ਮੁਸਲਿਮ ਫਰੰਟ ਪੰਜਾਬ ਮੋਗਾ ਜ਼ਿਲ੍ਹਾ ਇਕਾਈ ਦੀ ਚੋਣ ਸਰਬਸੰਮਤੀ ਨਾਲ ਹੋਈ ਮੁਸਲਿਮ ਫਰੰਟ ਪੰਜਾਬ ਦੀ ਜ਼ਿਲ੍ਹਾ ਮੋਗਾ
Publish Date: Mon, 05 Oct 2026 03:30 PM (IST)
Updated Date: Mon, 05 Oct 2026 03:32 PM (IST)
ਮੁਹੰਮਦ ਵਿੱਕੀ ਲੰਡੇ ਬਣੇ ਜ਼ਿਲ੍ਹਾ ਪ੍ਰਧਾਨ, ਜੀਵਨ ਖ਼ਾਨ ਮਨਾਵਾਂ ਨੂੰ ਸੌਂਪੀ ਚੇਅਰਮੈਨ ਦੀ ਜ਼ਿੰਮੇਵਾਰੀ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਮੁਸਲਿਮ ਫਰੰਟ ਪੰਜਾਬ ਦੀ ਜ਼ਿਲ੍ਹਾ ਮੋਗਾ ਇਕਾਈ ਦੀ ਚੋਣ ਫਰੰਟ ਦੇ ਸੂਬਾ ਚੇਅਰਮੈਨ ਡਾ. ਫ਼ਕੀਰ ਮੁਹੰਮਦ ਅਤੇ ਸੂਬਾ ਪ੍ਰਧਾਨ ਹੰਸ ਰਾਜ ਮੋਫ਼ਰ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਇਸ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਚਾਰਾਂ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਆਗੂਆਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਚੋਣ ਪ੍ਰਕਿਰਿਆ ਦੌਰਾਨ ਨਵੀਂ ਜ਼ਿਲ੍ਹਾ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਚੋਣ ਵਿਚ ਜੀਵਨ ਖ਼ਾਨ ਮਨਾਵਾਂ ਨੂੰ ਜ਼ਿਲ੍ਹਾ ਚੇਅਰਮੈਨ ਅਤੇ ਮੁਹੰਮਦ ਵਿੱਕੀ ਲੰਡੇ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਜਗਰਾਜ ਖ਼ਾਨ ਭਿੰਡਰ ਨੂੰ ਸੀਨੀਅਰ ਮੀਤ ਪ੍ਰਧਾਨ, ਬੂਟਾ ਖ਼ਾਨ ਮਾਣੂੰਕੇ ਨੂੰ ਮੀਤ ਪ੍ਰਧਾਨ, ਮੁਸ਼ਤਾਕ ਅਲੀ ਸ਼ਿੰਦਾ ਚੰਨੂਵਾਲਾ ਨੂੰ ਜਨਰਲ ਸਕੱਤਰ ਅਤੇ ਰਾਜ ਮੁਹੰਮਦ ਰਾਜਿਆਣਾ ਨੂੰ ਸਹਾਇਕ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸੇ ਤਰ੍ਹਾਂ ਬੂਟਾ ਖ਼ਾਨ ਮੋਗਾ ਨੂੰ ਖ਼ਜ਼ਾਨਚੀ ਅਤੇ ਫਿਰੋਜ਼ ਖ਼ਾਨ ਲੰਗੇਆਣਾ ਖ਼ੁਰਦ ਨੂੰ ਸਹਾਇਕ ਖ਼ਜ਼ਾਨਚੀ ਚੁਣਿਆ ਗਿਆ। ਨੂਰ ਮੁਹੰਮਦ ਨੂੰ ਆਈਟੀ ਸੈੱਲ ਇੰਚਾਰਜ ਅਤੇ ਸ਼ਿਕੰਦਰ ਦੀਨ ਬੱਧਨੀ ਕਲਾਂ ਨੂੰ ਪ੍ਰੈੱਸ ਸਕੱਤਰ ਬਣਾਇਆ ਗਿਆ। ਮਹਿੰਦਰ ਖ਼ਾਨ ਸੱਦਾ ਸਿੰਘ ਵਾਲਾ, ਲਖਵੀਰ ਖ਼ਾਨ ਸਲੀਣਾ, ਲਿਆਕਤ ਅਲੀ ਲੰਡੇ, ਰਾਜ ਮੁਹੰਮਦ ਬਹੋਨਾ ਚੌਂਕ ਮੋਗਾ, ਬੱਬੀ ਖ਼ਾਨ ਦਾਰਾਪੁਰ, ਰੇਸ਼ਮ ਦੀਨ ਮੱਲ੍ਹੀਆਂ ਵਾਲਾ ਅਤੇ ਬੂਟੇ ਸ਼ਾਹ ਲੋਪੋਂ ਨੂੰ ਸੀਨੀਅਰ ਮੈਂਬਰਾਂ ਵਜੋਂ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ ਰੇਸ਼ਮ ਖ਼ਾਨ ਘੋਲੀਆ ਖੁਰਦ, ਮੁਹੰਮਦ ਅਸਲਮ ਮੋਗਾ, ਮੁਹੰਮਦ ਤਾਰੀਫ਼ ਕਪੂਰੇ, ਅਬਦੁਲ ਰਹਿਮਾਨ ਅਤੇ ਕਾਰੀ ਲੁਕਮਾਨ ਨੂੰ ਸਲਾਹਕਾਰਾਂ ਦੀ ਜ਼ਿੰਮੇਵਾਰੀ ਸੌਂਪੀ ਗਈ। ਮੀਟਿੰਗ ਵਿਚ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਇਲਾਕਿਆਂ ਤੋਂ ਵੀ ਕਈ ਮੈਂਬਰ ਵਿਸ਼ੇਸ਼ ਤੌਰ ’ਤੇ ਪਹੁੰਚੇ ਮੇਹਰਦੀਨ ਭੋਲਾ ਰਾਜਿਆਣਾ, ਭੋਲਾ ਖ਼ਾਨ ਬਾਘਾਪੁਰਾਣਾ, ਜੀਤ ਖ਼ਾਨ ਮਾੜੀ, ਜਗਸੀਰ ਖ਼ਾਨ ਲੰਗੇਆਣਾ, ਇਕਬਾਲ ਖ਼ਾਨ ਸਮਾਧ ਭਾਈ, ਮੁਹੰਮਦ ਸਲੀਮ ਨੱਥੂਵਾਲਾ, ਕਰਮਦੀਨ ਲੰਗੇਆਣਾ, ਆਬਿਦ ਹੁਸੈਨ ਬਾਘਾਪੁਰਾਣਾ, ਪਰਗਟ ਖ਼ਾਨ ਲੰਗੇਆਣਾ, ਅਰਸ਼ਾਨ ਅਲੀ ਸਮਾਧ ਭਾਈ, ਮਸੀਮ ਰਾਜਿਆਣਾ, ਮੁਹੰਮਦ ਰਾਸ਼ਿਦ ਬਾਘਾਪੁਰਾਣਾ, ਅਕਬਰ ਖ਼ਾਨ ਖਾਈ, ਮਕਸੂਦ ਅਲੀ ਬੱਧਨੀ ਕਲਾਂ, ਮੁਹੰਮਦ ਨੂਰ ਮਾਣੂੰਕੇ, ਜ਼ੁਲਫਾਨ ਅਲੀ ਨਿਹਾਲ ਸਿੰਘ ਵਾਲਾ, ਮੁਹੰਮਦ ਤਬਾਰਕ ਮੱਲ੍ਹੀਆਂ ਵਾਲਾ, ਸੁਖਜਿੰਦਰ ਦੀਨ ਮਨਾਵਾਂ, ਸੋਨੀ ਖ਼ਾਨ ਮਹਿਣਾ, ਮੁਹੰਮਦ ਵਸੀਮ ਮੋਗਾ, ਹਬੀਬ ਰਹਿਮਾਨ ਨਿਹਾਲ ਸਿੰਘ ਵਾਲਾ ਅਤੇ ਲਾਲ ਮੁਹੰਮਦ ਮੋਗਾ ਸਮੇਤ ਹੋਰ ਸਾਥੀ ਸ਼ਾਮਲ ਸਨ। ਇਸ ਮੌਕੇ ਮੁਸਲਿਮ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਹੰਸ ਰਾਜ ਮੋਫ਼ਰ ਦੇ ਨਾਲ ਇਕਬਾਲ ਦੀਨ ਬਰਨਾਲਾ ਅਤੇ ਇਮਰਾਨ ਖ਼ਾਨ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸੂਬਾ ਖ਼ਜ਼ਾਨਚੀ ਨੂਰ ਮੁਹੰਮਦ ਲੰਡੇ ਨੇ ਨਿਭਾਈ। ਚੋਣ ਪ੍ਰਕਿਰਿਆ ਵਿਚ ਡਾ. ਫ਼ਕੀਰ ਮੁਹੰਮਦ ਅਤੇ ਹੰਸ ਰਾਜ ਮੋਫ਼ਰ ਨੇ ਨਿਗਰਾਨ ਵਜੋਂ ਜ਼ਿੰਮੇਵਾਰੀ ਨਿਭਾਈ ਅਤੇ ਪਾਰਦਰਸ਼ੀ ਢੰਗ ਨਾਲ ਚੋਣ ਸੰਪੰਨ ਕਰਵਾਈ। ਚੋਣ ਉਪਰੰਤ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਮੁਹੰਮਦ ਵਿੱਕੀ ਲੰਡੇ ਨੇ ਸਮਾਗਮ ਵਿਚ ਪਹੁੰਚੇ ਸਾਰੇ ਆਗੂਆਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸਾਥੀਆਂ ਵੱਲੋਂ ਪ੍ਰਗਟਾਏ ਭਰੋਸੇ ਲਈ ਧੰਨਵਾਦ ਕਰਦਿਆਂ ਜ਼ਿਲ੍ਹਾ ਇਕਾਈ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਸਬੰਧੀ ਜਾਣਕਾਰੀ ਮੁਸਲਿਮ ਫਰੰਟ ਪੰਜਾਬ ਦੀ ਜ਼ਿਲ੍ਹਾ ਇਕਾਈ ਮੋਗਾ ਦੇ ਆਈਟੀ ਸੈੱਲ ਇੰਚਾਰਜ ਨੂਰ ਮੁਹੰਮਦ ਲੰਡੇ ਵੱਲੋਂ ਦਿੱਤੀ ਗਈ।