ਰਘਬੀਰ ਸਿੰਘ ਲੰਗੇਆਣਾ ਨੂੰ ਸਬ-ਡਵੀਜਨ ਦਾ ਨਵਾਂ ਪ੍ਰਧਾਨ ਚੁਣਿਆ ਪੰਜਾਬ ਗੌਰਮਿੰਟ ਪੈਨਸ਼ਨਰਜ਼ ਪੰਜਾਬ ਗੌਰਮਿੰਟ ਪੈਨਸ਼ਨਰਜ਼
Publish Date: Sat, 03 Oct 2026 04:48 PM (IST)
Updated Date: Sun, 04 Oct 2026 04:05 AM (IST)
ਸੰਗਰੂਰ 10 ਅਕਤੂਬਰ ਦੀ ਮਹਾਂ ਰੈਲੀ ਤੇ ਜਾਣ ਲਈ ਪੈਨਸ਼ਨਰਾਂ ’ਚ ਭਾਰੀ ਉਤਸ਼ਾਹ ਪਵਨ ਗਰਗ, ਪੰਜਾਬੀ ਜਾਗਰਣ ਬਾਘਾਪੁਰਾਣਾ : ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਸਬ ਡਵੀਜਨ ਬਾਘਾਪੁਰਾਣਾ ਦੀ ਮਹੀਨਾਵਾਰ ਹੋਈ ਮੀਟਿੰਗ ਵਿਚ ਰਘਬੀਰ ਸਿੰਘ ਲੰਗੇਆਣਾ ਦੀ ਬਤੌਰ ਸਬ ਡਵੀਜਨ ਪ੍ਰਧਾਨ ਚੋਣ ਕੀਤੀ ਗਈ। ਉਹਨਾਂ ਦੀ ਚੋਣ ਗੁਰਜੰਟ ਸਿੰਘ ਸੰਘਾ ਵੱਲੋਂ ਪ੍ਰਧਾਨਗੀ ਤੋਂ ਅਸਤੀਫਾ ਦੇਣ ਉਪਰੰਤ ਨਵੇ ਪ੍ਰਧਾਨ ਲਈ ਰਘਬੀਰ ਸਿੰਘ ਲੰਗੇਆਣਾ ਦਾ ਨਾਮ ਪੇਸ਼ ਕੀਤਾ ਅਤੇ ਸਮੂਹ ਹਾਜਰੀਨ ਨੇ ਇਸ ਨਾਮ ਦੀ ਤਾਈਦ ਕੀਤੀ ਅਤੇ ਉਨ੍ਹਾਂ ਦੀ ਚੋਣ ਤੇ ਮੋਹਰ ਲਾ ਦਿੱਤੀ। ਨਵੇਂ ਚੁਣੇ ਗਏ ਪ੍ਰਧਾਨ ਦੇ ਗਲ ਵਿਚ ਹਾਰ ਪਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਸੁਰਿੰਦਰ ਪਾਲ ਸਿੰਘ ਵਿਤ ਸਕੱਤਰ ਨੇ ਸਟੇਜ ਦੀ ਕਾਰਵਾਈ ਚਲਾਉਂਦਿਆਂ ਦੱਸਿਆ ਕਿ ਮੀਟਿੰਗ ਵਿਚ ਨਵੇਂ ਸ਼ਾਮਲ ਹੋਏ ਦੋ ਸਾਥੀਆਂ ਕੰਵਲ ਜੀਤ ਸਿੰਘ ਬੰਬੀਹਾ ਭਾਈ ਅਤੇ ਗੁਰ ਲਾਲ ਸਿੰਘ ਨੂੰ ਉਨ੍ਹਾਂ ਦੇ ਗਲ ਵਿਚ ਹਰ ਪਾ ਕੇ ਆਗੂ ਟੀਮ ਵੱਲੋਂ ਜੀ ਆਇਆਂ ਕਿਹਾ ਗਿਆ। ਜਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਨੇ 18 ਸਤੰਬਰ ਦੀ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦੇ ਵੇਰਵੇ ਸਾਂਝੇ ਕੀਤੇ ਅਤੇ ਸਰਕਾਰ ਦੁਆਰਾ ਤਾਲਮੇਲ ਕਮੇਟੀ ਦੇ ਆਗੂਆਂ ਨੂੰ ਮੀਟਿੰਗ ਦੌਰਾਨ ਆਪਣੇ ਟਰੈਪ ਵਿਚ ਫਸਾ ਕੇ ਬਦਨਾਮ ਕਰਨ ਲਈ ਚੱਲੀ ਘਿਨਾਉਣੀ ਚਾਲ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਮਾਸਟਰ ਨਾਹਰ ਸਿੰਘ ਨੱਥੋਕੇ, ਪ੍ਰਿੰਸੀਪਲ ਮਨਮੋਹਣ ਸਿੰਘ, ਪ੍ਰਿੰਸੀਪਲ ਜਗ ਰੂਪ ਸਿੰਘ ਰਾਜਿਆਣਾ ਨੇ ਪੰਜਾਬ ਸਰਕਾਰ ਦੁਆਰਾ ਮਹਿੰਗਾਈ ਭੱਤੇ ਦੀਆਂ 