- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਬਾਰ ਸੰਪ੍ਰਦਾਇ ਦੇ ਮੌਜੂਦਾ ਮੁਖੀ

ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ ਬੱਧਨੀ ਕਲਾਂ: ਦਰਬਾਰ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸੰਤ ਆਸ਼ਰਮ ਲੋਪੋ ਵਿਖੇ ਮੱਸਿਆ ਦਾ ਦਿਹਾੜੇ ਮੌਕੇ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੀ 48ਵੀਂ ਸਾਲਾਨਾ ਬਰਸੀ ਸਮਾਗਮਾਂ ਸਬੰਧੀ ਚੱਲ ਰਹੇ ਸਮਾਗਮਾਂ ਦੀ ਅੱਠਵੀਂ ਲੜੀ ਦੇ ਪ੍ਰਕਾਸ਼ ਕੀਤੇ ਗਏ ਜਿੰਨ੍ਹਾਂ ਦੇ ਭੋਗ ਭਲਕੇ 12 ਅਕਤੂਬਰ ਨੂੰ ਪਾਏ ਜਾਣਗੇ। ਮੱਸਿਆ ਦੇ ਦਿਹਾੜੇ ਨੂੰ ਸਮਰਪਿਤ ਸਜਾਏ ਗਏ ਦੀਵਾਨਾਂ ’ਚ ਸੰਪ੍ਰਦਾਇ ਲੋਪੋਂ ਦੇ ਕਵਿਸ਼ਰੀ ਜਥਿਆਂ ਨੇ ਸੰਗਤਾਂ ਨੂੰ ਸੁਆਮੀ ਸੰਤ ਦਰਬਾਰਾ ਸਿੰਘ ਦੇ ਰਚਿਤ ਕਾਵਿ ਸੰਗ੍ਰਹਿ ’ਚੋਂ ਇਤਿਹਾਸਕ ਗਾਥਾਵਾਂ ਸੁਣਾ ਕੇ ਨਿਹਾਲ ਕੀਤਾ। ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਇਕ ਰਸ ਭਗਤੀ ’ਚ ਲੀਨਤਾ ਨਾਲ ਪ੍ਰਭੂ ਹਿਰਦੇ ’ਚ ਪ੍ਰਗਟ ਹੋ ਜਾਂਦਾ ਹੈ ਪਰ ਇਹ ਸੁਖ ਪ੍ਰਭੂ ਦੇ ਸਿਮਰਨ ਤੋਂ ਬਿਨ੍ਹਾਂ ਪ੍ਰਾਪਤ ਨਹੀਂ ਹੋ ਸਕਦਾ। ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋ, ਸੁਖਚੈਨ ਸਿੰਘ ਘੋਲੀਆ, ਗਿਆਨੀ ਰਜਿੰਦਰ ਸਿੰਘ ਛੱਜਾਂਵਾਲ, ਬਸੰਤ ਸਿੰਘ ਲੋਪੋ, ਕੁਲਦੀਪ ਸਿੰਘ ਮਾਂਗਟ, ਮਾ. ਬਲਦੇਵ ਸਿੰਘ ਸੁਧਾਰ, ਭਾਊ ਗੁਰਮੇਲ ਸਿੰਘ ਵਲਟੋਹਾ, ਅਮਰਜੀਤ ਸਿੰਘ ਅਹਿਮਦਗੜ੍ਹ, ਜਗਰਾਜ ਸਿੰਘ ਰਟੌਲ ਵੇਟ, ਠੇਕੇਦਾਰ ਹਰਭਜਨ ਸਿੰਘ, ਚਮਕੌਰ ਸਿੰਘ ਬੰਬੇ, ਹਰਬੰਸ ਸਿੰਘ ਮੀਨੀਆਂ, ਸੰਤੋਖ ਸਿੰਘ ਅਕਾਲਗੜ੍ਹ, ਬਲਵੀਰ ਸਿੰਘ ਖਾਨਪੁਰ, ਆਤਮਾ ਸਿੰਘ ਜੌਹਲ, ਗੁਰਚਰਨ ਸਿੰਘ ਫਗਵਾੜਾ, ਮਾ. ਰਾਮ ਸਿੰਘ ਬੁੱਟਰ, ਸਵਰਨ ਸਿੰਘ ਮਾਨੋਚਾਹਲ, ਜਸਵੰਤ ਸਿੰਘ ਸੰਗੋਵਾਲ, ਪੂਰਨ ਸਿੰਘ ਲੋਪੋ, ਸਰਪੰਚ ਦਰਸ਼ਨ ਸਿੰਘ ਲੋਪੋ, ਕੁਲਵੰਤ ਸਿੰਘ ਬੁਰਜ ਨਕਲੀਆ, ਸਤਵਿੰਦਰ ਸਿੰਘ ਬੱਦੋਵਾਲ, ਬਲਵੀਰ ਸਿੰਘ ਭਨੋਹੜ, ਬਲਦੇਵ ਸਿੰਘ ਧਰਮਕੋਟ, ਸਰਪੰਚ ਦਰਸ਼ਨ ਸਿੰਘ ਮੀਰਪੁਰ ਹਾਂਸ, ਹੀਰਾ ਸਿੰਘ ਪੰਜਗਰਾਈਂ, ਸੁਰਜੀਤ ਸਿੰਘ ਜੌੜਾ, ਬੂਟਾ ਸਿੰਘ ਮੱਲ੍ਹਾ, ਸੁਖਦੇਵ ਸਿੰਘ ਲੁਧਿਆਣਾ, ਅਜੈਬ ਸਿੰਘ ਚੌਕੀਂਮਾਨ, ਠੇਕੇਦਾਰ ਜਗਰਾਜ ਸਿੰਘ, ਹਰਸਿਮਰਨ ਸਿੰਘ ਮੀਨੀਆਂ, ਜਿੰਦਰ ਸਿੰਘ ਖਾਨਪੁਰ, ਰਘਬੀਰ ਸਿੰਘ ਲੋਪੋ, ਕਰਤਾਰ ਸਿੰਘ ਲੋਪੋ, ਗੁਰਚਰਨ ਸਿੰਘ ਲੋਪੋ, ਥਾਣੇਦਾਰ ਲਾਭ ਸਿੰਘ ਕੁਲਾਰ, ਮਨਿੰਦਰ ਸਿੰਘ ਢਿੱਲੋਂ, ਸੁਦਾਗਰ ਸਿੰਘ ਮੈਂਬਰ ਰਸੂਲਪੁਰ, ਜਗਜੀਤ ਸਿੰਘ ਜੱਗਾ, ਕੁਲਦੀਪ ਸਿੰਘ ਸੋਨੂ, ਪ੍ਰਿਤਪਾਲ ਸਿੰਘ ਚੂਹੜਚੱਕ, ਮਨੀ ਸੰਘਾ ਕੋਰੇਵਾਲਾ, ਹਰਨਾਮ ਸਿੰਘ ਨਾਮਾ, ਮਨਪ੍ਰੀਤ ਸਿੰਘ ਮੰਤਰੀ ਬੀੜ ਰਾਊਕੇ, ਹਰਵਿੰਦਰ ਸਿੰਘ ਲੋਪੋ, ਕਰਮਜੀਤ ਸਿੰਘ ਕਾਕਾ, ਕੁਲਵੰਤ ਸਿੰਘ ਤਤਲਾ, ਫੌਜੀ ਤ੍ਰਿਲੋਚਨ ਸਿੰਘ ਮੱਲ੍ਹਾ, ਰਾਜਵੀਰ ਸਿੰਘ ਧੂੜਕੋਟ,ਗੁਰਪ੍ਰੀਤ ਸਿੰਘ ਗੋਰਾ ਤੋਂ ਇਲਾਵਾ ਇਲਾਕੇ ਭਰ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕੀਤਾ।