ਨਰਾਤਿਆਂ ਦੇ ਸਮਾਪਨ ਸਬੰਧੀ ਹਵਨ ਯੱਗ ਕਰਵਾਇਆ
ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਮਾਤਾ
Publish Date: Sun, 29 Mar 2026 04:19 PM (IST)
Updated Date: Mon, 30 Mar 2026 04:00 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਮਾਤਾ ਗਿਆਨ ਦੇਵੀ ਮੰਦਰ ਰਾਮਗੰਜ ਵਿਖੇ ਪਵਿੱਤਰ ਚੇਤ ਨਵਰਾਤਰਿਆਂ ਦਾ ਸਮਾਪਨ ਨੌਵੇਂ ਨਵਰਾਤਰੇ ਦੇ ਅਵਸਰ ’ਤੇ ਮਾਤਾ ਸਿੱਧਿਦਾਤਰੀ ਦੀ ਪੂਜਾ-ਅਰਦਾਸ, ਹਵਨ ਯੱਗ, ਭਜਨ ਕੀਰਤਨ ਅਤੇ ਕੰਨਿਆਂ ਪੂਜਨ ਨਾਲ ਬੜੀ ਸ਼ਰਧਾ ਅਤੇ ਭਗਤੀ ਭਾਵ ਨਾਲ ਕੀਤਾ ਗਿਆ। ਇਹ ਹਵਨ ਯੱਗ ਪੰਡਤ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਸੰਪੰਨ ਹੋਇਆ, ਜਿਸ ਵਿਚ ਮੰਦਰ ਕਮੇਟੀ ਦੇ ਪ੍ਰਧਾਨ ਸੋਨੂ ਅਰੋੜਾ, ਮਹਾਂ ਸਕੱਤਰ ਨਾਨਕ ਚੋਪੜਾ, ਖਜਾਨਚੀ ਰਾਕੇਸ਼ ਮਹੇਤਾ ਅਤੇ ਹੋਰ ਮੈਂਬਰਾਂ ਨੇ ਹਾਜ਼ਰੀ ਲਗਾ ਕੇ ਪੂਰੇ ਰੀਤੀ-ਰਿਵਾਜ਼ਾਂ ਅਨੁਸਾਰ ਕਰਵਾਇਆ। ਇਸ ਮੌਕੇ ਪ੍ਰਧਾਨ ਸੋਨੂ ਅਰੋੜਾ ਅਤੇ ਮਹਾਂ ਸਕੱਤਰ ਨਾਨਕ ਚੋਪੜਾ ਨੇ ਆਪਣੇ ਸਾਂਝੇ ਬਿਆਨ ਵਿਚ ਕਿਹਾ ਕਿ ਚੇਤ ਨਵਰਾਤਰਿਆਂ ਦੌਰਾਨ ਮੰਦਰ ਵਿਚ ਹਰ ਰੋਜ਼ ਧਾਰਮਿਕ ਸਮਾਗਮ ਕਰਵਾਏ ਗਏ, ਜਿਨ੍ਹਾਂ ਵਿਚ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪਵਿੱਤਰ ਸਮਾਗਮ ਸਮਾਜ ਵਿਚ ਭਗਤੀ ਭਾਵਨਾ, ਏਕਤਾ ਅਤੇ ਚੰਗੀ ਸੋਚ ਦਾ ਪ੍ਰਸਾਰ ਕਰਦੇ ਹਨ। ਇਸ ਤੋਂ ਇਲਾਵਾ ਪ੍ਰਧਾਨ ਸੋਨੂ ਅਰੋੜਾ ਨੇ ਮੰਦਰ ਦੀ ਕਾਰਗੁਜ਼ਾਰੀ ਬਾਰੇ ਦੱਸਦਿਆਂ ਕਿਹਾ ਕਿ ਮੰਦਰ ਕਮੇਟੀ ਲਗਾਤਾਰ ਧਾਰਮਿਕ ਅਤੇ ਸਮਾਜਕ ਗਤੀਵਿਧੀਆਂ ਨੂੰ ਸੁਚੱਜੇ ਢੰਗ ਨਾਲ ਚਲਾ ਰਹੀ ਹੈ। ਸਮੇਂ ਸਮੇਂ ’ਤੇ ਹਵਨ ਯੱਗ, ਕੀਰਤਨ, ਸੇਵਾ ਕਾਰਜ ਅਤੇ ਜਨ-ਭਲਾਈ ਨਾਲ ਸਬੰਧਤ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜਿਸ ਨਾਲ ਇਲਾਕੇ ਵਿਚ ਧਾਰਮਿਕ ਮਾਹੌਲ ਅਤੇ ਸਮਾਜਕ ਸਾਂਝ ਨੂੰ ਹੋਰ ਮਜ਼ਬੂਤੀ ਮਿਲਦੀ ਹੈ। ਇਸ ਮੌਕੇ ਸੰਤੋਸ਼ ਨਾਨਕ ਚੋਪੜਾ, ਰਾਕੇਸ਼ ਮਹਿਤਾ, ਮੰਦਰ ਕਮੇਟੀ ਦੇ ਮੈਂਬਰ ਅਤੇ ਮੁਹੱਲਾ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।