- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੀਐੱਲਐੱਫ ਸਕੂਲ ਮੋਗਾ ਵਿਚ

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ : ਟੀਐੱਲਐੱਫ ਸਕੂਲ ਮੋਗਾ ਵਿਚ ਗਣੇਸ਼ ਚਤੁਰਥੀ ਦੇ ਮੌਕੇ ਸਥਾਪਿਤ ਕੀਤੀ ਗਈ ਸ਼੍ਰੀ ਗਣੇਸ਼ ਜੀ ਦੀ ਮੂਰਤੀ ਦਾ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਫਿਰੋਜ਼ਸ਼ਾਹ ਸਥਿਤ ਨਹਿਰ ਵਿੱਚ ਵਿਸਰਜਨ ਕੀਤਾ ਗਿਆ। ਸਕੂਲ ਕੈਂਪਸ ਵਿਚ ਫੁੱਲਾਂ ਰਾਹੀਂ ਵਿਧੀਵਤ ਰੂਪ ਵਿਚ ਸ਼੍ਰੀ ਗਣੇਸ਼ ਜੀ ਦੇ ਵਿਸਰਜਨ ਲਈ ਢੋਲ-ਨਗਾੜਿਆਂ ਦੀ ਥਾਪ ’ਤੇ ਸ਼ੋਭਾ ਯਾਤਰਾ ਕੱਢੀ ਗਈ। ਇਸ ਦੌਰਾਨ ਪੂਰਾ ਕੈਂਪਸ ‘ਗਣਪਤੀ ਬੱਪਾ ਮੋਰੀਆ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਅਤੇ ਟੀਐੱਲਐੱਫ ਪਰਿਵਾਰ ਵੱਲੋਂ ਭਾਵਪੂਰਨ ਵਿਦਾਈ ਦਿੱਤੀ ਗਈ। ਵਿਸਰਜਨ ਤੋਂ ਪਹਿਲਾਂ ਸਕੂਲ ਕੈਂਪਸ ਵਿੱਚ ਵਿਧੀਵਤ ਪੂਜਾ-ਅਰਚਨਾ ਕੀਤੀ ਗਈ। ਸਕੂਲ ਪ੍ਰਬੰਧਨ, ਅਧਿਆਪਕਾਂ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸ਼੍ਰੀ ਗਣੇਸ਼ ਜੀ ਨੂੰ ਫੁੱਲ ਅਤੇ ਪ੍ਰਸਾਦ ਅਰਪਿਤ ਕਰਕੇ ਸਭ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ, ਗਿਆਨ ਅਤੇ ਸਫਲਤਾ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਸਕੂਲ ਚੇਅਰਮੈਨ ਪ੍ਰਵੀਣ ਗਰਗ, ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਅਤੇ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਕਿਹਾ ਕਿ ਭਗਵਾਨ ਗਣੇਸ਼ ਜੀ ਨੂੰ ਗਿਆਨ, ਬੁੱਧੀ, ਸ਼ੁਭ ਆਰੰਭ ਅਤੇ ਵਿਘਨਹਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਗਣੇਸ਼ ਉਤਸਵ ਵਿਦਿਆਰਥੀਆਂ ਨੂੰ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨਾਲ ਜੋੜਨ ਦੇ ਨਾਲ-ਨਾਲ ਸ਼ਰਧਾ, ਅਨੁਸ਼ਾਸਨ, ਏਕਤਾ ਅਤੇ ਵਾਤਾਵਰਣ ਸੰਭਾਲ ਦਾ ਸੰਦੇਸ਼ ਵੀ ਦਿੰਦਾ ਹੈ। ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਨੇ ਕਿਹਾ ਕਿ ਗਣਪਤੀ ਬੱਪਾ ਦਾ ਆਗਮਨ ਅਤੇ ਵਿਸਰਜਨ ਦੋਵੇਂ ਹੀ ਸਾਨੂੰ ਜੀਵਨ ਵਿਚ ਸਕਾਰਾਤਮਕਤਾ, ਨਿਮਰਤਾ ਅਤੇ ਚੰਗੇ ਸੰਸਕਾਰ ਅਪਣਾਉਣ ਦੀ ਪ੍ਰੇਰਣਾ ਦਿੰਦੇ ਹਨ। ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨਾਲ ਜੋੜਨਾ ਸਿੱਖਿਆ ਦਾ ਮਹੱਤਵਪੂਰਨ ਹਿੱਸਾ ਹੈ। ਗਣਪਤੀ ਵਿਸਰਜਨ ਦੇ ਮੌਕੇ ਵਿਦਿਆਰਥੀਆਂ ਨੇ ਸ਼ਰਧਾ ਨਾਲ ਭਾਗ ਲਿਆ ਅਤੇ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਸੰਦੇਸ਼ ਵੀ ਗ੍ਰਹਿਣ ਕੀਤਾ। ਇਸ ਮੌਕੇ ਪ੍ਰਿੰਸੀਪਲ, ਡੀਨ ਅਕਾਦਮਿਕਸ, ਹੈੱਡਮਿਸਟ੍ਰੈਸ, ਅਧਿਆਪਕਗਣ, ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ। ਸਾਰਿਆਂ ਨੇ ਭਗਵਾਨ ਗਣੇਸ਼ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦਿਆਂ ‘ਗਣਪਤੀ ਬੱਪਾ ਮੋਰੀਆ, ਅਗਲੇ ਬਰਸ ਤੂੰ ਜਲਦੀ ਆ’ ਦੇ ਜੈਕਾਰਿਆਂ ਨਾਲ ਮਾਹੌਲ ਨੂੰ ਭਗਤੀਮਈ ਕਰ ਦਿੱਤਾ। ਸ਼ਰਧਾ ਅਤੇ ਉਤਸ਼ਾਹ ਦੇ ਮਾਹੌਲ ਵਿੱਚ ਗਣਪਤੀ ਬੱਪਾ ਨੂੰ ਭਾਵਪੂਰਨ ਵਿਦਾਈ ਦਿੱਤੀ ਗਈ।