- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਬਾਰ ਸੰਪ੍ਰਦਾਇ ਦੇ ਮੌਜੂਦਾ

ਮਨਦੀਪ ਸਿੰਘ ਝਾਜੀ, ਪੰਜਾਬੀ ਜਾਗਰਣ ਬੱਧਨੀ ਕਲਾਂ: ਦਰਬਾਰ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਵੱਲੋ ਸੰਗਤਾਂ ਦੇ ਸਹਿਯੋਗ ਨਾਲ ਸੰਤ ਆਸ਼ਰਮ ਲੋਪੋ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਜਾਏ ਗਏ ਦੀਵਾਨਾਂ ’ਚ ਸੰਪ੍ਰਦਾਇ ਲੋਪੋਂ ਦੇ ਕਵਿਸ਼ਰੀ ਜਥਿਆਂ ਨੇ ਸੰਗਤਾਂ ਨੂੰ ਸੁਆਮੀ ਸੰਤ ਦਰਬਾਰਾ ਸਿੰਘ ਦੇ ਰਚਿਤ ਕਾਵਿ ਸੰਗਿ੍ਰਹ ’ਚੋਂ ਇਤਿਹਾਸਕ ਗਾਥਾਵਾਂ ਸੁਣਾ ਕੇ ਨਿਹਾਲ ਕੀਤਾ। ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਪਰਮਾਰਥ ਦੇ ਰਸਤੇ ’ਤੇ ਚੱਲਣ ਵਾਲੇ ਪ੍ਰਾਣੀ ਨੂੰ ਇਕ ਉੱਪਰ ਭਰੋਸਾ, ਇਕ ਉੱਪਰ ਹੀ ਟੇਕ ਰੱਖਣੀ ਚਾਹੀਦੀ ਹੈ। ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋ, ਵੈਦ ਨਿਰਮਲਦਾਸ ਜੰਗੀਆਣਆ, ਸੁਖਚੈਨ ਸਿੰਘ ਘੋਲੀਆ, ਪ੍ਰਧਾਨ ਰਾਮ ਸਿੰਘ ਮੀਨੀਆਂ, ਭਗਵਾਨ ਸਿੰਘ ਮੋਮਨਾਬਾਦ, ਡਾ. ਰਣਧੀਰ ਸਿੰਘ ਲੋਪੋ, ਅਜੀਤ ਸਿੰਘ ਰਸੂਲਪੁਰ, ਪਰਮਜੀਤ ਸਿੰਘ ਖਾਈ, ਮਿਸਤਰੀ ਬਸੰਤ ਸਿੰਘ ਲੋਪੋ, ਇਕਬਾਲ ਸਿੰਘ ਮਾਣੂੰਕੇ, ਸਰਬਜੀਤ ਸਿੰਘ ਲੋਪੋ, ਲਾਲਾ ਸਿੰਘ ਮਨਸੂਰਦੇਵਾ, ਦਰਸ਼ਨ ਸਿੰਘ ਪੰਡੋਰੀ, ਬੂਟਾ ਸਿੰਘ ਮੱਲ੍ਹਾ, ਗੁਰਨਾਮ ਸਿੰਘ ਦੇਹੜਕੇ, ਮੈਂਬਰ ਬਲੌਰ ਸਿੰਘ ਲੱਖਾ, ਹੌਲਦਾਰ ਸੁਖਦੇਵ ਸਿੰਘ,ਰਵੀ ਸਿੰਘ ਫਗਵਾੜਾ, ਫੌਜੀ ਸਰੂਪ ਸਿੰਘ ਜਗਰਾਉਂ, ਅਮਰਜੀਤ ਸਿੰਘ ਢੋਲਣ, ਸ਼ਿਵਚਰਨ ਸਿੰਘ ਫੌਜੀ, ਜਗਦੀਸ਼ ਸਿੰਘ ਕੋਟ ਈਸੇ ਖਾਂ, ਅਜੈਬ ਸਿੰਘ ਚੌਕੀਂਮਾਨ, ਜਥੇਦਾਰ ਹਰਸਿਮਰਨ ਸਿੰਘ ਮੀਨੀਆਂ, ਨਛੱਤਰ ਸਿੰਘ ਢੁੱਡੀਕੇ, ਬੂਟਾ ਸਿੰਘ ਹਠੂਰ, ਮਲਕੀਤ ਸਿੰਘ ਡੋਡ, ਜੋਰਾ ਸਿੰਘ ਘੋਲੀਆ, ਠੇਕੇਦਾਰ ਜਗਰਾਜ ਸਿੰਘ ਮੀਨੀਆਂ, ਭਾਊ ਤਾਰਾ ਸਿੰਘ ਮਾਨੋਚਾਹਲ, ਭਾਊ ਗੁਰਮੇਲ ਸਿੰਘ ਵਲਟੋਹਾ, ਹਰਵਿੰਦਰ ਸਿੰਘ ਲੋਪੋ, ਹਰਦੀਪ ਸਿੰਘ ਬੁੱਟਰ, ਕੁਲਵੰਤ ਸਿੰਘ ਤਤਲਾ, ਜਿੰਦਰ ਸਿੰਘ ਖਾਨਪੁਰ, ਰਘਬੀਰ ਸਿੰਘ ਲੋਪੋ, ਕਰਤਾਰ ਸਿੰਘ ਲੋਪੋ, ਗੁਰਚਰਨ ਸਿੰਘ ਲੋਪੋ, ਥਾਣੇਦਾਰ ਲਾਭ ਸਿੰਘ ਕੁਲਾਰ, ਮਨਿੰਦਰ ਸਿੰਘ ਢਿੱਲੋਂ, ਸੁਦਾਗਰ ਸਿੰਘ ਮੈਂਬਰ ਰਸੂਲਪੁਰ, ਜਗਜੀਤ ਸਿੰਘ ਜੱਗਾ, ਕੁਲਦੀਪ ਸਿੰਘ ਸੋਨੂ, ਪ੍ਰਿਤਪਾਲ ਸਿੰਘ ਚੂਹੜਚੱਕ, ਮਨੀ ਸੰਘਾ ਕੋਰੇਵਾਲਾ, ਹਰਨਾਮ ਸਿੰਘ ਨਾਮਾ, ਮਨਪ੍ਰੀਤ ਸਿੰਘ ਮੰਤਰੀ ਬੀੜ ਰਾਊਕੇ ਤੋਂ ਇਲਾਵਾ ਇਲਾਕੇ ਭਰ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕੀਤਾ।