- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਸਰਕਾਰ ਦੀ ਮਿਨਿਸਟਰੀ ਆਫ਼

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਭਾਰਤ ਸਰਕਾਰ ਦੀ ਮਿਨਿਸਟਰੀ ਆਫ਼ ਇਨਵਾਇਰਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਅਧੀਨ ਚੱਲ ਰਹੀ ਪੰਜਾਬ ਸਟੇਟ ਕੌਂਸਲ ਫੋਰ ਸਾਇੰਸ ਐਂਡ ਟੈਕਨੋਲੋਜੀ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਮੋਗਾ ਜ਼ਿਲ੍ਹੇ ਦੇ ਜ਼ਿਲ੍ਹੇ ਸਿੱਖਿਆ ਅਫ਼ਸਰ ਆਸ਼ੀਸ਼ ਕੁਮਾਰ ਸ਼ਰਮਾ, ਡਿਪਟੀ ਜਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਮਠਾੜੂ ਅਤੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਦੀਪਕ ਸ਼ਰਮਾ ਸਟੇਟ ਐਵਾਰਡੀ ਦੀ ਯੋਗ ਅਗਵਾਈ ਹੇਠ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਪਹਾੜੀਆਂ ਦੀ ਗੋਦ ਵਿਚ ਵਸੇ ਪਠਾਨਕੋਟ ਜ਼ਿਲ੍ਹੇ ਦੇ ਵੈਟਲੈਂਡ ਏਰੀਆ ਅਤੇ ਫੋਰੈਸਟ ਵਿਖੇ ਵਿਦਿਆਰਥੀਆਂ ਦਾ ਤਿੰਨ ਰੋਜ਼ਾ ਰਿਹਾਇਸ਼ੀ ਨੇਚਰ ਕੈਂਪ ਲਗਾਇਆ ਜਾ ਰਿਹਾ ਹੈ। ਸਟੇਟ ਐਵਾਰਡੀ ਡਾ. ਦੀਪਕ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਅਤੇ ਵਾਤਾਵਰਣ ਪ੍ਰਤੀ ਸੁਚੇਤ ਕਰਨ ਦੇ ਮਕਸਦ ਨਾਲ ਇਸ ਸਟੇਟ ਪੱਧਰ ਦੇ ਤਿੰਨ ਰੋਜ਼ਾ ਰਿਹਾਇਸ਼ੀ ਨੇਚਰ ਕੈਂਪ ਵਿਚ ਮੋਗਾ ਜ਼ਿਲ੍ਹੇ ਦੇ ਇਕੋ ਕਲੱਬਾਂ ਦੇ 50 ਵਿਦਿਆਰਥੀਆਂ ਸਮੇਤ ਪੰਜ ਅਧਿਆਪਕ ਹਿੱਸਾ ਲੈ ਰਹੇ ਹਨ। ਜਿੰਨ੍ਹਾਂ ਦਾ ਮਕਸਦ ਮਿਸ਼ਨ ਲਾਈਫ਼ ਫਾਰ ਲਾਈਫ਼ ਸਟਾਈਲ ਇਨਵਾਇਰਮੈਂਟ ਦੇ ਸੱਤ ਥੀਮਾਂ ਉੱਪਰ ਚੱਲਦਿਆਂ ਹੋਇਆਂ ਵਿਦਿਆਰਥੀਆਂ ਵਿਚ ਵਾਤਾਵਰਣ ਨੂੰ ਹੋਰ ਨੇੜਿਓਂ ਜਾਨਣ ਦੀ ਚੇਤਨਾ ਪੈਦਾ ਕਰਨਾ ਹੈ। ਵਿਦਿਆਰਥੀ ਜੰਗਲਾਂ ਵਿਚ ਰਹਿ ਕੇ ਪੰਛੀਆਂ ਬਾਰੇ, ਜਾਨਵਰਾਂ ਬਾਰੇ ਅਤੇ ਉੱਥੋਂ ਦੇ ਜਲਵਾਯੂ ਬਾਰੇ ਗਿਆਨ ਹਾਸਿਲ ਕਰਨਗੇ। ਨੇਚਰ ਕੈਂਪ ਦਾ ਆਨੰਦ ਮਾਣਦੇ ਹੋਏ ਬੱਚਿਆਂ ਦੇ ਵੱਖ-ਵੱਖ ਕੰਪੀਟੀਸ਼ਨ ਕਰਵਾਏ ਜਾਣਗੇ, ਜਿੰਨ੍ਹਾਂ ਰਾਹੀਂ ਨੌਜਵਾਨ ਪੀੜੀ ਦੁਆਰਾ ਭਵਿੱਖ ਵਿਚ ਸਸਟੇਨੇਬਲ ਇੰਨਵਾਇਰਮੈਂਟ ਦੀ ਕਾਮਨਾ ਕੀਤੀ ਜਾ ਸਕਦੀ ਹੈ। ਡਿਪਟੀ ਡੀਈਓ ਗੁਰਦਿਆਲ ਸਿੰਘ ਮਠਾੜੂ ਵੱਲੋਂ ਵਿਦਿਆਰਥੀਆਂ ਨੂੰ ਸ਼ੁਭਕਾਮਨਾ ਦੇਣ ਦੇ ਨਾਲ ਨਾਲ ਮੋਗਾ ਜ਼ਿਲ੍ਹੇ ਦੀ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਦੀ ਟੀਮ ਨੂੰ ਹਰੀ ਝੰਡੀ ਦੇ ਕੇ ਨੇਚਰ ਕੈਂਪ ਲਈ ਰਵਾਨਾ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਅਸ਼ੀਸ਼ ਕੁਮਾਰ ਸ਼ਰਮਾ ਨੇ ਪੰਜਾਬ ਸਟੇਟ ਕੌਂਸਲ ਫੋਰ ਸਾਇੰਸ ਐਂਡ ਟੈਕਨਾਲੌਜੀ ਦੇ ਡਾਇਰੈਕਟਰ ਕੇਐੱਸ ਬਾਠ ਅਤੇ ਪ੍ਰੋਜੈਕਟ ਸਾਇੰਟਿਸਟ ਮੰਦਾਕਨੀ ਠਾਕੁਰ ਦਾ ਧੰਨਵਾਦ ਕੀਤਾ, ਜਿੰਨਾਂ ਨੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਦੇ ਇਸ ਪ੍ਰੋਜੈਕਟ ਲਈ ਮੋਗਾ ਜ਼ਿਲ੍ਹੇ ਨੂੰ ਚੁਣਿਆ, ਜ਼ਿਲ੍ਹੇ ਦਾ ਦੂਸਰਾ ਨੇਚਰ ਕੈਂਪ ਲਗਾਉਣ ਲਈ ਵਿਦਿਆਰਥੀਆਂ ਵਿਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ 30 ਲੜਕੀਆਂ ਅਤੇ 20 ਲੜਕਿਆਂ ਦੇ ਗਰੁੱਪ ਵਿਚ ਵਿਦਿਆਰਥੀਆਂ ਨਾਲ ਜ਼ਿਲ੍ਹਾ ਕੋਆਰਡੀਨੇਟਰ ਡਾ. ਦੀਪਕ ਸ਼ਰਮਾ ਸਮੇਤ ਬਲਾਕ ਕੋਆਰਡੀਨੇਟਰ ਰਾਹੁਲ ਗੋਇਲ, ਵਿਸ਼ਾ ਮਾਹਿਰ ਲੈਕਚਰਾਰ ਬਾਇਓਲੋਜੀ ਕਿਰਨ ਸ਼ਰਮਾ, ਸਾਇੰਸ ਮਿਸਟ੍ਰਐੱਸ ਪਲਕ ਗੁਪਤਾ ਅਤੇ ਨਿਹਾਰਕਾ ਜਾ ਰਹੇ ਹਨ।