- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਫ਼ਾਈ ਸੇਵਕ ਯੂਨੀਅਨ

ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਸ਼ਹਿਰ ’ਚ ਕੱਢੀ ਰੋਸ ਰੈਲੀ
ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ ਬੱਧਨੀ ਕਲਾਂ : ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਪੰਜਾਬ ਭਰ ਵਿਚ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਅੱਜ 16ਵੇਂ ਦਿਨ ਵੀ ਪੂਰੇ ਜੋਸ਼ ਨਾਲ ਜਾਰੀ ਰਹੀ। ਨਗਰ ਪੰਚਾਇਤ ਬੱਧਨੀ ਕਲਾਂ ਵਿਖੇ ਪ੍ਰਧਾਨ ਬਬਲੀ ਅਤੇ ਜਨਰਲ ਸਕੱਤਰ ਸੋਨੂੰ ਦੀ ਅਗਵਾਈ ਹੇਠ ਅੱਜ ਮਿਉਂਸਪਲ ਕਾਮਿਆਂ ਨੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ, ਹਰਪਾਲ ਚੀਮਾ ਅਤੇ ਹਰਜੋਤ ਬੈਂਸ ਦੇ ਪੁਤਲੇ ਫੂਕੇ ਅਤੇ ਪੂਰੇ ਸ਼ਹਿਰ ਵਿਚ ਰੋਸ ਰੈਲੀ ਕੱਢੀ ਗਈ ਅਤੇ ਸਮੂਹ ਸਫ਼ਾਈ ਸੇਵਕ ਆਪਣੇ ਪਰਿਵਾਰ ਸਮੇਤ ਇਸ ਰੈਲੀ ਵਿਚ ਸ਼ਾਮਲ ਹੋਏ ਅਤੇ ਪੰਜਾਬ ਸਰਕਾਰ ਨੇ ਜੋ ਬਰਨਾਲੇ ਵਿਖੇ ਅੱਤਿਆਚਾਰ ਕੀਤਾ ਉਸਦੀ ਪੂਰੀ ਤਰ੍ਹਾਂ ਨਿਖੇਧੀ ਕੀਤੀ ਗਈ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਆਪਣੀਆਂ ਹੱਕੀ ਮੰਗਾਂ ਨੂੰ ਤੁਰੰਤ ਮੰਨਣ ਦੀ ਮੰਗ ਕੀਤੀ। ਇਸ ਦੌਰਾਨ ਬਰਨਾਲਾ ਵਿਖੇ ਚੱਲ ਰਹੇ ਸ਼ਾਂਤਮਈ ਧਰਨੇ ਨੂੰ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਖ਼ਤਮ ਕਰਨ ਲਈ ਕੀਤੇ ਗਏ ਲਾਠੀਚਾਰਜ ਅਤੇ ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਲੋਕਲ ਪ੍ਰਧਾਨ ਨੂੰ ਹਿਰਾਸਤ ਵਿਚ ਲਏ ਜਾਣ ਦੀ ਘਟਨਾ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸੁਣਨ ਦੀ ਬਜਾਏ ਦਮਨਕਾਰੀ ਨੀਤੀਆਂ ਅਪਣਾ ਕੇ ਲੋਕਤੰਤਰੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ ਕਰ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਦਮਨਕਾਰੀ ਰਵੱਈਆ ਨਾ ਛੱਡਿਆ ਅਤੇ ਗ੍ਰਿਫ਼ਤਾਰ ਆਗੂਆਂ ਨੂੰ ਰਿਹਾਅ ਕਰਕੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ, ਜਿਸ ਦੀ ਪੂਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਧਰਨੇ ਨੂੰ ਸਮਰਥਨ ਦੇਣ ਲਈ ਬਾਲਮੀਕੀ ਭਾਵਾਧਸ ਦੇ ਪ੍ਰਧਾਨ ਬੰਟੀ ਅਤੇ ਭਾਵਾਧਸ ਪ੍ਰਧਾਨ ਟੋਨੀ, ਚੇਅਰਮੈਨ ਜੱਗੀ, ਬੀਜੇਪੀ ਸਾਬਕਾ ਮੰਡਲ ਪ੍ਰਧਾਨ ਗੁਰਵਿੰਦਰ ਸਿੰਘ ਕਾਲੀ, ਪ੍ਰਦੀਪ ਸਿੰਘ ਲਾਡੀ ਮੈਂਬਰ,ਪਵਨ ਮੋਦਗਿੱਲ ਮੈਂਬਰ ਅਤੇ ਸੰਘਰਸ ਮਜ਼ਦੂਰ ਕਮੇਟੀ ਬੱਧਨੀ ਕਲਾਂ ਪ੍ਰਧਾਨ ਬਿੱਟੂ, ਮੱਘਰ ਮੈਂਬਰ ਅਤੇ ਸ੍ਰੋਮਣੀ ਅਕਾਲੀ ਦਲ ਦੇ ਜੁਝਾਰੂ ਆਗੂ ਪਾਲੀ ਵਿਸ਼ੇਸ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਧਰਨਾਕਾਰੀਆਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਰੋਸ ਵਜੋਂ ਪਿੱਟ ਸਿਆਪਾ ਵੀ ਕੀਤਾ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਬਬਲੀ, ਜਨਰਲ ਸਕੱਤਰ ਸੋਨੂੰ, ਚੇਅਰਮੈਨ ਮੰਗੂ,ਮੀਤ ਪ੍ਰਧਾਨ ਗੱਬੀ, ਲਾਭ ਸਿੰਘ, ਮਹਾਂਵੀਰ, ਰੱਤੀ ਰਾਮ, ਧਰਮਪਾਲ, ਜਿੰਦਰਪਾਲ, ਸੱਤਪਾਲ, ਨੀਲੂ, ਲੇਖਰਾਮ, ਮਿੰਦਰ ਸਿੰਘ, ਮੁਕੇਸ਼, ਲੱਖੀ ਰਾਮ, ਰਾਹੁਲ, ਦਰਸਨ ਕੁਮਾਰ, ਮਨਜਿੰਦਰ ਸਿੰਘ, ਜਸਕਰਨ ਸਿੰਘ,ਪਵਨਦੀਪ ਸਿੰਘ, ਸਤਿੰਦਰਪਾਲ ਸਿੰਘ ਕੰਪਿਊਟਰ ਆਪਰੇਟਰ ਅਤੇ ਯਾਦਵਿੰਦਰ ਸਿੰਘ ਕਲਰਕ, ਰਾਜਵਿੰਦਰ ਕੌਰ ਕੰਪਿਊਟਰ ਆਪਰੇਟਰ, ਗੌਰਵ ਅਰੋੜਾ, ਰਮਨਦੀਪ ਕੌਰ, ਕਮਲਜੀਤ ਕੌਰ ਆਦਿ ਸਮੇਤ ਵੱਡੀ ਗਿਣਤੀ ਵਿਚ ਸਮੂਹ ਸਫ਼ਾਈ ਸੇਵਕ ਮੁਲਾਜ਼ਮ ਹਾਜ਼ਰ ਸਨ।