ਬਿਜਲੀ, ਬੀਜ ਤੇ ਕਿਰਤ ਕੋਡ ਖ਼ਿਲਾਫ਼ ਕੱਢਿਆ ਟਰੈਕਟਰ ਮਾਰਚ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ ਵੰਨ ਵੱਲੋਂ ਕੀਤਾ ਗਿਆ ਟਰੈਕਟਰ ਮਾਰਚ
Publish Date: Tue, 27 Jan 2026 03:12 PM (IST)
Updated Date: Wed, 28 Jan 2026 04:01 AM (IST)
ਸਰਕਾਰ ’ਤੇ ਸਰਕਾਰੀ ਅਦਾਰਿਆਂ ਨੂੰ ਵੇਚਣ ਦਾ ਲਾਇਆ ਦੋਸ਼
-ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ ਖੇਤੀ
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ
ਮੋਗਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ ਵੰਨ ਵੱਲੋਂ 26 ਜਨਵਰੀ ਨੂੰ ਪਿੰਡਾਂ ਵਿਚ ਟਰੈਕਟਰ ਮਾਰਚ ਕੀਤਾ ਗਿਆ। ਇਹ ਟਰੈਕਟਰ ਮਾਰਚ ਬਲਾਕ ਪ੍ਰਧਾਨ ਜਗਜੀਤ ਸਿੰਘ ਮੱਦੋਕੇ ਅਤੇ ਬਲਾਕ ਜਨਰਲ ਸਕੱਤਰ ਜਗਜੀਤ ਸਿੰਘ ਕੋਕਰੀ ਕਲਾਂ ਦੀ ਅਗਵਾਈ ਹੇਠ ਕੀਤਾ ਗਿਆ।ਟਰੈਕਟਰ ਮਾਰਚ ਪਿੰਡ ਦੌਧਰ ਤੋਂ ਸ਼ੁਰੂ ਕਰਕੇ ਮੱਦੋਕੇ, ਢੁੱਡੀਕੇ, ਝੰਡੇਆਣਾ ਸ਼ਰਕੀ ਤੋਂ ਮਟਵਾਣੀ, ਕੋਕਰੀਫੂਲਾਸਿੰਘ ਤੋਂ ਹੁੰਦਾ ਹੋਇਆ ਕੋਕਰੀ ਕਲਾਂ ਅਤੇ ਬਾਅਦ ਵਿਚ ਪਿੰਡ ਅਜੀਤਵਾਲ ਵਿਖ਼ੇ ਪਹੁੰਚਿਆ। ਇਹ ਮਾਰਚ ਸਰਕਾਰ ਵੱਲੋਂ ਲਿਆਂਦੇ ਗਏ ਬਿਜ਼ਲੀ ਸੋਧ ਬਿੱਲ 2025 ਅਤੇ ਬੀਜ ਸੋਧ ਬਿੱਲ 20 25 ਕਿਰਤ ਕੋਡ ਅਤੇ ਮਨਰੇਗਾ ਦੀ ਥਾਂ ’ਤੇ ਬਦਲ ਕੇ ਲਿਆਂਦੇ ਗਏ ਜੀ ਰਾਮ ਜੀ ਕਾਨੂੰਨ ਦੇ ਖ਼ਿਲਾਫ ਕੀਤਾ ਗਿਆ। ਆਗੂਆਂ ਨੇ ਕਿਹਾ ਜੇਕਰ ਬਿਜਲੀ ਸੋਧ ਬਿੱਲ 2025 ਪਾਸ ਹੋ ਜਾਂਦਾ ਹੈ ਤਾਂ ਬਿਜ਼ਲੀ ’ਤੇ ਸਾਰੀਆਂ ਸਬਸਿਡੀਆਂ ਖ਼ਤਮ ਕਰ ਦਿੱਤੀਆਂ ਜਾਣਗੀਆਂ ਬਿਜ਼ਲੀ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ ਅਤੇ ਬਿਜ਼ਲੀ ਬੋਰਡਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚ ਦਿੱਤਾ ਜਾਵੇਗਾ। ਇਸ ਤਰ੍ਹਾਂ ਹੀ ਬੀਜ ਬਿੱਲ 2025 ਪਾਸ ਹੁੰਦਾ ਹੈ ਤਾਂ ਖੇਤੀ ਨਾਲ ਸੰਬੰਧਿਤ ਬੀਜ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੋ ਜਾਣਗੇ ਅਤੇ ਖੇਤੀ ਧੰਦੇ ’ਤੇ ਹੌਲੀ-ਹੌਲੀ ਕਾਰਪੋਰੇਟ ਘਰਾਣੇ ਕਬਜ਼ਾ ਕਰ ਲੈਣਗੇ ਮਨਰੇਗਾ ਦੀ ਥਾਂ ’ਤੇ ਜੋ ਜੀ ਰਾਮ ਜੀ ਕਾਨੂੰਨ ਲਿਆਂਦਾ ਗਿਆ ਹੈ, ਉਸ ਨਾਲ ਮਜ਼ਦੂਰਾਂ ਦਾ ਰੁਜ਼ਗਾਰ ਖ਼ਤਮ ਹੋ ਜਾਵੇਗਾ। ਬੇਰੁਜ਼ਗਾਰੀ ਵੱਧ ਜਾਵੇਗੀ ਇਸ ਤਰ੍ਹਾਂ ਹੀ ਸਰਕਾਰ ਸਰਕਾਰੀ ਅਦਾਰਿਆਂ ਨੂੰ ਵੇਚਣ ਦੇ ਰਾਹ ਤੁਰੀ ਹੋਈ ਹੈ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰੀ ਅਦਾਰੇ ਵੇਚਣੇ ਬੰਦ ਕੀਤੇ ਜਾਣਾ। ਟਰੈਕਟਰ ਦੇ ਮਾਰਚ ਵਿਚ ਕਿਸਾਨ ਆਗੂ ਨਿਰਭੈ ਸਿੰਘ, ਗੁਰਜੰਟ ਸਿੰਘ, ਸੁਰਜੀਤ ਸਿੰਘ, ਕਰਨੈਲ ਸਿੰਘ ਆਦਿ ਕਿਸਾਨ ਅਤੇ ਵਰਕਰ ਸ਼ਾਮਿਲ ਸਨ।