ਤੂੜੀ ਛਿਲਕਾ ਯੂਨੀਅਨ ਮੋਗਾ ਕਰਮਚੰਦ ਚਿੰਡਾਲਿਆ ਦੀ ਰਹਿਨਮਾਈ ਹੇਠ ਚਲੇਗੀ ਤੂੜੀ ਛਿਲਕਾ ਯੂਨੀਅਨ ਦੀ
Publish Date: Sat, 10 Oct 2026 08:18 PM (IST)
Updated Date: Sun, 11 Oct 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮੋਗਾ : ਤੂੜੀ ਛਿਲਕਾ ਯੂਨੀਅਨ ਦੀ ਇਕ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਕਰਮਚੰਦ ਚਿੰਡਾਲਿਆ ਦਰਜਾ ਚਾਰ ਕਰਮਚਾਰੀ ਯੂਨੀਅਨ ਸਿਖਿਆ ਵਿਭਾਗ ਦੀ ਪ੍ਰਧਾਨਗੀ ਹੇਠ ਮੇਨ ਦਫਤਰ, ਮੋਗਾ ਵਿਖੇ ਹੋਈ। ਇਸ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਚਿੰਡਾਲਿਆ ਨੇ ਦੱਸਿਆ ਕਿ ਇਸ ਜੱਥੇਬੰਦੀ ਨੂੰ ਮਜਦੂਰ ਆਗੂ ਵਿਜੈ ਧੀਰ ਐਡਵੋਕੇਟ ਨੇ ਸਰਕਾਰ ਤੋਂ ਰਜਿਸਟਰਡ ਕਰਵਾਇਆ ਸੀ ਅਤੇ ਇਹ ਜੱਥੇਬੰਦੀ ਪਹਿਲਾ ਹੀ ਸਾਡੀ ਹੀ ਰਹਿਨਮਾਈ ਹੇਠ ਚਲਦੀ ਸੀ ਪ੍ਰੰਤੂ ਕੁਝ ਕਾਰਨਾ ਕਰਕੇ ਸਾਡੀ ਗੈਰ ਹਾਜਰੀ ਰਹੀ ਹੈ। ਇਸ ਜੱਥੇਬੰਦੀ ਦੇ ਬੜੇ ਸੂਝਵਾਨ ਅਤੇ ਪੜ੍ਹੇ ਲਿਖੇ ਆਗੂ ਦਵਿੰਦਰ ਸਿੰਘ ਘਾਲੀ ਜੋ ਇਸ ਜਥੇਬੰਦੀ ਦੇ ਪਹਿਲਾ ਮੀਤ ਪ੍ਰਧਾਨ ਰਹਿ ਚੁੱਕੇ ਹਨ। ਇਹ ਜਥੇਬੰਦੀ ਪਹਿਲਾ ਹੀ ਦਵਿੰਦਰ ਸਿੰਘ ਘਾਲੀ ਦੇ ਸਹਿਯੋਗ ਨਾਲ ਚਲਦੀ ਸੀ। ਅੱਜ ਇਨ੍ਹਾਂ ਸਮੁੱਚੇ ਵਰਕਰਾਂ ਨੇ ਫੈਸਲਾ ਕੀਤਾ ਕਿ ਚਿੰਡਾਲਿਆਂ ਦੀ ਰਹਿਨਮਾਈ ਹੇਠ ਇਸ ਜੱਥੇਬੰਦੀ ਨੂੰ ਚਲਾਇਆ ਜਾਵੇ ਕਿਉਂਕਿ ਪਹਿਲਾ ਵੀ ਉਨ੍ਹਾਂ ਦਾ ਬਹੁਤ ਵੱਡਾ ਸਾਥ ਰਿਹਾ ਅਤੇ ਇਸ ਜੱਥੇਬੰਦੀ ਦੀ ਚੋਣ ਵੀ ਕੀਤੀ ਜਾਵੇ। ਸਰਬਸਮੰਤੀ ਨਾਲ ਮੀਟਿੰਗ ਵਿਚ ਚੁਣੇ ਗਏ ਆਗੂ ਪ੍ਰਧਾਨ ਦਵਿੰਦਰ ਸਿੰਘ ਘਾਲੀ, ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ, ਮੀਤ ਪ੍ਰਧਾਨ ਤੀਰਥ ਸਿੰਘ, ਜਨਰਲ ਸਕੱਤਰ ਜਸਪਾਲ ਸਿੰਘ,ਸਕੱਤਰ ਸੋਣਾ ਸਿੰਘ, ਸਲਾਹਕਾਰ ਪ੍ਰਤਾਪ ਸਿੰਘ ਨੂੰ ਇਸ ਮੌਕੇ ਤੇ ਚਿੰਡਾਲਿਆ ਨੇ ਹਾਰ ਪਾਕੇ ਇਨ੍ਹਾਂ ਆਗੂਆਂ ਦਾ ਮਾਨ ਸਤਕਾਰ ਕੀਤਾ। ਇਸ ਮੌਕੇ ਤੇ ਹਾਜਿਰ ਸੁਖਦੇਵ ਸਿੰਘ, ਸੁਰਿੰਦਰ ਸਿੰਘ, ਦਵਿੰਦਰ ਸਿੰਘ, ਬਲਕਾਰ ਸਿੰਘ, ਮਨਜੀਤ ਸਿੰਘ, ਵੀਰ ਸਿੰਘ, ਤਾਰਾ ਸਿੰਘ, ਸੁਰਿੰਦਰ ਸਿੰਘ, ਤਰਸੇਮ ਸਿੰਘ, ਜੋਗਿੰਦਰ ਸਿੰਘ, ਪ੍ਰਤਾਪ ਸਿੰਘ, ਪ੍ਰੀਤਮ ਸਿੰਘ, ਗੇਜਾ ਸਿੰਘ, ਗੁਰਮੇਲ ਸਿੰਘ ਤੋ ਇਲਾਵਾ ਵਰਕਰਾਂ ਨੇ ਭਾਰੀ ਗਿਣਤੀ ਵਿੱਚ ਭਾਗ ਲਿਆ। ਦਵਿੰਦਰ ਸਿੰਘ ਨੇ ਆਪਣੇ ਭਾਸ਼ਨ ਵਿਚ ਦੱਸਿਆ ਕਿ ਇਸ ਜੱਥੇਬੰਦੀ ਦੇ ਮੈਂ ਤਨੋ ਮਨੋ ਸਾਥ ਪਹਿਲਾਂ ਵੀ ਨਿਭਾਇਆ ਅਤੇ ਹੁਣ ਵੀ ਮੈਂ ਡੱਟਕੇ ਹਰ ਵਰਕਰ ਦਾ ਅਤੇ ਜੱਥੇਬੰਦੀ ਦਾ ਵੱਧ ਚੜ ਕੇ ਕੰਮ ਕਰਾਂਗਾ।