- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਸੀ ਮੋਗਾ ਸਾਗਰ ਸੇਤੀਆ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਡੀਸੀ ਮੋਗਾ ਸਾਗਰ ਸੇਤੀਆ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਅਸ਼ੀਸ਼ ਕੁਮਾਰ ਸ਼ਰਮਾ ਦੇ ਹੁਕਮਾਂ ਅਨੁਸਾਰ ਰੰਗਮੰਚ ਟੀਮ ਥੀਏਟਰ ਜ਼ਿੰਦਾਬਾਦ ਨਿਹਾਲ ਸਿੰਘ ਵਾਲਾ ਵੱਲੋਂ ਬਲਾਕ ਨੋਡਲ ਅਫ਼ਸਰ ਬਾਘਾਪੁਰਾਣਾ ਅਤੇ ਪ੍ਰਿੰਸੀਪਲ ਸਤਿੰਦਰ ਕੌਰ ਦੀ ਦੇਖਰੇਖ ਵਿਚ ਨਾਟਕ ਸੁਲਘਦੀ ਧਰਤੀ ਦੀਆਂ ਪੇਸ਼ਕਾਰੀ ਕ੍ਰਮਵਾਰ ਸਰਕਾਰੀ ਹਾਈ ਸਕੂਲ ਲੰਗਿਆਣਾ ਖ਼ੁਰਦ, ਸਰਕਾਰੀ ਹਾਈ ਸਕੂਲ ਲੰਗਿਆਣਾ ਕਲਾਂ, ਪਰਮਵੀਰ ਚੱਕਰ ਵਿਜੇਤਾ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਲਾ ਕਲਾਂ, ਸਰਕਾਰੀ ਮਿਡਲ/ਪ੍ਰਾਇਮਰੀ ਸਕੂਲ ਮਾਹਲਾ ਖ਼ੁਰਦ, ਸਰਕਾਰੀ ਮਿਡਲ ਸਕੂਲ ਹਰੀਏਵਾਲਾ ਸਰਕਾਰੀ ਮਿਡਲ ਸਕੂਲ ਨਾਥੇਵਾਲਾ ਵਿਖੇ ਸਫ਼ਲਤਾਪੂਰਵਕ ਕੀਤੀਆਂ ਗਈਆਂ।ਇਹ ਨਾਟਕ ਨਸ਼ੇ, ਭਰੂਣ ਹੱਤਿਆਂ, ਮਾਪਿਆਂ ਦਾ ਨਿਰਾਦਰ, ਲੁੱਟਾਂ ਖੋਹਾਂ ਅਤੇ ਨਿਘਰਦੀ ਕਿਸਾਨੀ ਉੱਤੇ ਚੋਟ ਕਰਦਾ ਹੈ ਤੇ ਇਹਨਾਂ ਬੁਰਾਈਆਂ ਤੋਂ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ ਹੈ। ਇਸ ਨਾਟਕ ਦੇ ਲੇਖ਼ਕ ਬਲਰਾਜ ਸਾਗਰ ਹਨ ਅਤੇ ਨਿਰਦੇਸ਼ਕ ਸੁਖਦੇਵ ਲੱਧੜ। ਇਸ ਨਾਟਕ ਵਿਚ ਵੱਖ-ਵੱਖ ਪਾਤਰ ਰੰਗਕਰਮੀ ਸੁਖਦੇਵ ਲੱਧੜ ਅਤੇ ਆਸ਼ੂ ਨਈਅਰ ਨਿਭਾਏ। ਸਾਰੇ ਸਕੂਲਾਂ ਦੇ ਪ੍ਰਿੰਸੀਪਲ, ਹੈਡਮਾਸਟਰ, ਮੁੱਖ ਅਧਿਆਪਕ/ਅਧਿਆਪਕਾਂ ਨੇ ਏਸ ਨਾਟਕ ਦੀ ਪੇਸ਼ਕਾਰੀ ਉਪਰੰਤ ਟੀਮ ਦੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਹੱਲਾਸ਼ੇਰੀ ਦਿੰਦੇ ਹੋਏ ਮਾਣ ਸਨਮਾਨ ਕੀਤਾ। ਸੁਖਦੇਵ ਲੱਧੜ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲਾਂ ਦੇ ਬੱਚੇ ਅਤੇ ਅਧਿਆਪਕ ਸਾਹਿਬਾਨ ਏਸ ਨਾਟਕ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ ਅਤੇ ਟੀਮ ਦੇ ਰੰਗਕਰਮੀਆਂ ਨਾਲ ਖੁੱਲ੍ਹੇ ਵਿਚਾਰ ਸਾਂਝੇ ਕਰਦੇ ਹਨ। ਇਨ੍ਹਾਂ ਦੱਸਿਆ ਕਿ ਬੱਚੇ ਏਸ ਨਾਟਕ ਦੁਆਰਾ ਦਿੱਤੀ ਜਾਂਦੀ ਨਸ਼ਿਆਂ ਤੋਂ ਦੂਰ ਰਹਿਣ ਦੀ ਸਿੱਖਿਆ ਨੂੰ ਸਮਝਦੇ ਹੋਏ ਆਖਦੇ ਹਨ ਕਿ ਹੁਣ ਅਸੀਂ ਦੁਕਾਨਾਂ ਉੱਤੇ ਵਿਕਦੇ ਧੋਖੇ ਦੇ ਐਨਰਜੀ ਡਰਿੰਕਸ ਤੋਂ ਦੂਰ ਰਹਾਂਗੇ,ਕੁਝ ਬੱਚੇ ਇਸ ਗੱਲ ਤੇ ਵੀ ਖੁੱਲ੍ਹਕੇ ਵਿਚਾਰ ਸਾਂਝੇ ਕਰਦੇ ਹਨ ਕਿ ਜਿੰਨਾ ਘਰਾਂ ਦੇ ਵੱਡੇ ਮਤਲਬ ਮਾਪੇ ਕਿਸੇ ਛੋਟੇ ਵੱਡੇ ਨਸ਼ੇ ਨਾਲ ਗ੍ਰਸਤ ਨੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਅਸੀਂ ਏਹ ਨਾਟਕ ਦੀ ਗੱਲ ਘਰੇ ਕਰਾਂਗੇ ਅਤੇ ਏਸ ਟੀਮ ਦਾ ਨਾਟਕ ਯੂਟਿਊਬ ਰਾਹੀਂ ਵੀ ਦਿਖਾਵਾਂਗੇ। ਜ਼ਿਕਰਯੋਗ ਹੈ ਕਿ ਥੀਏਟਰ ਜ਼ਿੰਦਾਬਾਦ ਨਿਹਾਲ ਸਿੰਘ ਵਾਲਾ ਟੀਮ ਆਪਣੇ ਏਨਾਂ ਨਾਟਕਾਂ ਦੀਆਂ ਪੇਸ਼ਕਾਰੀਆਂ ਕਰਕੇ ਹਮੇਸ਼ਾ ਸੁਰਖੀਆਂ ਵਿਚ ਰਹਿੰਦੀ ਹੈ ਅਤੇ ਟੀਮ ਦੇ ਰੰਗਕਰਮੀ ਸਮਾਜ਼ ਦੀ ਬੇਹਤਰੀ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ।