- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਬਾਰ ਸੰਪ੍ਰਦਾਇ ਲੋਪੋ ਦੇ ਮੌਜੂਦਾ

ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ ਬੱਧਨੀ ਕਲਾਂ: ਦਰਬਾਰ ਸੰਪ੍ਰਦਾਇ ਲੋਪੋ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸੰਤ ਆਸ਼ਰਮ ਨਾਨਕਸਰ ਤਖ਼ਤੂਪੁਰਾ ਅਤੇ ਸੰਤ ਆਸ਼ਰਮ ਜੰਗੀਆਣਾ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ’ਚ ਦਰਬਾਰ ਸੰਪ੍ਰਦਾਇ ਦੇ ਕਵੀਸ਼ਰੀ ਜਥਿਆਂ ਵਲੋਂ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੁਆਰਾ ਰਚਿਤ ਕਾਵਿ ਸੰਗ੍ਰਹਿ ’ਚੋਂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਗੁਰਬਾਣੀ ’ਚ ਕੱਤਕ ਮਹੀਨੇ ਸਬੰਧੀ ਆਏ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਕੱਤਕ ਮਹੀਨੇ ਦੇ ਸੁਹਾਵਣੀ ਰੁੱਤ ’ਚ ਵੀ ਜੇਕਰ ਪ੍ਰਭੂ ਪਤੀ ਨਾਲੋਂ ਵਿਛੋੜਾ ਪਿਆ ਰਿਹਾ ਤਾਂ ਇਹ ਆਪਣੇ ਕੀਤੇ ਕਰਮਾਂ ਦਾ ਦੋਸ਼ ਹੈ। ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋ, ਬਾਬਾ ਨਿਰਮਲਦਾਸ ਜੰਗੀਆਣਾ, ਕੁਲਦੀਪ ਸਿੰਘ ਭਦੌੜ, ਕੇਵਲ ਸਿੰਘ ਭਦੌੜ, ਮਲਕੀਤ ਸਿੰਘ ਡੋਡ, ਕਵੀਸ਼ਰ ਪ੍ਰਗਟ ਸਿੰਘ ਮੀਨੀਆਂ, ਅਵਤਾਰ ਸਿੰਘ ਕੈਰੇ, ਮੱਖਣ ਸਿੰਘ ਰਾਊਕੇ, ਬਿੱਕਰ ਸਿੰਘ ਫੌਜੀ, ਜਗਜੀਤ ਸਿੰਘ ਜੇ.ਈ., ਜਸਵਿੰਦਰ ਸਿੰਘ ਖਹਿਰਾ, ਅਜੀਤ ਸਿੰਘ ਰਸੂਲਪੁਰ, ਗੁਰਚਰਨ ਸਿੰਘ ਮੋਗਾ, ਪੂਰਨ ਸਿੰਘ ਬੁਰਜ ਕਲਾਲਾ, ਨਿਰਮਲ ਸਿੰਘ ਫਤਹਿਗੜ੍ਹ, ਬਲਵਿੰਦਰ ਸਿੰਘ ਬੀੜ ਰਾਊਕੇ, ਸੁਖਦੇਵ ਸਿੰਘ ਨੰਗਲ, ਸਰਪੰਚ ਦਰਸ਼ਨ ਸਿੰਘ ਮਾਛੀਕੇ, ਗੁਰਨੇਕ ਸਿੰਘ ਚੜਿੱਕ, ਤਾਰਾ ਸਿੰਘ ਨੰਗਲ, ਨੰਦ ਸਿੰਘ ਭਾਗੀਕੇ, ਦੇਵ ਸਿੰਘ ਧੂੜਕੋਟ, ਦਰਸ਼ਨ ਸਿੰਘ ਲੁਹਾਰਾ, ਰਾਮ ਸਿੰਘ ਮਾਛੀਕੇ, ਸੈਕਟਰੀ ਬਲਵੀਰ ਸਿੰਘ ਭਨੋਹੜ, ਤਰਸੇਮ ਸਿੰਘ ਸੇਮਾ ਲੋਪੋ, ਜੋਰਾ ਸਿੰਘ ਘੋਲੀਆ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ, ਫੌਜੀ ਤ੍ਰਿਲੋਚਨ ਸਿੰਘ ਮੱਲ੍ਹਾ, ਮਨਪ੍ਰੀਤ ਸਿੰਘ ਮੰਤਰੀ, ਮਨਿੰਦਰ ਸਿੰਘ ਬੱਬੂ ਢਿੱਲੋਂ, ਗ੍ਰੰਥੀ ਰਾਜਵੀਰ ਸਿੰਘ ਧੂੜਕੋਟ, ਅਮਰ ਸਿੰਘ ਨੰਗਲ, ਪਿ੍ਰਤਪਾਲ ਸਿੰਘ ਚੂਹੜਚੱਕ, ਸੁਦਾਗਰ ਸਿੰਘ ਰਸੂਲਪੁਰ, ਕਰਮਜੀਤ ਸਿੰਘ ਕਾਕਾ, ਥਾਣੇਦਾਰ ਲਾਭ ਸਿੰਘ ਕੁਲਾਰ, ਕੁਲਦੀਪ ਸਿੰਘ ਸੋਨੂੰ ਖੋਟੇ ਆਦਿ ਸੰਗਤਾਂ ਪੁੱਜ ਕੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕੀਤਾ।