ਨੰਬਰਦਾਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਨਾ ਕਰੇ ਪੰਜਾਬ ਸਰਕਾਰ ਤਹਿਸੀਲ ਬਾਘਾ ਪੁਰਾਣਾ ਦੇ ਨੰਬਰਦਾਰ
Publish Date: Tue, 06 Oct 2026 05:59 PM (IST)
Updated Date: Wed, 07 Oct 2026 04:08 AM (IST)
ਤਹਿਸੀਲ ਬਾਘਾ ਪੁਰਾਣਾ ਦੇ ਨੰਬਰਦਾਰਾਂ ਨੇ ਐੱਸਡੀਐੱਮ ਅਮਰੀਕ ਸਿੰਘ ਸਿੱਧੂ ਨੂੰ ਸੌਂਪਿਆ ਮੰਗ ਪੱਤਰ, ਘੱਟੋ-ਘੱਟ 10 ਹਜ਼ਾਰ ਰੁਪਏ ਮਾਣਭੱਤਾ ਦੇਣ ਦੀ ਕੀਤੀ ਮੰਗ ਪਵਨ ਗਰਗ, ਪੰਜਾਬੀ ਜਾਗਰਣ, ਬਾਘਾਪੁਰਾਣਾ : ਤਹਿਸੀਲ ਬਾਘਾ ਪੁਰਾਣਾ ਦੇ ਨੰਬਰਦਾਰ ਐਸੋਸੀਏਸ਼ਨ ਵੱਲੋਂ ਅੱਜ ਇੱਕ ਮੀਟਿੰਗ ਕੀਤੀ ਗਈ, ਜਿਸ ਵਿਚ ਨੰਬਰਦਾਰਾਂ ਨਾਲ ਸਬੰਧਤ ਵੱਖ-ਵੱਖ ਮੰਗਾਂ ਅਤੇ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਦੇ ਨਾਂ ਐੱਸਡੀਐੱਮ ਬਾਘਾਪੁਰਾਣਾ ਅਮਰੀਕ ਸਿੰਘ ਸਿੱਧੂ ਨੂੰ ਮੰਗ ਪੱਤਰ ਸੌਂਪਿਆ ਗਿਆ। ਨੰਬਰਦਾਰ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਨੰਬਰਦਾਰਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਾਢੇ ਚਾਰ ਸਾਲ ਦਾ ਕਾਰਜਕਾਲ ਪੂਰਾ ਹੋਣ ਦੇ ਬਾਵਜੂਦ ਨੰਬਰਦਾਰਾਂ ਦੀਆਂ ਮੁੱਖ ਮੰਗਾਂ ਵੱਲ ਕੋਈ ਠੋਸ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਨੰਬਰਦਾਰ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਐਸੋਸੀਏਸ਼ਨ ਨੇ ਜੱਦੀ-ਪੁਸ਼ਤੀ ਨੰਬਰਦਾਰੀ ਬਹਾਲ ਕਰਨ, ਸਰਬਰਾਹ ਨੰਬਰਦਾਰੀ ਸਬੰਧੀ ਨਿਯਮਾਂ ਵਿਚ ਸੁਧਾਰ ਕਰਨ, ਪੰਜ ਸਾਲ ਲਈ ਬੱਸ ਪਾਸ, ਟੋਲ ਟੈਕਸ ਤੋਂ ਛੋਟ ਅਤੇ ਸਰਕਾਰੀ ਮੁਲਾਜ਼ਮਾਂ ਦੀ ਤਰਜ਼ ’ਤੇ ਸਿਹਤ ਬੀਮਾ ਭੱਤਾ ਦੇਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਨੰਬਰਦਾਰਾਂ ਲਈ ਘੱਟੋ-ਘੱਟ 10 ਹਜ਼ਾਰ ਰੁਪਏ ਮਹੀਨਾਵਾਰ ਮਾਣਭੱਤਾ ਦੇਣ ਦੀ ਵੀ ਮੰਗ ਕੀਤੀ ਗਈ। ਨੰਬਰਦਾਰਾਂ ਨੇ ਕਿਹਾ ਕਿ ਉਹ ਪਿੰਡ ਪੱਧਰ ’ਤੇ ਸਰਕਾਰ ਅਤੇ ਲੋਕਾਂ ਵਿਕਾਰ ਅਹਿਮ ਕੜੀ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਹਨ, ਇਸ ਲਈ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆਂ ਨਹੀਂ ਕੀਤਾ ਜਾਣਾ ਚਾਹੀਦਾ। ਮੀਟਿੰਗ ਦੌਰਾਨ ਪਰਾਲੀ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦਾ ਮੁੱਦਾ ਵੀ ਉਠਾਇਆ ਗਿਆ। ਨੰਬਰਦਾਰਾਂ ਨੇ ਮੰਗ ਕੀਤੀ ਕਿ ਹਰੇਕ ਪਿੰਡ ਵਿਚ ਘੱਟੋ-ਘੱਟ ਚਾਰ ਤੋਂ ਪੰਜ ਬੇਲਰ ਮੁਹੱਈਆ ਕਰਵਾਏ ਜਾਣ ਤਾਂ ਜੋ ਕਿਸਾਨਾਂ ਨੂੰ ਪਰਾਲੀ ਸੰਭਾਲਣ ਵਿੱਚ ਸਹੂਲਤ ਮਿਲ ਸਕੇ। ਇਸ ਮੌਕੇ ਨਵੇਂ ਨਿਯੁਕਤ ਨੰਬਰਦਾਰ ਗੁਰਮੇਲ ਸਿੰਘ ਮਾੜੀ ਦਾ ਮੂੰਹ ਮਿੱਠਾ ਕਰਵਾਉਂਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਮੀਟਿੰਗ ਵਿੱਚ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ ਕਾਲੇਕੇ, ਤਹਿਸੀਲ ਪ੍ਰਧਾਨ ਜਗਰੂਪ ਸਿੰਘ ਲੰਗਿਆਣਾ, ਮੀਤ ਪ੍ਰਧਾਨ ਅਵਤਾਰ ਸਿੰਘ ਸਮਾਧ ਭਾਈ, ਪ੍ਰਗਟ ਸਿੰਘ ਸਮਾਧ ਭਾਈ, ਇਕਬਾਲ ਸਿੰਘ ਉੱਗੋਕੇ, ਸੋਨੀ ਘੋਲੀਆ, ਗੁਰਮੀਤ ਸਿੰਘ ਘੋਲੀਆ, ਸਿਮਰਨਜੀਤ ਸਿੰਘ ਨੱਥੋਕੇ, ਪਿਆਰਾ ਸਿੰਘ, ਬੁੱਧ ਸਿੰਘ ਵਾਲਾ, ਜਗਰਾਜ ਸਿੰਘ, ਹਰਬੰਸ ਸਿੰਘ, ਨਰਿੰਦਰ ਸਿੰਘ, ਭਜਨ ਸਿੰਘ ਭੇਖਾਂ, ਗੁਰਦੇਵ ਸਿੰਘ, ਕੁਲਵੰਤ ਸਿੰਘ ਛੋਟਾਘਰ, ਹਰਦੇਵ ਸਿੰਘ, ਮਲਕੀਤ ਸਿੰਘ, ਬਖਤੋਰ ਸਿੰਘ, ਰੇਸ਼ਮ ਸਿੰਘ ਮੋੜਨੋਬਾਅਦ, ਚਮਕੌਰ ਸਿੰਘ ਲੰਡੇ, ਮੇਜ਼ਰ ਸਿੰਘ ਭਲੂਰ, ਨਿਰਮਲ ਸਿੰਘ ਲਧਾਈ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ ਚੰਦਪੁਰਾਣਾ, ਸਤਨਾਮ ਸਿੰਘ, ਗੁਰਮੇਲ ਸਿੰਘ, ਗੰਗਾ ਸਿੰਘ ਮਾੜੀ, ਬ੍ਰਿਜ ਲਾਲ ਮੋਰੀਆਂ, ਜਸਵਿੰਦਰ ਕੌਰ ਗਿੱਲ, ਬਲਵਿੰਦਰ ਸਿੰਘ ਗਿੱਲ, ਗੰਰਜਾ ਸਿੰਘ ਆਦਿ ਹਾਜ਼ਰ ਸਨ।