8 ਫੀਸਦੀ ਦੀਆਂ ਦੋ ਕਿਸ਼ਤਾ ਸਤੰਬਰ 26 ਤੋਂ ਦੇ ਕੇ ਡੀਏ ਨੂੰ ਕੇਂਦਰ ਨਾਲੋ ਡੀ ਲਿੰਕ ਕਰਨ ਦੀ ਜੋ ਚਾਲ ਚੱਲੀ ਹੈ ਜਥੇਬੰਦੀ ਉਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਮਹਿੰਗਾਈ ਭੱਤੇ ਸਬੰਧੀ ਮਾਨਯੋਗ ਹਾਈ ਕੋਰਟ ਦੇ ਫੈਸਲੇ ਨੂੰ ਬਿਨਾ ਦੇਰੀ ਲਾਗੂ ਕੀਤਾ ਜਾਵੇ। ਸਤਿੰਦਰ ਪਾਲ ਸਿੰਘ ਸਾਹੋਕੇ ਅਤੇ ਗੁਰਦੇਵ ਸਿੰਘ ਲੰਡੇ ਨੇ ਆਪਣੇ ਵਿਚਾਰ ਰੱਖੇ। ਸੂਬਾ ਜਨਰਲ ਸਕੱਤਰ ਨੇ ਡੀਏ, ਲਾਈਵ ਸਾਰਟੀਫਿਕੇਟ ਆਨਲਾਈਨ ਕਰਨ, ਸਫਰੀ ਭੱਤੇ , ਓਲਡ ਏਜ ਭੱਤੇਂ ਬਾਰੇ ਪੈਨਸ਼ਨਰਾਂ ਦੇ ਸ਼ੰਕੇ ਦੂਰ ਕਰਦਿਆਂ ਅੱਸੀ ਸਾਲ ਤੋਂ ਉਪਰ ਪੈਨਸ਼ਨਰਾਂ ਨੂੰ ਅਕਤੂਬਰ ਮਹੀਨੇ ਵਿਚ ਅਤੇ 80 ਸਾਲ ਤੋਂ ਘੱਟ ਉਮਰ ਦੇ ਪੈਨਸ਼ਨਰਾਂ ਨੂੰ ਨਵੰਬਰ ਮਹੀਨੇ ਵਿਚ ਆਪਣੇ ਲਾਈਵ ਸਾਰਟੀਫਿਕੇਟ ਆਨ ਲਾਈਨ ਕਰਨ ਦੀ ਸਲਾਹ ਦਿੱਤੀ। ਜਸਵੰਤ ਸਿੰਘ ਕੋਟਲਾ, ਇੰਦਰਜੀਤ ਸਿੰਘ ਕਾਲੇਕੇ, ਬਲਦੇਵ ਸਿੰਘ ਚੰਨੂੰ ਵਾਲਾ, ਬਖਸ਼ੀਸ਼ ਸਿੰਘ ਨੱਥੋਕੇ, ਪਿਆਰਾ ਸਿੰਘ ਉੱਗੋਕੇ, ਰੁਲਦੂ ਰਾਮ ਸੇਖਾ, ਡਾ: ਪ੍ਰੀਤਮ ਸਿੰਘ, ਦਰਸ਼ਨ ਸਿੰਘ ਕੋਟਲਾ, ਸੁਖਚੈਨ ਸਿੰਘ ਸੇਖਾ ਖੁਰਦ, ਕਾਮਰੇਡ ਗੁਰਦੇਵ ਸਿੰਘ, ਜਗਰਾਜ ਸਿੰਘ ਮਾਣੂੰਕੇ, ਬਲਵਿੰਦਰ ਸਿੰਘ ਥਰਾਜ ਨੇ ਕਿਹਾ ਕਿ ਸਾਲ 2026 - 27 ਦੀ ਮੈਂਬਰਸ਼ਿਪ 30 ਨਵੰਬਰ ਤੱਕ ਕਰਨ ਅਤੇ 70 ਸਾਲ ਤੋਂ ਉੱਪਰ ਦੇ ਅਪੰਗ, 80 ਸਾਲ ਤੋਂ ਉੱਪਰ ਅਤੇ ਨੱਬੇ ਸਾਲ ਤੋਂ ਉੱਪਰ ਪੈਨਸ਼ਨਰਾਂ ਦੇ ਵੇਰਵੇ ਮੈਂਬਰਸ਼ਿਪ ਕਰਨ ਸਮੇਂ ਇਕੱਤਰ ਕਰਨ 70 ਸਾਲ ਦੇ 1956, 80 ਸਾਲ ਦੇ 1946ਅਤੇ ਨੱਬੇ ਸਾਲ ਦੇ 1936 ਦੀ ਜਨਮ ਮਿਤੀ ਵਾਲੇ ਹੋਣੇ ਚਾਹੀਦੇ ਹਨ। ਨਿਰੰਜਣ ਸਿੰਘ ਰਾਜਿਆਣਾ, ਮਲਕੀਤ ਸਿੰਘ ਬਰਾੜ, ਸਾਧੂ ਸਿੰਘ ਸੰਗਤਪੁਰਾ, ਅਮਰਜੀਤ ਸਿੰਘ ਰਣੀਆਂ ਨੇ ਬੈਂਕਾਂ ਵਿਚ ਆ ਰਹੀਆਂ ਸਮੱਸਿਆਵਾਂ ਬਾਰੇ ਆਪਣੀ ਆਪਣੀ ਬੈਂਕ ਬਰਾਂਚ ਨੂੰ ਬੇਨਤੀ ਪੱਤਰ ਲਿਖ ਕੇ ਦੇਣ ਅਤੇ ਉਸ ਦੀ ਇਕ ਕਾਪੀ ਬੈਂਕ ਅਧਿਕਾਰੀ ਤੋਂ ਮੋਹਰ ਲਵਾ ਕੇ ਵਾਪਸ ਲੈਣ ਤਾ ਕਿ ਉਸ ਦੀ ਵਰਤੋਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਸਮੇਂ ਕੀਤੀ ਜਾ ਸਕੇ।