ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ, ਬੱਧਨੀ ਕਲਾਂ : ਦਰਬਾਰ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸੰਤ ਆਸ਼ਰਮ ਲੋਪੋ ਵਿਖੇ ਪੁੰਨਿਆ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਜਾਏ ਗਏ ਦੀਵਾਨਾਂ ’ਚ ਸੰਪ੍ਰਦਾਇ ਲੋਪੋਂ ਦੇ ਕਵਿਸ਼ਰੀ ਜਥਿਆਂ ਨੇ ਸੰਗਤਾਂ ਨੂੰ ਸੁਆਮੀ ਸੰਤ ਦਰਬਾਰਾ ਸਿੰਘ ਦੇ ਰਚਿਤ ਕਾਵਿ ਸੰਗ੍ਰਹਿ ’ਚੋਂ ਇਤਿਹਾਸਕ ਗਾਥਾਵਾਂ ਸੁਣਾ ਕੇ ਨਿਹਾਲ ਕੀਤਾ। ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਜਿਨ੍ਹਾਂ ਵਡਭਾਗੀਆਂ ਦੇ ਮਨ ਨੂੰ ਪ੍ਰਭੂ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ, ਪ੍ਰਮਾਤਮਾ ਉਨ੍ਹਾਂ ਦੇ ਨਜ਼ਦੀਕ ਉਨ੍ਹਾਂ ਦੇ ਹਿਰਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋ, ਜਥੇਦਾਰ ਸੁਖਚੈਨ ਸਿੰਘ, ਗਿਆਨੀ ਰਜਿੰਦਰ ਸਿੰਘ ਛੱਜਾਂਵਾਲ, ਜਥੇਦਾਰ ਮੱਖਣ ਸਿੰਘ ਗਊਸ਼ਾਲਾ, ਮਿਸਤਰੀ ਬਸੰਤ ਸਿੰਘ ਲੋਪੋ, ਕੁਲਵੰਤ ਸਿੰਘ ਰਸੂਲਪੁਰ, ਇਕਬਾਲ ਸਿੰਘ ਮਾਣੂੰਕੇ, ਹਰਭਜਨ ਸਿੰਘ ਇੰਗਲੈਂਡ, ਨਿਰਮਲ ਸਿੰਘ ਇੰਗਲੈਂਡ, ਅਮਨਾ ਅਮਰੀਕਾ, ਗੁਰਨੇਕ ਸਿੰਘ ਆਸਟਰੇਲੀਆ, ਸਤਵਿੰਦਰ ਸਿੰਘ ਸੱਤ ਕੈਨੇਡਾ, ਭਾਊ ਗੁਰਮੇਲ ਸਿੰਘ ਵਲਟੋਹਾ, ਕੁਲਵੰਤ ਸਿੰਘ ਬੁਰਜ, ਬੇਅੰਤ ਸਿੰਘ ਦੇਹੜਕੇ, ਜਸਵਿੰਦਰ ਸਿੰਘ ਕੈਨੇਡਾ, ਸਵਰਨ ਸਿੰਘ ਖੋਟੇ, ਅਜਮੇਰ ਸਿੰਘ ਬਲੀਏਵਾਲਾ, ਫੌਜੀ ਤ੍ਰਿਲੋਚਨ ਸਿੰਘ ਮੱਲ੍ਹਾ, ਸਰਬਜੀਤ ਸਿੰਘ ਮੱਲ੍ਹਾ, ਕੁਲਵੰਤ ਸਿੰਘ ਰਸੂਲਪੁਰ, ਨਛੱਤਰ ਸਿੰਘ ਰਸੂਲਪੁਰ, ਭੋਲਾ ਸਿੰਘ ਗਊਸ਼ਾਲਾ, ਮਹਿੰਦਰ ਸਿੰਘ ਦੌਧਰ, ਨਛੱਤਰ ਸਿੰਘ ਢੁੱਡੀਕੇ, ਬੂਟਾ ਸਿੰਘ ਹਠੂਰ, ਜਗਜੀਤ ਸਿੰਘ ਲੋਪੋ, ਭੋਲਾ ਸਿੰਘ ਧੂੜਕੋਟ, ਮੈਂਬਰ ਬਲੌਰ ਸਿੰਘ ਲੱਖਾ, ਗੁਰਨਾਮ ਸਿੰਘ ਦੇਹੜਕੇ, ਹਰਨੇਕ ਸਿੰਘ ਲੱਖਾ, ਸੁਰਜੀਤ ਸਿੰਘ ਮੱਲ੍ਹਾ, ਦਰਸ਼ਨ ਸਿੰਘ ਜਗਰਾਉਂ, ਮਹਿੰਦਰ ਸਿੰਘ ਜਗਰਾਉਂ, ਅਜੈਬ ਸਿੰਘ ਚੌਕੀਂਮਾਨ, ਮੈਂਬਰ ਸੁਦਾਗਰ ਸਿੰਘ ਰਸੂਲੁਪਰ, ਜਗਜੀਤ ਸਿੰਘ ਜੱਗਾ, ਗੁਰਚਰਨ ਸਿੰਘ ਲੋਪੋ, ਗੁਰਚਰਨਜੀਤ ਸਿੰਘ ਫਗਵਾੜਾ, ਬਿੰਦਰ ਸਿੰਘ ਮੀਨੀਆਂ, ਹਰਸਿਮਰਨ ਸਿੰਘ ਮੀਨੀਆਂ, ਬਲਦੇਵ ਸਿੰਘ ਢਿੱਲੋਂ, ਬਿੰਦਰ ਸਿੰਘ ਭੰਮੀਪੁਰਾ, ਗੁਰਮੇਲ ਸਿੰਘ ਲੋਪੋ, ਮੈਂਬਰ ਗੁਰਮੀਤ ਸਿੰਘ ਲੋਪੋ, ਪੂਰਨ ਸਿੰਘ ਲੋਪੋ, ਮੰਦਰ ਸਿੰਘ ਜੰਗੀਆਣਾ, ਬਲਵਿੰਦਰ ਸਿੰਘ, ਗ੍ਰੰਥੀ ਰਾਜਵੀਰ ਸਿੰਘ ਧੂੜਕੋਟ, ਗੁਰਪ੍ਰੀਤ ਸਿੰਘ ਗੋਰਾ ਮੱਲ੍ਹਾ, ਆਤਮਾ ਸਿੰਘ ਜੌਹਲ, ਮਨਪ੍ਰੀਤ ਸਿੰਘ ਮੰਤਰੀ, ਪਿ੍ਰਤਪਾਲ ਸਿੰਘ, ਬੱਬੂ ਢਿੱਲੋਂ, ਪਰਮਜੀਤ ਸਿੰਘ ਖਾਈ, ਕੁਲਦੀਪ ਸਿੰਘ ਖੋਟੇ, ਹਰਵਿੰਦਰ ਸਿੰਘ ਲੋਪੋ, ਹਰਨਾਮ ਸਿੰਘ ਨਾਮਾ, ਰਘਬੀਰ ਸਿੰਘ ਲੋਪੋ, ਭਾਊ ਤਾਰਾ ਸਿੰਘ ਮਾਨੋਚਾਹਲ ਤੋਂ ਇਲਾਵਾ ਇਲਾਕੇ ਭਰ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕੀਤਾ।