੋਜ ਭੱਲਾ ਨੂੰ ਗਰੈਚੁਟੀ ਦਿਵਾਈ। ਇਸ ਮੌਕੇ ਪ੍ਰਵੀਨ ਕੁਮਾਰ ਸ਼ਰਮਾ ਨੇ ਕਿਹਾ ਉਪਰੋਕਤ ਸਾਰੇ ਅਧਿਆਪਕਾਂ ਦੇ ਕੇਸਾਂ ਨੂੰ ਉਨ੍ਹਾਂ ਵੱਲੋਂ ਬਤੋਰ ਨਾਮਕਿਤ ਅਧਿਕਾਰੀ ਕਿਰਤ ਵਿਭਾਗ ਵਿਚ ਸੰਨ 2023 ਵਿਚ ਦਾਇਰ ਕੀਤੇ ਗਏ ਸਨ ਅਤੇ ਉਪਰੋਕਤ ਕੇਸ ਦੀ ਪੈਰਵੀ ਉਨ੍ਹਾਂ ਵੱਲੋਂ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਵੀਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਅੱਜ ਇੱਥੇ ਕਿਰਤ ਵਿਭਾਗ ਦਫ਼ਤਰ ਮੋਗਾ ਵੱਲੋਂ ਡੀਐੱਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਨੀਰਜਾ ਅਗਰਵਾਲ ਨੂੰ 12,43,754 ਰੁਪਏ, ਸਰੋਜ ਮਿੱਤਲ ਨੂੰ 4,76,546 ਰੁਪਏ, ਰੇਨੂਕਾ ਨੂੰ 5,25,104 ਰੁਪਏ, ਨੀਲਮ ਬਾਲੀ ਨੂੰ 6,47,806 ਰੁਪਏ, ਸਰੋਜ ਭੱਲਾ ਨੂੰ 3,33,391 ਰੁਪਏ ਗਰੈਚੁਟੀ ਦੀ ਰਕਮ ਇੰਨ੍ਹਾਂ ਦੇ ਬੈਂਕ ਖਾਤੇ ਵਿਚ ਸਹਾਇਕ ਕਿਰਤ ਕਮਿਸ਼ਨਰ ਮੋਗਾ ਵਿਕਾਸ ਕੁਮਾਰ ਵੱਲੋਂ ਟਰਾਂਸਫਰ ਕੀਤੇ ਗਏ। ਇਸ ਮੌਕੇ ਨਾਮਾਂਕਿਤ ਅਧਿਕਾਰੀ ਪ੍ਰਵੀਨ ਕੁਮਾਰ ਸ਼ਰਮਾ ਨੇ ਕਿਹਾ ਕਿ ਉਪਰੋਕਤ ਅਧਿਆਪਕਾਂ ਨੂੰ ਇਹ ਰਕਮ ਸਮੇਤ ਵਿਆਜ ਮਿਲੀ ਹੈ ਅਤੇ ਜਿਸ ਦਿਨ ਤੋਂ ਨੋਕਰੀ ਛੱਡੀ ਹੈ ਉਸ ਦਿਨ ਤੋਂ ਹੀ ਵਿਆਜ ਮਿਲਿਆ ਹੈ। ਇਸ ਮੌਕੇ ਨਾਮਾਂਕਿਤ ਅਧਿਕਾਰੀ ਪ੍ਰਵੀਨ ਕੁਮਾਰ ਸ਼ਰਮਾ ਨੇ ਸਹਾਇਕ ਕਿਰਤ ਕਮਿਸ਼ਨਰ ਮੋਗਾ ਵਿਕਾਸ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਹਾਇਕ ਕਿਰਤ ਕਮਿਸ਼ਨਰ ਮੋਗਾ ਵਿਕਾਸ ਕੁਮਾਰ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਪ੍ਰਤੀ ਕੋਈ ਸਮਝੌਤਾ ਨਹੀਂ ਕਰਦੇ ਅਤੇ ਮਜ਼ਦੂਰਾਂ ਮੁਲਾਜ਼ਮਾਂ ਦੀਆਂ ਦੁੱਖ ਤਕਲੀਫਾਂ ਪਹਿਲ ਦੇ ਆਧਾਰ ’ਤੇ ਹੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਮੋਗਾ ਜ਼ਿਲ੍ਹੇ ਦੀਆਂ ਸਮੂਹ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਨੂੰ ਸਹਾਇਕ ਕਿਰਤ ਕਮਿਸ਼ਨਰ ਮੋਗਾ ਵਿਕਾਸ ਕੁਮਾਰ ਦੀ ਇਮਾਨਦਾਰੀ ਅਤੇ ਮਜ਼ਦੂਰਾਂ ਮੁਲਾਜ਼ਮਾਂ ਪ੍ਰਤੀ ਸੇਵਾ ਦੀ ਸੱਚੀ ਲਗਨ ’ਤੇ ਮਾਣ ਹੈ। ਇਸ ਮੌਕੇ ਪਰਵੀਨ ਕੁਮਾਰ ਸ਼ਰਮਾ ਨੇ ਕਿਹਾ ਕਿ ਕਿਰਤ ਵਿਭਾਗ ਦੇ ਸਹਿਯੋਗ ਨਾਲ ਉਹ ਹੁਣ ਤੱਕ 85 ਤੋਂ ਵੱਧ ਮੁਲਾਜ਼ਮਾਂ ਨੂੰ ਗ੍ਰੈਚੂਟੀ ਦਵਾ ਚੁੱਕੇ ਹਨ। ਇਸ ਮੌਕੇ ਮਾਲਵੇ ਦੇ ਉੱਘੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਟਰੇਡ ਯੁਨੀਅਨ ਦੇ ਆਸਰੇ ਹੀ ਹੱਕ ਮਿਲ ਸਕਦੇ ਹਨ ਅਤੇ ਉਨ੍ਹਾਂ ਦੀ ਜਥੇਬੰਦੀ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਕਰਨ ਲਈ 24 ਘੰਟੇ ਕੰਮ ਕਰ ਰਹੀ ਹੈ। ਇਸ ਮੌਕੇ ਨੀਰਜਾ ਅਗਰਵਾਲ, ਸਰੋਜ ਮਿਤੱਲ, ਰੇਨੂਕਾ, ਨੀਲਮ ਬਾਲੀ, ਸਰੋਜ ਭੱਲਾ ਨੇ ਅਪਣੀ ਗਰੈਚੁਟੀ ਦੀ ਰਕਮ ਪ੍ਰਾਪਤ ਕਰਦੇ ਵਕਤ ਖ਼ੁਸ਼ੀ ਜ਼ਾਹਿਰ ਕਰਦਿਆਂ ਪ੍ਰਵੀਨ ਕੁਮਾਰ ਸ਼ਰਮਾ ਦਾ ਧੰਨਵਾਦ ਕੀਤਾ।