- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉੱਚ ਕੋਟੀ ਦੇ ਮਕੈਨਿਕ ਸਵਰਗੀ

ਕਾਕਾ ਰਾਮੂੰਵਾਲਾ ਪੰਜਾਬੀ ਜਾਗਰਣ ਚੜਿੱਕ : ਉੱਚ ਕੋਟੀ ਦੇ ਮਕੈਨਿਕ ਸਵਰਗੀ ਚਰਨ ਸਿੰਘ ਮਠਾੜੂ ਰਾਮੂੰਵਾਲਾ ਨਵਾਂ ਦੀ ਯਾਦ ਵਿਚ ਮਠਾੜੂ ਪਰਿਵਾਰ ਵੱਲੋਂ ਪਾਰਕ ਬਣਾਉਣ ਦਾ ਉਪਰਾਲਾ ਸ਼ਲਾਘਾਯੋਗ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੁਲਵੰਤ ਸਿੰਘ ਪੱਪੂ ਜਰਮਨ ਨੇ ਪਾਰਕ ਦੇ ਕੰਮ ਦਾ ਜਾਇਜ਼ਾ ਲੈਣ ਉਪਰੰਤ ਕੀਤਾ। ਇਸ ਮੌਕੇ ਕੁਲਵੰਤ ਸਿੰਘ ਪੱਪੂ ਜਰਮਨ ਵੱਲੋਂ ਪਾਰਕ ਦੇ ਗੇਟ ਉਪਰ ਲਗਾਏ ਸਾਈਨ ਬੋਰਡ ‘ਸਵ. ਚਰਨ ਸਿੰਘ ਮਠਾੜੂ ਯਾਦਗਾਰੀ ਪਾਰਕ’ ਦੀ ਘੁੰਡ ਚੁਕਾਈ ਕੀਤੀ, ਇਸ ਮੌਕੇ ਲੱਡੂ ਵੀ ਵੰਡੇ ਗਏ। ਇਸ ਮੌਕੇ ਪਰਮਿੰਦਰ ਸਿੰਘ ਪਿੰਦਾ ਸੰਧੂ ਪ੍ਰਧਾਨ ਗੁਰਦੁਆਰਾ ਸਾਹਿਬ ਬਾਬਾ ਪੂਰਨ ਦਾਸ ਜੀ ਪ੍ਰਬੰਧਕ ਕਮੇਟੀ ਅਤੇ ਗੁਰਮੀਤ ਸਿੰਘ ਕਾਕਾ ਨੰਬਰਦਾਰ ਨੇ ਦੱਸਿਆ ਕਿ ਪਾਰਕ ਦੀ ਚਾਰਦੀਵਾਰੀ ਦਾ ਕੰਮ ਮੁਕੰਮਲ ਹੋਣ ਵਾਲਾ ਹੈ ਸੜਕ ਵਾਲੇ ਦੋਵੇਂ ਪਾਸੇ ਜੰਗਲਾ ਲੱਗ ਚੁੱਕਾ ਹੈ ਉਪਰੰਤ ਅੰਦਰ ਦੀ ਤਿਆਰੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਕੁਲਵੰਤ ਸਿੰਘ ਪੱਪੂ ਜਰਮਨ, ਗੁਰਪ੍ਰੀਤ ਸਿੰਘ ਮਠਾੜੂ, ਪਰਮਿੰਦਰ ਸਿੰਘ ਪਿੰਦਾ ਸੰਧੂ ਪ੍ਰਧਾਨ ਗੁਰਦੁਆਰਾ ਸਾਹਿਬ ਬਾਬਾ ਪੂਰਨ ਦਾਸ ਜੀ, ਗੁਰਮੀਤ ਸਿੰਘ ਕਾਕਾ ਨੰਬਰਦਾਰ, ਮੋਹਣ ਸਿੰਘ ਤੇ ਜਿੰਦਰ ਬਾਰਵਾਲਾ ਦੋਵੇਂ ਮੈਂਬਰ ਪੰਚਾਇਤ, ਜਸਵੀਰ ਸਿੰਘ ਬੱਗਾ, ਗੁਰਦਿਆਲ ਸਿੰਘ ਫੌਜੀ, ਗੁਰਪ੍ਰੀਤ ਸਿੰਘ, ਸਰੂਪ ਸਿੰਘ, ਬਲਵੀਰ ਸਿੰਘ ਨਾਨੀਵਾਲਾ ਆਦਿ ਹਾਜ਼ਰ ਸਨ।