- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਜਿਸਟਿਕ ਚੌਂਕ ਤੋਂ ਲੈ ਕੇ

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ : ਮੈਜਿਸਟਿਕ ਚੌਂਕ ਤੋਂ ਲੈ ਕੇ ਨੀਵਾ ਪੁਲ ਵੱਲ ਨੂੰ ਜਾਂਦੇ ਫੁੱਟਪਾਥ ਨੇੜੇ ਘੰਟਾ ਘਰ ਚੌਂਕ ਦੇ ਨੇੜੇ ਪੁਰਾਣੇ ਕੱਪੜੇ ਵੇਚਣ ਵਾਲੇ ਅਤੇ ਖਰੀਦਣ ਦਾ ਫੁੱਟਪਾਥ ਤੇ ਫੜੀ ਲਾ ਕੇ ਰੁਜ਼ਗਾਰ ਕਮਾਉਣ ਵਾਲੇ ਫੜੀ ਵਾਲਿਆਂ ਦਾ ਸਹਾਰਾ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਬਣੇ ਜਦੋਂ ਉਨ੍ਹਾਂ ਰਕੇਸ਼ ਸਿਤਾਰਾ ਦੀ ਅਗਵਾਈ ਵਿਚ ਵਿਜੇ ਧੀਰ ਐਡਵੋਕੇਟ ਨਾਲ ਸਬੰਧਤ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਵੱਡੀ ਗਿਣਤੀ ਵਿਚ ਹਾਜ਼ਰ ਫੜੀ ਵਾਲਿਆਂ ਦੇ ਨਾਲ ਨਗਰ ਨਿਗਮ ਮੇਅਰ ਵਿਨੇਪਾਲ ਕੌਰ ਨੂੰ ਇੱਕ ਮੰਗ ਪੱਤਰ ਸੌਂਪਿਆ। ਮੰਗ ਪੱਤਰ ਵਿਚ ਕਿਹਾ ਕਿ ਇੰਨਾ ਫੜੀ ਵਾਲਿਆਂ ਜਿਨਾਂ ਨੂੰ ਸਟਰੀਟ ਵੈਂਡਰਸ ਐਕਟ 2014 ਦੀ ਧਾਰਾ 4 (1) ਤਹਿਤ ਸਮਾਰਟ ਕਾਰਡ ਨਗਰ ਨਿਗਮ ਵੱਲੋਂ ਦਿੱਤੇ ਜਾ ਚੁੱਕੇ ਹਨ ਨੂੰ ਮੌਜੂਦਾ ਜਗਹਾ ਤੋਂ ਉਨੀ ਦੇਰ ਤੱਕ ਉਠਾਇਆ ਨਹੀਂ ਜਾ ਸਕਦਾ ਜਿੰਨੀ ਦੇਰ ਤੱਕ ਇਨਾ ਸਮਾਰਟ ਕਾਰਡ ਪ੍ਰਾਪਤ ਫੜੀ ਵਾਲਿਆਂ ਨੂੰ ਉਕਤ ਕਾਨੂੰਨ ਦੀ ਧਾਰਾ 6 (2) ਤਹਿਤ ਵੈਂਡਿੰਗ ਜੋਨ ਵਿੱਚ ਫੜੀਆਂ ਲਾਉਣ ਲਈ ਜਗਹਾ ਅਲਾਟ ਨਹੀਂ ਹੋ ਜਾਂਦੀ ਹੈ। ਮੰਗ ਪੱਤਰ ਨਾਲ 46 ਸਮਾਰਟ ਕਾਰਡ ਧਾਰਕਾਂ ਦੀ ਲਿਸਟ ਵੀ ਸੌਂਪੀ ਗਈ ਹੈ। ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨੇ ਜਾਣਕਾਰੀ ਦਿੰਦਿਆਂ ਮੇਅਰ ਵਿਨੇ ਪਾਲ ਕੌਰ ਨੇ ਬੜੇ ਗੌਰ ਨਾਲ ਗਰੀਬ ਫੜੀ ਵਾਲਿਆਂ ਦੀ ਸਮੱਸਿਆ ਸੁਣੀ ਅਤੇ ਭਰੋਸਾ ਦਿੱਤਾ ਕਿ ਸੂਟੇਬਲ ਬਦਲਵੇ ਪ੍ਰਬੰਧ ਕੀਤੇ ਬਗੈਰ ਇਨ੍ਹਾਂ ਫੜੀ ਵਾਲਿਆਂ ਨੂੰ ਇਨ੍ਹਾਂ ਦੀ ਮੋਜੂਦਾ ਜਗਾ ਤੋਂ ਕਿਸੇ ਕੀਮਤ ਤੇ ਉਠਾਇਆ ਨਹੀਂ ਜਾਵੇਗਾ। ਟਾਊਨ ਵੈਂਡਿੰਗ ਕਮੇਟੀ ਮੈਂਬਰ ਸੋਨੀਆ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਕਿਸੇ ਹਮਦਰਦ ਨੇ ਰਾਹ ਪਾਇਆ ਸੀ ਕਿ ਉਨ੍ਹਾਂ ਗਰੀਬਾਂ ਦੀ ਬਾਂਹ ਕੇਵਲ ਇਕੋ ਹੀ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਹੀ ਫੜੇਗਾ। ਮੰਗ ਪੱਤਰ ਦੇਣ ਵਾਲਿਆਂ ਵਿਚ ਮੋਗਾ ਦੇ ਆਵਾਜ਼ ਬਰਾਂਡ ਅੰਬੈਸਡਰ ਰਕੇਸ਼ ਸਿਤਾਰਾ ਤੋਂ ਇਲਾਵਾ ਸਾਬਕਾ ਮੈਂਬਰ ਪਾਰਲੀਮੈਂਟ ਕੇਵਲ ਸਿੰਘ ਲੰਡੇਕੇ, ਸਾਬਕਾ ਪ੍ਰਧਾਨ ਮਦਨ ਲਾਲ ਬੋਹਤ, ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ, ਪ੍ਰਧਾਨ ਰਾਮ ਬਚਨ ਰਾਓ, ਪ੍ਰਧਾਨ ਮਨਦੀਪ ਸ਼ਰਮਾ, ਚੇਅਰਮੈਨ ਵਿਕਾਸ ਕਪੂਰ, ਜਨਰਲ ਸਕੱਤਰ ਮੇਜਰ ਸਿੰਘ ਲੰਡੇਕੇ, ਨਿਖਿਲ ਬਾਂਸਲ, ਸਤਨਾਮ ਸਿੰਘ ਸੰਧੂ ਦੁੱਨੇਕੇ, ਸੋਨੀਆ, ਵਿੱਕੀ ਕੁਮਾਰ, ਸ਼ਾਮ ਲਾਲ, ਜਸਵੰਤ, ਦੇਵਾ, ਕਮਲ ਕੁਮਾਰ, ਵਿੱਕੀ, ਦੇਵ ਦਾਸ, ਨਾਨਕ ਤੋਂ ਇਲਾਵਾ ਭਾਰੀ ਗਿਣਤੀ ਵਿਚ ਮਜ਼ਦੂਰ ਹਾਜ਼ਰ ਸਨ।