
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕਰਵਾਏ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕਰਵਾਏ ਡਾ. ਨਰਿੰਦਰ ਦਭੋਲਕਰ ਦੀ ਯਾਦ ਨੂੰ ਸਮਰਪਿਤ ਤਿੰਨਾਂ ਰੋਜ਼ਾ ਪੁਸਤਕ ਮੇਲਾ ਦੇ ਪਹਿਲੇ ਦਿਨ ਥੀਏਟਰ ਜ਼ਿੰਦਾਬਾਦ ਨਿਹਾਲ ਸਿੰਘ ਵਾਲਾ ਵੱਲੋਂ ਦੁਪਹਿਰ 2 ਵਜੇ ਤਰਕਸ਼ੀਲ ਭਵਨ ਦੇ ਹਾਲ ਵਿਚ ਨੁੱਕੜ ਨਾਟਕ ਸੁਲਘਦੀ ਧਰਤੀ ਦੀ ਸਫ਼ਲ ਪੇਸ਼ਕਾਰੀ ਕੀਤੀ ਗਈ। ਇਸ ਨੁੱਕੜ ਨਾਟਕ ਦੇ ਲੇਖਕ ਬਲਰਾਜ ਸਾਗਰ ਅਤੇ ਨਿਰਦੇਸ਼ਕ ਸੁਖਦੇਵ ਲੱਧੜ ਹਨ। ਇਸ ਪੇਸ਼ਕਾਰੀ ਦੌਰਾਨ ਰੰਗਕਰਮੀ ਸੁਖਦੇਵ ਲੱਧੜ, ਨਵਪ੍ਰੀਤ ਗਿੱਲ, ਨਿਮਰਤ ਸੁੱਖ, ਕਾਵਿਆ ਬਾਲ ਕਲਾਕਾਰ, ਗੁਰਮਾਨ ਲੱਧੜ ਬਾਲ ਕਲਾਕਾਰ ਅਤੇ ਖੁਸ਼ਪ੍ਰੀਤ ਕੌਰ (ਮਬਾਲ ਕਲਾਕਾਰ ਨੇ ਨਾਟਕ ਦੇ ਵੱਖ-ਵੱਖ ਪਾਤਰ ਨਿਭਾਏ। ਇਹ ਨਾਟਕ ਸਮਾਜ ਵਿਚ ਫੈਲੀਆਂ ਸਮਾਜਿਕ ਕੁਰੀਤੀਆ ਜਿਵੇਂ ਨਸ਼ੇ, ਭਰੂਣ ਹੱਤਿਆਂ, ਮਾਪਿਆਂ ਦਾ ਨਿਰਾਦਰ, ਲੁੱਟਾਂ ਖੋਹਾਂ ਅਤੇ ਦਿਨੋਂ ਦਿਨ ਨਿੱਘਰਦੀ ਕਿਸਾਨੀ ਉੱਤੇ ਕਰਾਰੀ ਚੋਟ ਕਰਦਾ ਹੈ। ਤਰਕਸ਼ੀਲ ਭਵਨ ਦੇ ਹਾਲ ਵਿਚ ਦਰਸ਼ਕਾਂ ਨੇ ਬਹੁਤ ਗੰਭੀਰਤਾ ਨਾਲ ਪੇਸ਼ਕਾਰੀ ਦਾ ਆਨੰਦ ਮਾਣਿਆ ਅਤੇ ਸਾਰੇ ਕਲਾਕਾਰਾਂ ਦੇ ਨਿਭਾਏ ਵੱਖ-ਵੱਖ ਪਾਤਰਾਂ ਦੀ ਖੂਬ ਪ੍ਰਸੰਸਾ ਕੀਤੀ। ਜ਼ਿਕਰਯੋਗ ਹੈ ਕਿ ਇਹ ਨੁੱਕੜ ਨਾਟਕ ਦੀ ਪੇਸ਼ਕਾਰੀ ਵਿਸ਼ੇਸ਼ ਤੌਰ ’ਤੇ ਸੁਖਦੇਵ ਲੱਧੜ ਦੇ ਪੂਰੇ ਪਰਿਵਾਰ ਵੱਲੋਂ ਪੇਸ਼ ਕੀਤੀ ਗਈ। ਨੁੱਕੜ ਨਾਟਕ ਦੌਰਾਨ ਕੁਝ ਭਾਵਪੂਰਤ ਦ੍ਰਿਸ਼ ਸਿਰਜਦੇ ਹੋਏ ਬਾਲ ਕਲਾਕਾਰਾਂ ਨੇ ਪਹਿਲੀ ਵਾਰ ਸਟੇਜ ਤੇ ਕਲਾ ਦੇ ਰੰਗ ਬਿਖੇਰੇ। ਸੁਖਦੇਵ ਲੱਧੜ ਨੇ ਦੱਸਿਆ ਕਿ ਜਦੋਂ ਅਜਿਹੇ ਪ੍ਰੋਗਰਾਮਾਂ ਲਈ ਕੋਈ ਨਾਲ ਨਹੀਂ ਖੜ੍ਹਦਾ ਤਾਂ ਸਿਰਫ਼ ਪਰਿਵਾਰ ਹੀ ਨਾਲ ਖੜ੍ਹਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਅੱਜ ਮਾਣ ਮਹਿਸੂਸ ਹੋ ਰਿਹਾ ਕਿ ਅੱਜ ਮੇਰੀ ਧੀ, ਭੈਣ ਤੇ ਭਤੀਜੇ ਦਾ ਜ਼ਿੰਦਗੀ ਦਾ ਪਹਿਲਾ ਨਾਟਕ ਹੈ। ਇਸ ਪੇਸ਼ਕਾਰੀ ਲਈ ਰਾਜਿੰਦਰ ਭਦੌੜ,ਵਰਿੰਦਰ ਦੀਵਾਨਾ, ਸੁਲਤਾਨ ਦੀਵਾਨਾ, ਪਰਦੀਪ ਦੀਵਾਨਾ, ਸੈਂਡੀ ਸਨਦੀਪ ਵਿਸ਼ੇਸ਼ ਤੌਰ ’ਤੇ ਯਤਨਸ਼ੀਲ ਰਹੇ। ਪੇਸ਼ਕਾਰੀ ਉਪਰੰਤ ਸੁਖਦੇਵ ਲੱਧੜ ਨੇ ਰੰਗਮੰਚ ਵਿਚ ਆ ਰਹੀਆਂ ਮੁਸ਼ਕਲਾਂ ਤਬਦੀਲੀਆਂ ਬਾਰੇ ਵਿਸਥਾਰ ਵਿਚ ਗੱਲ ਸਾਰੇ ਸੂਝਵਾਨ ਦਰਸ਼ਕਾਂ ਅੱਗੇ ਰੱਖੀ। ਰਾਜਿੰਦਰ ਭਦੌੜ ਨੇ ਟੀਮ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਪੇਸ਼ਕਾਰੀ ਕਰਨ ਵਾਲੇ ਸਾਰੇ ਕਲਾਕਾਰਾਂ ਦੀ ਤਾਰੀਫ਼ ਕੀਤੀ ਤੇ ਕਿਹਾ ਕਿ ਅਜਿਹੀਆਂ ਪੇਸ਼ਕਾਰੀਆਂ ਸਮਾਜ਼ ਵਿਚ ਚਲਦੇ ਵਰਤਾਰਿਆਂ ’ਤੇ ਚਾਨਣ ਪਾਉਂਦੀਆਂ ਨੇ ਉਨ੍ਹਾਂ ਕਲਾਕਾਰਾਂ ਨੂੰ ਆਪਣੀ ਕਲਾ ਨਾਲ ਅੱਗੇ ਵਧਦੇ ਰਹਿਣ ਲਈ ਹੱਲਾਸ਼ੇਰੀ ਦਿੱਤੀ।