- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈ ਮਾਂ ਜਵਾਲਾ ਜੀ ਕਲੱਬ ਵੱਲੋਂ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਜੈ ਮਾਂ ਜਵਾਲਾ ਜੀ ਕਲੱਬ ਵੱਲੋਂ ਵਾਰਡ ਨੰਬਰ 27 ਸਥਿਤ ਖੂਨੀ ਮਸੀਤ ਵਿਖੇ ਮਾਂ ਜਵਾਲਾ ਜੀ ਦਾ ਪਹਿਲਾ ਜਾਗਰਣ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕਰਵਾਇਆ ਗਿਆ। ਜਾਗਰਣ ਵਿਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਪਹੁੰਚ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਪੂਰਾ ਇਲਾਕਾ ਮਾਤਾ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਜਾਗਰਣ ਦੌਰਾਨ ਭਜਨ ਮੰਡਲੀ ਵੱਲੋਂ ਮਾਂ ਜਵਾਲਾ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਵੱਖ-ਵੱਖ ਭੇਟਾਂ ਪੇਸ਼ ਕੀਤੀਆਂ ਗਈਆਂ। ਸ਼ਰਧਾਲੂ ਦੇਰ ਰਾਤ ਤੱਕ ਭਜਨਾਂ ’ਤੇ ਭਾਵ-ਵਿਭੋਰ ਹੋ ਕੇ ਮਾਤਾ ਰਾਣੀ ਦੀ ਭਗਤੀ ’ਚ ਲੀਨ ਰਹੇ। ਜਾਗਰਣ ਵਿਚ ਸੰਗਤ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਇਸ ਮੌਕੇ ਵਾਰਡ ਨੰਬਰ 27 ਦੇ ਕੌਂਸਲਰ ਵਰਿੰਦਰ ਸਿੰਘ ਟੋਨੀ, ਆਪ ਆਗੂ ਅਜੇ ਸ਼ਰਮਾ, ਵਿਪਨ, ਰਾਜ ਕੁਮਾਰ, ਯੂਥ ਪ੍ਰਧਾਨ ਰੋਮਾ, ਆਪ ਆਗੂ ਪੱਪੀ ਸ਼ਰਮਾ, ਮਹਿਲਾ ਵਿੰਗ ਦੀ ਬਲਾਕ ਪ੍ਰਧਾਨ ਪੂਨਮ ਅਰੋੜਾ, ਬਲਾਕ ਪ੍ਰਧਾਨ ਨੀਤੂ, ਸੁੱਖੀ, ਰੀਤਿਕਾ ਅਰੋੜਾ ਪੀਏ, ਲਵਪ੍ਰੀਤ ਕੌਰ ਸਮੇਤ ਸਮੂਹ ਟੀਮ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ, ਰਛਪਾਲ ਸਿੰਘ, ਲਵਪ੍ਰੀਤ ਸਿੰਘ, ਜਸਪਾਲ ਸਿੰਘ, ਜੰਗ ਸਿੰਘ, ਨਿਰਮਲ ਸਿੰਘ, ਭੁਪਿੰਦਰ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ ਸਮੇਤ ਸਮੂਹ ਸੇਵਾਦਾਰਾਂ ਅਤੇ ਮੁਹੱਲਾ ਵਾਸੀਆਂ ਨੇ ਜਾਗਰਣ ’ਚ ਹਾਜ਼ਰੀ ਲਗਵਾ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ, ਰਛਪਾਲ ਸਿੰਘ, ਲਵਪ੍ਰੀਤ ਸਿੰਘ ਅਤੇ ਮੰਗਲ ਸਿੰਘ ਵੱਲੋਂ ਕੌਂਸਲਰ ਵਰਿੰਦਰ ਸਿੰਘ ਟੋਨੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਕਲੱਬ ਮੈਂਬਰਾਂ ਨੇ ਕਿਹਾ ਕਿ ਧਾਰਮਿਕ ਸਮਾਗਮਾਂ ਦਾ ਉਦੇਸ਼ ਸਮਾਜ ਵਿਚ ਸ਼ਰਧਾ, ਭਾਈਚਾਰੇ ਅਤੇ ਆਪਸੀ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ।